ਤੋਹਫੇ ''ਚ ਨਾ ਦਿਓ ਇਹ ਚੀਜ਼ਾਂ, ਕਾਰੋਬਾਰ ''ਤੇ ਪੈ ਸਕਦੈ ਬੁਰਾ ਪ੍ਰਭਾਵ

6/17/2018 1:41:25 PM

ਜਲੰਧਰ— ਅਜ-ਕੱਲ ਇਕ ਦੂਜੇ ਨੂੰ ਤੋਹਫਾ ਦੇਣਾ ਤਾਂ ਬਹੁਤ ਹੀ ਆਮ ਹੋ ਗਿਆ ਹੈ। ਕਿਸੇ ਵੀ ਸ਼ੁੱਭ ਦਿਨ ਜਿਵੇਂ ਜਨਮਦਿਨ ਪਾਰਟੀ, ਕੋਈ ਫੈਸਟੀਵਲ ਜਾਂ ਕੋਈ ਹੋਰ ਤਿਉਹਾਰ 'ਤੇ ਅਸੀਂ ਸਾਰੇ ਹੀ ਇਕ-ਦੂਜੇ ਨੂੰ ਗਿਫਟ ਦਿੰਦੇ ਹਾਂ ਪਰ ਅਸੀਂ ਲੋਕ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਕਿਸ ਨੂੰ ਕਿਸ ਤਰ੍ਹਾਂ ਦਾ ਗਿਫਟ ਦੇਣਾ ਚਾਹੀਦਾ ਹੈ। ਇਕ-ਦੂਜੇ ਨੂੰ ਗਲਤ ਤੋਹਫਾ ਦੇਣ ਕਾਰਨ ਲੋਕਾਂ ਵਿਚਕਾਰ ਤਣਾਅ ਪੈਦਾ ਹੋਣ ਲੱਗਦਾ ਹੈ ਪਰ ਲੋਕ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ। ਫੇਂਗਸ਼ੂਈ ਅਤੇ ਵਾਸਤੂ 'ਚ ਅਜਿਹੀਆਂ 5 ਚੀਜ਼ਾਂ ਦੇ ਬਾਰੇ ਦੱਸਿਆ ਗਿਆ ਹੈ। ਜਿਨ੍ਹਾਂ ਨੂੰ ਗਿਫਟ ਕਰਨ ਨਾਲ ਆਪਣੀ ਸੰਬੰਧਾਂ 'ਤੇ ਬੁਰਾ ਅਸਰ ਪੈਂਦਾ ਹੈ, ਨਾਲ ਹੀ ਧਨ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਤੋਹਫੇ ਨਾਲ ਸੰਬੰਧਿਤ ਵਾਸਤੂ ਟਿਪਸ—
1. ਪਾਣੀ ਨਾਲ ਸੰਬੰਧਿਤ ਚੀਜ਼ਾਂ ਜਾਂ ਸ਼ੋ-ਪੀਸ
ਅਕਸਰ ਲੋਕਾ ਪਾਣੀ ਦੇ ਵਹਾਅ ਵਾਲੇ ਸ਼ੋ-ਪੀਸ ਵਰਗੇ ਆਈਟਮ ਗਿਫਟ 'ਚ ਦਿੰਦੇ ਹਨ। ਵਾਸਤੂ ਅਨੁਸਾਰ ਅਜਿਹੀਆਂ ਚੀਜ਼ਾਂ ਨੂੰ ਗਿਫਟ ਦੇਣ ਨਾਲ ਸਾਹਮਣੇ ਵਾਲੇ ਇਨਸਾਨ ਨੂੰ ਪੈਸਿਆਂ ਦੀ ਕਮੀ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2. ਆਪਣੇ ਪ੍ਰੋਫੈਸ਼ਨ ਨਾਲ ਸਬੰਧਿਤ ਚੀਜ਼ਾਂ
ਕਿਸੇ ਵੀ ਮੌਕੇ 'ਤੇ ਆਪਣੇ ਪ੍ਰੋਫੈਸ਼ਨ ਨਾਲ ਸਬੰਧਿਤ ਚੀਜ਼ਾਂ ਬਿਲਕੁੱਲ ਵੀ ਗਿਫਟ ਨਹੀਂ ਕਰਨੀਆਂ ਚਾਹੀਦੀਆਂ। ਦੁਕਾਨ ਜਾਂ ਆਪਣੇ ਪ੍ਰੋਫੈਸ਼ਨ ਨਾਲ ਜੁੜੀਆਂ ਚੀਜ਼ਾਂ ਗਿਫਟ ਕਰਨ ਨਾਲ ਵਿਅਕਤੀ ਨੂੰ ਕਾਰੋਬਾਰ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
3. ਭਗਵਾਨ ਦੀ ਮੂਰਤੀ ਜਾਂ ਤਸਵੀਰਾਂ
ਵਾਸਤੂ ਅਨੁਸਾਰ ਭਗਵਾਨ ਦੀਆਂ ਮੂਰਤੀਆਂ ਅਤੇ ਤਸਵੀਰਾਂ ਨੂੰ ਗਿਫਟ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨੂੰ ਰੱਖਣ ਅਤੇ ਇਨ੍ਹਾਂ ਦੀ ਪੂਜਾ ਕਰਨ ਦਾ ਇਕ ਵਿਧਾਨ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਖੁੱਦ ਹੀ ਖਰੀਦਣਾ ਚਾਹੀਦਾ ਹੈ।
4. ਤਿੱਖੀਆਂ ਚੀਜ਼ਾਂ
ਵਾਸਤੂ ਅਨੁਸਾਰ ਤਿੱਖੀਆਂ ਚੀਜ਼ਾਂ ਜਿਵੇਂ— ਪੇਨਨਾਈਫ, ਚਾਕੂ, ਕੈਂਚੀ, ਤਲਵਾਰ ਆਦਿ ਕਿਸੇ ਨੂੰ ਵੀ ਗਿਫਟ ਕਰਨ ਨਾਲ ਗਿਫਟ ਦੇਣ ਵਾਲੇ ਅਤੇ ਲੈਣ ਵਾਲੇ ਦੋਵਾਂ ਲਈ ਨੁਕਸਾਨਦਾਇਕ ਹੁੰਦਾ ਹੈ।
5. ਰੂਮਾਲ
ਕਿਸੇ ਵੀ ਮੌਕੇ 'ਤੇ ਰੂਮਾਲ ਗਿਫਟ ਨਹੀਂ ਕਰਨਾ ਚਾਹੀਦਾ। ਵਾਸਤੂ ਅਨੁਸਾਰ, ਰੂਮਾਲ ਗਿਫਟ ਕਰਨ ਨਾਲ ਲੋਕਾਂ ਵਿਚਕਾਰ ਨਕਾਰਾਤਮਕ ਊਰਜਾ ਫੈਲਦੀ ਹੈ ਅਤੇ ਰਿਸ਼ਤਿਆਂ 'ਤੇ ਗਲਤ ਅਸਰ ਪੈਂਦਾ ਹੈ।