ਕੈਂਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਅਧਿਕਾਰੀ ਟਰੰਪ ਦੇ ਅਗਲੇ ਚੋਣ ਮਿਸ਼ਨ ਲਈ ਕਰ ਰਹੇ ਹਨ ਕੰਮ

06/16/2018 11:27:39 PM

ਵਾਸ਼ਿੰਗਟਨ/ਲੰਡਨ — ਕੈਂਬ੍ਰਿਜ਼ ਐਨਾਲਿਟੀਕਾ ਦੇ ਸਾਬਕਾ ਅਧਿਕਾਰੀਆਂ ਵੱਲੋਂ ਚਲਾਈ ਜਾ ਰਹੀ ਇਕ ਫਰਮ ਖੁਫੀਆ ਤਰੀਕੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ 2020 ਅਮਰੀਕੀ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ 'ਚ ਲੱਗ ਗਈ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੈਂਬ੍ਰਿਜ਼ ਐਨਾਲਿਟੀਕਾ ਦੇ ਘੱਟ ਤੋਂ ਘਟ 4 ਸਾਬਕਾ ਅਧਿਕਾਰੀ ਨਵੀਂ ਕੰਪਨੀ ਨਾਲ ਜੁੜੇ ਹਨ, ਜਿਹੜੇ ਵੋਟਰਾਂ ਅਤੇ ਖਪਤਕਾਰ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਦੱਸ ਦਈਏ ਕਿ ਕੈਂਬ੍ਰਿਜ਼ ਐਨਾਲਿਟੀਕਾ 'ਤੇ ਫੇਸਬੁੱਕ ਯੂਜ਼ਰਾਂ ਦਾ ਡਾਟਾ ਚੋਰੀ ਕਰਕੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਕੰਪਨੀ ਬੰਦ ਹੋ ਗਈ। ਐਨਾਲਿਟੀਕਾ ਦੇ ਸਾਬਕਾ ਅਧਿਕਾਰੀ ਮੈਟ ਓਜਕੋਵਸਕੀ ਨਵੀਂ ਫਰਮ ਦੀ ਅਗਵਾਈ ਕਰ ਰਿਹਾ ਹੈ। ਹਾਲਾਂਕਿ ਓਜਕੋਵਸਕੀ ਨੇ ਟਰੰਪ ਕੈਂਪੇਨ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਨਵੀਂ ਫਰਮ ਰਿਪਬਲਿਕਨ ਨੈਸ਼ਨਲ ਕਮੇਟੀ ਲਈ 2018 'ਚ ਕੈਂਪੇਨ ਕਰਨ 'ਚ ਕੰਮ ਕਰ ਰਹੀ ਹੈ।


Related News