ਰਾਸ਼ੀਫਲ : ਇਸ ਹਫਤੇ ਇਨ੍ਹਾਂ ਰਾਸ਼ੀਆਂ ਵਾਲਿਆਂ ਦੇ ਕਾਰੋਬਾਰ ''ਚ ਹੋਵੇਗਾ ਵਾਧਾ

6/17/2018 10:57:59 AM

ਜਲੰਧਰ— ਮੇਖ— ਵਿਰੋਧੀ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ ਪਰ ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਅਤੇ ਮਾਣ-ਸਨਮਾਨ ਦੀ ਪ੍ਰਾਪਤੀ, 17 ਜੂਨ ਜ਼ੋਰ ਲਗਾਉਣ 'ਤੇ ਹਰ ਮੋਰਚੇ 'ਤੇ ਸਫਲਤਾ ਮਿਲੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, 18-19 ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਅਰਥ ਦਸ਼ਾ ਠੀਕ-ਠਾਕ ਰਹੇਗੀ, 20 ਤੋਂ 22 ਦੁਪਹਿਰ ਤਕ ਦੁਸ਼ਮਣਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣੀ ਜ਼ਰੂਰੀ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ ਪਰ 22 ਦੁਪਹਿਰ ਤੋਂ 23 ਜੂਨ ਤਕ ਕੰਮਕਾਜ ਦੀ ਦਸ਼ਾ ਬਿਹਤਰ, ਦੋਨੋਂ ਪਤੀ-ਪਤਨੀ ਸੰਬੰਧਾਂ 'ਚ ਮਿਠਾਸ, ਤਾਲਮੇਲ ਬਣਿਆ ਰਹੇਗਾ।

ਬ੍ਰਿਖ— ਮਿੱਤਰ ਅਤੇ ਸੱਜਣ-ਸਾਥੀ ਸਹਿਯੋਗ ਕਰਨਗੇ, ਜਾਇਦਾਦੀ ਕੰਮਾਂ 'ਚ ਕਦਮ ਬੜ੍ਹਤ ਵੱਲ, ਧਾਰਮਿਕ ਕੰਮਾਂ 'ਚ ਧਿਆਨ ਪਰ ਸ਼ਨੀ ਦੇ ਢਈਏ ਕਰਕੇ ਕਦਮ-ਕਦਮ 'ਤੇ ਵਿਰੋਧ ਅਤੇ ਦੁਸ਼ਮਣਾਂ ਨਾਲ ਟਕਰਾਓ ਦਾ ਡਰ ਰਹੇਗਾ, 17 ਜੂਨ ਵੱਡੇ ਲੋਕ ਆਪ ਦੀ ਗੱਲ ਧਿਆਨ ਅਤੇ ਹਮਦਰਦੀ ਨਾਲ ਸੁਣਨਗੇ, 18-19 ਜਾਇਦਾਦੀ ਕੰਮ ਹੱਥ 'ਚ ਲੈਣ 'ਤੇ ਬਿਹਤਰ ਨਤੀਜਾ ਮਿਲੇਗਾ, 20 ਤੋਂ 22 ਦੁਪਹਿਰ ਤਕ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਰੁਚੀ, ਯਤਨ ਕਰਨ 'ਤੇ ਕੋਈ ਸਕੀਮ ਅੱਗੇ ਵਧੇਗੀ, 22 ਦੁਪਹਿਰ ਤੋਂ 23 ਜੂਨ ਤਕ ਕਿਸੇ ਪ੍ਰਬਲ ਸ਼ਤਰੂ ਦਾ ਟਕਰਾਓ ਵਾਲਾ ਮੂਡ ਟੈਨਸ਼ਨ-ਪ੍ਰੇਸ਼ਾਨੀ ਵਧਾ ਸਕਦਾ ਹੈ।

ਮਿਥੁਨ— ਅਰਥ ਦਸ਼ਾ ਸੁਖਦ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਕੋਰਟ-ਕਚਹਿਰੀ ਦੇ ਕੰਮਾਂ 'ਚ ਸਫਲਤਾ ਮਿਲੇਗੀ ਪਰ ਸਿਹਤ ਦੇ ਵਿਗੜਨ ਦਾ ਡਰ, ਆਪਣੇ ਗੁੱਸੇ 'ਤੇ ਕਾਬੂ ਰੱਖਣਾ ਸਹੀ ਰਹੇਗਾ, 17 ਜੂਨ ਕੰਮਕਾਜੀ ਕੰਮਾਂ 'ਚ ਯਤਨ ਚੰਗਾ ਨਤੀਜਾ ਦੇਣਗੇ, 18-19 ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣੀ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ, 20 ਤੋਂ 22 ਦੁਪਹਿਰ ਤਕ ਜ਼ਮੀਨੀ ਅਤੇ ਅਦਾਲਤੀ ਕੰਮਾਂ 'ਚ ਸਫਲਤਾ ਮਿਲੇਗੀ, 22 ਦੁਪਹਿਰ ਤੋਂ 23 ਜੂਨ ਤਕ ਸੰਤਾਨ ਦਾ ਰੁਖ਼ ਸਹਿਯੋਗੀ ਰਹੇਗਾ, ਜਨਰਲ ਹਾਲਾਤ ਬਿਹਤਰ ਰਹਿਣਗੇ।

ਕਰਕ— ਘਰੇਲੂ ਮੋਰਚੇ 'ਤੇ ਕੁਝ ਟੈਨਸ਼ਨ-ਪ੍ਰੇਸ਼ਾਨੀ ਰਹਿ ਸਕਦੀ ਹੈ ਪਰ ਜਨਰਲ ਤੌਰ 'ਤੇ ਹਰ ਮੋਰਚੇ 'ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਮਿੱਟੀ-ਰੇਤਾ-ਬੱਜਰੀ-ਬਿਲਡਿੰਗ ਮਟੀਰੀਅਲ, ਖਾਦਾਂ-ਬੀਜਾਂ-ਖੇਤੀ ਉਤਪਾਦਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ, 17 ਜੂਨ ਅਰਥ ਦਸ਼ਾ ਸਹੀ ਰਹੇਗੀ, 18-19 ਧਨ ਲਾਭ ਵਾਲੇ ਦਿਨ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ, 20 ਤੋਂ 22 ਦੁਪਹਿਰ ਤਕ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਸਹੀ ਨਤੀਜਾ ਮਿਲੇਗਾ, 22 ਦੁਪਹਿਰ ਤੋਂ 23 ਜੂਨ ਤਕ ਜਾਇਦਾਦੀ ਕੰਮਾਂ 'ਚ ਸਫਲਤਾ ਮਿਲੇਗੀ।

ਸਿੰਘ— ਉਲਝਣਾਂ-ਝਮੇਲਿਆਂ ਤੋਂ ਆਪਣੇ ਆਪ ਨੂੰ  ਬਚਾ ਕੇ ਰੱਖੋ ਪਰ ਕੰਮਕਾਜੀ ਦਸ਼ਾ ਠੀਕ-ਠਾਕ, ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, 17 ਜੂਨ ਧਨ ਹਾਨੀ, ਖਰਚਿਆਂ-ਝਮੇਲਿਆਂ ਵਾਲਾ ਸਮਾਂ, 18-19 ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, 20 ਤੋਂ 22 ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਸਿਰੇ ਚੜ੍ਹੇਗਾ, ਫਿਰ 22 ਦੁਪਹਿਰ ਤੋਂ 23 ਜੂਨ ਤਕ ਮਿੱਤਰ, ਸੱਜਣ-ਸਾਥੀ ਸਹਿਯੋਗ ਦੇਣਗੇ ਅਤੇ ਉਨ੍ਹਾਂ ਨਾਲ ਤਾਲਮੇਲ ਲਾਭਕਾਰੀ ਰਹੇਗਾ।

ਕੰਨਿਆ— ਧਨ ਲਾਭ ਅਤੇ ਕਾਰੋਬਾਰੀ ਤੌਰ 'ਤੇ ਬਿਹਤਰੀ ਰੱਖਣ ਵਾਲਾ ਸਿਤਾਰਾ, ਸਰਕਾਰੀ ਕੰਮਾਂ 'ਚ ਸਫਲਤਾ ਪਰ ਉਲਝਣਾਂ ਕਰਕੇ ਕੋਈ ਬਣਿਆ-ਬਣਾਇਆ ਕੰਮ ਉਲਝ-ਵਿਗੜ ਸਕਦਾ ਹੈ, ਸਾਵਧਾਨੀ ਵਰਤੋ, 17 ਜੂਨ ਵਪਾਰ-ਕਾਰੋਬਾਰ 'ਚ ਲਾਭ, ਹਰ ਪੱਖੋਂ ਬਿਹਤਰੀ ਹੋਵੇਗੀ, 18-19 ਉਲਝਣਾਂ-ਪੇਚੀਦਗੀਆਂ ਨਾਲ ਵਾਸਤਾ ਰਹੇਗਾ ਪਰ 20 ਤੋਂ 22 ਦੁਪਹਿਰ ਤਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੇ ਯਤਨ ਚੰਗਾ ਰੰਗ ਦਿਖਾਉਣਗੇ, 22 ਦੁਪਹਿਰ ਤੋਂ 23 ਜੂਨ ਤਕ ਆਮਦਨ ਲਈ ਸਿਤਾਰਾ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ।

ਤੁਲਾ— ਖਰਚਿਆਂ ਦਾ ਜ਼ੋਰ, ਲੈਣ-ਦੇਣ ਦੇ ਕੰਮਾਂ 'ਚ ਵੀ ਸੁਚੇਤ ਰਹਿਣਾ ਠੀਕ ਰਹੇਗਾ ਪਰ ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, 17 ਜੂਨ ਵਪਾਰ, ਸਰਕਾਰੀ ਕੰਮਾਂ 'ਚ ਕਦਮ  ਬੜ੍ਹਤ ਵੱਲ, 18-19 ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਪ੍ਰੋਗਰਾਮ 'ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਵੇਗੀ, 20 ਤੋਂ 22 ਦੁਪਹਿਰ ਤਕ ਸਮਾਂ ਨੁਕਸਾਨ-ਪ੍ਰੇਸ਼ਾਨੀ, ਖਰਚਿਆਂ ਵਾਲਾ, ਕੋਈ ਵੀ ਕੰਮ ਬੇਧਿਆਨੀ ਨਾਲ ਨਾ ਕਰੋ ਪਰ 22 ਤੋਂ 23 ਜੂਨ ਤਕ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ।

ਬ੍ਰਿਸ਼ਚਕ— ਰਾਜਕੀ ਕੰਮਾਂ 'ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ ਪਰ ਕੋਈ ਵੀ ਕੰਮ ਜਲਦੀ 'ਚ ਨਾ ਨਿਪਟਾਓ। ਸਾੜ੍ਹਸਤੀ ਕਰਕੇ ਮੁਸ਼ਕਿਲਾਂ ਨਾਲ ਵਾਸਤਾ ਰਹੇਗਾ, ਅਹਿਤਿਆਤ ਰੱਖੋ, 17 ਜੂਨ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, 18-19 ਰਾਜ-ਦਰਬਾਰ 'ਚ ਜਾਣ 'ਤੇ ਆਪ ਦੀ ਪੈਠ ਵਧੇਗੀ, ਮਾਣ-ਸਨਮਾਨ ਦੀ ਪ੍ਰਾਪਤੀ, 20 ਤੋਂ 22 ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ, ਹਰ ਪੱਖੋਂ ਸਫਲਤਾ ਮਿਲੇਗੀ, ਫਿਰ 22 ਦੁਪਹਿਰ ਤੋਂ 23 ਜੂਨ ਤਕ ਜਾਇਜ਼ ਕੰਮਾਂ 'ਚ ਖਰਚ ਹੋਵੇਗਾ, ਹਰ ਕੰਮ ਸੋਚ-ਸਮਝ ਕੇ ਫਾਈਨਲ ਕਰੋ।

ਧਨ— ਸਿਹਤ ਦੇ ਪ੍ਰਤੀ ਸੁਚੇਤ ਰਹੋ ਪਰ ਜਿਸ ਕੰਮ ਨੂੰ ਹੱਥ 'ਚ ਲਓਗੇ, ਉਸ 'ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਅਰਥ ਦਸ਼ਾ ਵੀ ਤਸੱਲੀਬਖਸ਼ ਰਹੇਗੀ, 17 ਜੂਨ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ ਪਰ 18-19 ਉਦੇਸ਼-ਮਨੋਰਥ ਹੱਲ ਹੋਣਗੇ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ, 20 ਤੋਂ 22 ਦੁਪਹਿਰ ਤਕ ਅਫਸਰਾਂ ਦੇ ਨਰਮ ਰੁਖ਼ ਕਰਕੇ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, 22 ਦੁਪਹਿਰ ਤੋਂ 23 ਜੂਨ ਤਕ ਆਮਦਨ ਹੋਵੇਗੀ, ਅਰਥ ਦਸ਼ਾ ਕੰਫਰਟੇਬਲ ਰਹੇਗੀ।

ਮਕਰ— ਸਿਹਤ ਬਾਰੇ ਲਾਪਰਵਾਹ ਨਹੀਂ ਰਹਿਣਾ ਚਾਹੀਦਾ ਪਰ ਰਾਜਕੀ ਕੰਮਾਂ 'ਚ ਬੋਲਬਾਲਾ ਬਣਿਆ ਰਹੇਗਾ, ਜਨਰਲ ਹਾਲਾਤ ਵੀ ਚੰਗੇ ਬਣੇ ਰਹਿਣਗੇ, 17 ਜੂਨ ਕੰਮਕਾਜੀ ਦਸ਼ਾ ਸੰਤੋਖਜਨਕ, 18-19 ਸਿਹਤ ਦਾ ਧਿਆਨ ਰੱਖੋ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖੋ ਪਰ 20 ਤੋਂ 22 ਦੁਪਹਿਰ ਤਕ ਸਮਾਂ ਬਿਹਤਰ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, 22 ਦੁਪਹਿਰ ਤੋਂ 23 ਜੂਨ ਤਕ ਸਰਕਾਰੀ ਕੰਮਾਂ 'ਚੋਂ ਬਾਧਾ-ਮੁਸ਼ਕਿਲ ਹਟੇਗੀ, ਅਫਸਰ ਨਰਮ ਅਤੇ ਹਮਦਰਦਾਨਾ ਰੁਖ਼ ਰੱਖਣਗੇ।

ਕੁੰਭ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸੰਤਾਨ ਸੁਪੋਰਟਿਵ ਰੁਖ਼ ਰੱਖੇਗੀ ਪਰ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਜ਼ਰੂਰੀ, 17 ਜੂਨ ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਓ ਦਾ ਡਰ ਰਹੇਗਾ ਪਰ 18-19 ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ ਅਤੇ ਅਪਰੋਚ ਰਹੇਗੀ, 20 ਤੋਂ 22 ਦੁਪਹਿਰ ਤਕ ਬੇਤੁਕਾ ਖਾਣ-ਪੀਣ ਨਾ ਕਰੋ ਕਿਉਂਕਿ ਸਿਤਾਰਾ ਸਿਹਤ ਲਈ ਕਮਜ਼ੋਰ ਹੈ, 22 ਦੁਪਹਿਰ ਤੋਂ 23 ਜੂਨ ਤਕ ਕੋਈ ਸਕੀਮ ਸਿਰੇ ਚੜ੍ਹੇਗੀ, ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਜੀਅ ਲੱਗੇਗਾ।

ਮੀਨ— ਕੰਮਕਾਜੀ ਦਸ਼ਾ ਠੀਕ-ਠਾਕ, ਯਤਨਾਂ-ਪ੍ਰੋਗਰਾਮਾਂ  'ਚ ਸਫਲਤਾ ਮਿਲੇਗੀ ਪਰ ਦੁਸ਼ਮਣਾਂ ਦੇ ਉਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਰਹਿ ਸਕਦਾ ਹੈ, 17 ਜੂਨ ਉਦੇਸ਼-ਮਨੋਰਥ ਹੱਲ ਹੋਣਗੇ, ਯਤਨ ਕਰਨ 'ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, 18-19 ਵਿਰੋਧੀ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਪੂਰਾ ਜ਼ੋਰ ਲਗਾ ਸਕਦੇ ਹਨ ਪਰ 20 ਤੋਂ 22 ਦੁਪਹਿਰ ਤਕ ਵਪਾਰ-ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਕੰਮਾਂ 'ਚ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ, 22 ਦੁਪਹਿਰ ਤੋਂ 23 ਜੂਨ ਤਕ ਸਿਹਤ ਦਾ ਧਿਆਨ ਰੱਖੋ, ਕਿਸੇ ਦੀ ਜ਼ਿੰਮੇਵਾਰੀ 'ਚ ਵੀ ਨਾ ਫਸੋ।