ਕੁਲਸੁਮ ਨਵਾਜ਼ ਦੇ ਕਮਰੇ 'ਚ ਦਾਖਲ ਹੋਇਆ ਅਣਜਾਣ ਸ਼ਖਸ਼, ਪੁਲਸ ਨੇ ਕੀਤਾ ਗ੍ਰਿਫਤਾਰ

06/17/2018 12:02:13 PM

ਲੰਡਨ/ਇਸਲਾਮਾਬਾਦ (ਬਿਊਰੋ)— ਲੰਡਨ ਪੁਲਸ ਨੇ ਕੱਲ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ। ਇਹ ਸ਼ਖਸ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੇ ਕਮਰੇ ਵਿਚ ਬਿਨਾਂ ਇਜਾਜ਼ਤ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸ਼ਖਸ ਦੀ ਗ੍ਰਿਫਤਾਰੀ ਸ਼ਨੀਵਾਰ ਨੂੰ ਕੀਤੀ ਗਈ ਸੀ ਅਤੇ ਹੁਣ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਸ਼ਖਸ ਦੀ ਪਛਾਣ ਨਵੀਨ ਫਾਰੂਕ ਦੇ ਤੌਰ 'ਤੇ ਕੀਤੀ ਗਈ ਹੈ। 
ਇਕ ਸਮਾਚਾਰ ਏਜੰਸੀ ਦੀਆਂ ਰਿਪੋਰਟਾਂ ਮੁਤਾਬਕ ਲੰਡਨ ਹਸਪਤਾਲ ਵਿਚ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਫਾਰੂਕ ਦੀ ਕਮਰੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਨਵਾਜ਼ ਅਤੇ ਉਨ੍ਹਾਂ ਦੇ ਬੇਟੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਕਤ ਸ਼ਖਸ ਨੇ ਬਿਨਾਂ ਇਜਾਜ਼ਤ ਦੇ ਕੁਲਸੁਮ ਦੇ ਕਮਰੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਨਵਾਜ਼ ਨੇ ਕਿਹਾ,''ਪੂਰਾ ਪਰਿਵਾਰ ਪਰੇਸ਼ਾਨੀ ਵਿਚ ਹੈ ਅਤੇ ਅਜਿਹੇ ਲੋਕ ਤਣਾਅ ਵਿਚ ਵਾਧਾ ਕਰ ਰਹੇ ਹਨ।'' ਦੱਸਣਯੋਗ ਹੈ ਕਿ ਕੁਲਸੁਮ ਨੂੰ 14 ਜੂਨ ਨੂੰ ਲੰਡਨ ਹਸਪਤਾਲ ਵਿਚ ਹਾਲਤ ਵਿਗੜਣ ਮਗਰੋਂ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਉਹ ਵੇਂਟੀਲੇਟਰ 'ਤੇ ਹਨ ਅਤੇ ਬੇਹੋਸ਼ੀ ਦੀ ਹਾਲਤ ਵਿਚ ਹਨ। ਬੀਤੇ ਚਾਰ ਦਿਨਾਂ ਤੋਂ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਹੈ।


Related News