ਵਿਆਹ ਦੇ ਕਾਰਡ ''ਤੇ ਨਹੀਂ ਲਿਖਵਾਇਆ ਲਾੜੀ ਦਾ ਨਾਂ, ਹੁਣ ਮਿਲਣਾ ਹੋਇਆ ਮੁਸ਼ਕਲ

06/17/2018 11:35:53 AM

ਲਾਹੌਰ (ਬਿਊਰੋ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਸ ਇਲਾਕੇ ਦੇ ਜ਼ਿਲੇ ਵਿਚ ਰਹਿਣ ਵਾਲੇ ਰੌਫ ਖਾਨ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ। ਉਨ੍ਹਾਂ ਦੇ ਵਿਆਹ ਨੂੰ ਇਕ ਸਾਲ ਹੋ ਚੁੱਕਾ ਹੈ। ਉਨ੍ਹਾਂ ਦੀ ਪਤਨੀ ਕੋਲ ਦੋਹਰੀ ਨਾਗਰਿਕਤਾ ਹੈ ਅਤੇ ਉਹ ਪਾਕਿਸਤਾਨ ਤੋਂ ਬਾਹਰ ਰਹਿੰਦੀ ਹੈ। ਰੌਫ ਚਾਹੁੰਦੇ ਹਨ ਕਿ ਉਹ ਦੇਸ਼ ਤੋਂ ਬਾਹਰ ਜਾ ਕੇ ਆਪਣੀ ਪਤਨੀ ਨਾਲ ਰਹਿਣ ਪਰ ਇਸ ਲਈ ਜ਼ਰੂਰੀ ਕਾਗਜੀ ਕਾਰਵਾਈ ਵਿਚ ਇਕ ਰੁਕਾਵਟ ਆ ਗਈ ਹੈ। ਵੀਜ਼ਾ ਲਈ ਜ਼ਰੂਰੀ ਦਸਤਾਵੇਜ਼ ਦੇ ਤੌਰ 'ਤੇ ਵਿਆਹ ਦਾ ਕਾਰਡ ਪੇਸ਼ ਕੀਤਾ ਜਾਂਦਾ ਹੈ ਪਰ ਜਦੋਂ ਰੌਫ ਨੇ ਵਿਆਹ ਦਾ ਕਾਰਡ ਛਪਵਾਇਆ ਸੀ ਤਾਂ ਉਸ ਵਿਚ ਲਾੜੀ ਦਾ ਨਾਮ ਨਹੀਂ ਸੀ। ਇਸੇ ਕਾਰਨ ਰੌਫ ਨੂੰ ਹੁਣ ਆਪਣੀ ਪਤਨੀ ਕੋਲ ਜਾਣ ਲਈ ਸਮਾਂ ਲੱਗ ਸਕਦਾ ਹੈ। 
ਰੌਫ ਅਤੇ ਉਸ ਦਾ ਪਰਿਵਾਰ ਨੇ ਇਕ ਸਾਲ ਪਹਿਲਾਂ ਹੋਏ ਵਿਆਹ ਵਿਚ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੱਦਾ ਦੇਣ ਲਈ 500 ਕਾਰਡ ਛਪਵਾਏ ਸਨ। ਪਰ ਵਿਆਹ ਦੇ ਇਸ ਕਾਰਡ ਵਿਚ ਖਾਸ ਗੱਲ ਇਹ ਸੀ ਕਿ ਇਸ ਵਿਚ ਲਾੜੇ ਦੀ ਪਛਾਣ ਤਾਂ ਹੁੰਦੀ ਸੀ ਪਰ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਦਾ ਸੀ ਕਿ ਲਾੜੀ ਕੌਣ ਹੈ? ਅਜਿਹਾ ਇਸ ਲਈ ਕਿਉਂਕਿ  ਵਿਆਹ ਦੇ ਇਸ ਕਾਰਡ ਵਿਚ ਲਾੜੇ ਦਾ ਨਾਂ ਤਾਂ ਲਿਖਿਆ ਸੀ ਪਰ ਲਾੜੀ ਦਾ ਨਾਂ ਨਹੀਂ ਛਪਵਾਇਆ ਗਿਆ ਸੀ। ਰੌਫ ਦੇ ਵਿਆਹ ਦੇ ਕਾਰਡ ਵਿਚ ਲਿਖਿਆ ਸੀ,''ਵਿਆਹ ਸਮਾਰੋਹ ਵਿਚ ਆਉਣ ਲਈ ਅਸੀਂ ਤੁਹਾਡਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਵੇਗੀ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।'' ਕਾਰਡ ਵਿਚ ਉੱਪਰੀ ਹਿੱਸੇ 'ਤੇ ਲਾੜੇ ਦਾ ਨਾਮ ਰੌਫ ਲਿਖਿਆ ਹੈ ਜਿਸ ਮਗਰੋਂ ਉਸ ਦੇ ਪਿਤਾ ਦਾ ਨਾਮ ਲਿਖਿਆ ਹੈ। ਇਸ ਦੇ ਹੇਠਾਂ ਲਾੜੀ ਦੇ ਨਾਮ ਦੀ ਜਗ੍ਹਾ ਪਿਤਾ ਕੁਝ ਇਸ ਤਰ੍ਹਾਂ ਲਿਖਿਆ ਹੈ 'ਉਕਤ ਦੀ ਬੇਟੀ'।'' 
ਇਸ ਤਰ੍ਹਾਂ ਕਰਨ ਦਾ ਕਾਰਨ ਪੁੱਛੇ ਜਾਣ 'ਤੇ ਰੌਫ ਨੇ ਕਿਹਾ ਕਿ ਅਜਿਹਾ ਕਰਨਾ ਸਾਡੇ ਸੱਭਿਆਚਾਰ ਵਿਚ ਨਹੀਂ ਹੈ। ਸਾਡੇ ਸਮਾਜ ਵਿਚ ਰਿਸ਼ਤੇਦਾਰ-ਦੋਸਤ ਲਾੜੀ ਦੇ ਨਾਮ ਬਾਰੇ ਜਾਨਣ ਇਹ ਚੰਗਾ ਨਹੀਂ ਸਮਝਿਆ ਜਾਂਦਾ। ਇਸ ਲਈ ਕਾਰਡ ਵਿਚ ਪਿਤਾ ਦੇ ਨਾਮ ਦੇ ਇਲਾਵਾ ਲਾੜੀ ਦੀ ਪਛਾਣ ਨਾਲ ਸੰਬੰਧਿਤ ਕੋਈ ਹੋਰ ਗੱਲ ਨਹੀਂ ਲਿਖੀ ਜਾਂਦੀ। ਰੌਬ ਨੇ ਕਿਹਾ,''ਮੈਨੂੰ ਪਹਿਲਾਂ ਨਹੀਂ ਪਤਾ ਸੀ ਪਰ ਹੁਣ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਆਪਣੀ ਪਤਨੀ ਦਾ ਨਾਮ ਕਾਰਡ 'ਤੇ ਲਿਖਵਾ ਲੈਣਾ ਚਾਹੀਦਾ ਸੀ। ਜੇ ਮੈਂ ਆਪਣੇ ਵੀਜ਼ਾ ਲਈ ਕਾਰਡ ਵੀ ਦੇ ਪਾਉਂਦਾ ਤਾਂ ਕੰਮ ਜਲਦੀ ਹੋ ਜਾਣਾ ਸੀ।''


Related News