ਬਿਊਟੀ ਤੋਂ ਇਲਾਵਾ ਸ਼ੱਕਰ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ

06/17/2018 12:55:36 PM

ਮੁੰਬਈ— ਲੋਕਾਂ ਦਾ ਮੰਨਨਾ ਹੈ ਕਿ ਸ਼ੱਕਰ ਸਿਰਫ ਖਾਣ ਲਈ ਹੀ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਸ ਗੱਲ ਤੋਂ ਕਾਫੀ ਲੋਕ ਅੰਜਾਨ ਹਨ ਕਿ ਸ਼ੱਕਰ ਬਿਊਟੀ ਦੇ ਨਾਲ-ਨਾਲ ਘਰ ਦੀ ਸਾਫ-ਸਫਾਈ ਦੇ ਲਈ ਵੀ ਬਹੁਤ ਕੰਮ ਆ ਸਕਦੀ ਹੈ। ਅੱਜ ਅਸੀਂ ਤੁਹਾਨੂੰ ਸ਼ੱਕਰ ਦੇ ਅਜਿਹੇ ਅਨੋਖੇ ਇਸਤੇਮਾਲਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਬਹੁਤ ਕੰਮ ਆਉਣਗੇ। 
1. ਚਮੜੀ ਸਾਫ
ਸ਼ੱਕਰ 'ਚ ਨਾਰੀਅਲ ਦਾ ਤੇਲ ਮਿਲਾ ਕੇ ਚਿਹਰੇ ਉੱਪਰ ਹਲਕੀ ਮਾਲਿਸ਼ ਕਰੋ। ਇਸ ਨਾਲ ਚਮੜੀ ਅੰਦਰ ਤੋਂ ਸਾਫ ਹੁੰਦੀ ਹੈ ਨਾਲ ਹੀ ਰੰਗ ਵੀ ਗੋਰਾ ਹੁੰਦਾ ਹੈ। 
2. ਨਰਮ ਚਮੜੀ
ਕੇਲੇ ਦੇ ਪੇਸਟ 'ਚ ਜੈਤੂਨ ਦਾ ਤੇਲ ਅਤੇ ਸ਼ੱਕਰ ਮਿਲਾ ਕੇ ਚਿਹਰੇ ਉੱਪਰ ਲਗਾਓ। ਇਸ ਨਾਲ ਚਮੜੀ ਨਰਮ ਹੋਵੇਗੀ ਅਤੇ ਚਿਹਰਾ ਚਮਕਦਾਰ ਹੋਵੇਗਾ। 
3. ਸੜੀ ਹੋਈ ਜੀਭ ਦਾ ਇਲਾਜ
ਜੇਕਰ ਜ਼ਿਆਦਾ ਗਰਮ ਖਾਣ ਨਾਲ ਜੀਭ ਸੜ ਗਈ ਹੈ ਤਾਂ ਤੁਰੰਤ ਮੂੰਹ 'ਚ ਥੋੜ੍ਹੀ ਜਿਹੀ ਸ਼ੱਕਰ ਪਾ ਲਓ। ਇਸ ਨਾਲ ਕਾਫੀ ਆਰਾਮ ਮਿਲੇਗਾ। 
4. ਲਿਪਸਟਿਕ ਟਿਕਾਉਣ ਦੇ ਲਈ
ਬੁੱਲ੍ਹਾਂ ਉੱਪਰ ਸ਼ੱਕਰ ਦੇ ਦਾਣੇ ਲਗਾ ਕੇ ਥੋੜ੍ਹਾ ਜਿਹਾ ਰਬ ਕਰੋ। ਇਸ ਨਾਲ ਲਿਪਸਟਿਕ ਜ਼ਿਆਦਾ ਦੇਰ ਤੱਕ ਬੁੱਲ੍ਹਾਂ ਉੱਪਰ ਟਿਕੀ ਰਵੇਗੀ। 
5. ਕੇਕ ਤਾਜ਼ਾ ਰਵੇਗਾ
ਕੇਕ ਨੂੰ ਕੰਟੇਨਰ 'ਚ ਰੱਖਣ ਤੋਂ ਪਹਿਲਾਂ ਉਸ 'ਤੇ ਸ਼ੱਕਰ ਦੇ ਦਾਣੇ ਪਾ ਦਿਓ। ਇਸ ਨਾਲ ਕੇਕ ਜ਼ਿਆਦਾ ਦੇਰ ਤੱਕ ਤਾਜ਼ਾ ਰਵੇਗਾ। 
6. ਕੱਪੜਿਆਂ ਦੀ ਸਫਾਈ
ਸ਼ੱਕਰ ਨੂੰ ਪੀਸ ਕੇ ਉਸ 'ਚ ਪਾਣੀ ਮਿਲਾਓ। ਫਿਰ ਇਸ ਪੇਸਟ ਨੂੰ ਕੱਪੜਿਆਂ ਦੇ ਦਾਗ-ਧੱਬੇ ਦੂਰ ਕਰਨ ਦੇ ਲਈ ਇਸਤੇਮਾਲ ਕਰੋ।


Related News