ਅਸਥੀਆਂ ਦਫਨਾਉਣ ਦੌਰਾਨ ਸਟਿਫਨ ਦਾ ਧਰਤੀ ਨੂੰ ਬਚਾਉਣ ਵਾਲਾ ਸੰਦੇਸ਼ ਸਪੇਸ ''ਚ ਪ੍ਰਸਾਰਿਤ

06/16/2018 11:06:25 PM

ਲੰਡਨ— ਮਹਾਨ ਵਿਗਿਆਨੀ ਸਟਿਫਨ ਹਾਕਿੰਗ ਦੇ ਇਕ ਸੰਦੇਸ਼ ਨੂੰ ਸ਼ੁੱਕਰਵਾਰ ਨੂੰ ਸਭ ਤੋਂ ਕਰੀਬੀ ਬਲੈਕਹੋਲ ਵੱਲ ਪ੍ਰਸਾਰਿਤ ਕੀਤਾ ਗਿਆ ਹੈ। ਇਸੇ ਦੌਰਾਨ ਉਨ੍ਹਾਂ ਦੀਆਂ ਅਸਥੀਆਂ ਨੂੰ ਲੰਡਨ ਦੇ ਵੈਸਟਮਿੰਸਟਰ ਏਬੇ 'ਚ 'ਚ ਆਈਜ਼ਕ ਨਿਊਟਨ ਤੇ ਚਾਰਲਸ ਡਾਵਰਿਨ ਦੀ ਕਬਰ ਦੇ ਨੇੜੇ ਦਫਨਾਇਆ ਗਿਆ। ਇਸ ਪ੍ਰੋਗਰਾਮ 'ਚ ਪਰਿਵਾਰ, ਦੋਸਤ, ਰਿਸ਼ਤੇਦਾਰਾਂ ਤੋਂ ਇਲਾਵਾ 100 ਦੇਸ਼ਾਂ ਤੋਂ ਕਰੀਬ 1000 ਪ੍ਰਸ਼ੰਸਕ ਵੀ ਸ਼ਾਮਲ ਹੋਏ। ਜਿਥੇ ਹਾਕਿੰਗ ਵਾਂਗ ਇਲੈਕਟ੍ਰਾਨਿਕ ਡਿਵਾਈਸ ਦੀ ਮਦਦ ਨਾਲ ਬੋਲਣ ਵਾਲੇ ਤਿੰਨ ਹੋਰ ਲੋਕ ਵੀ ਇਸ ਪ੍ਰੋਗਰਾਮ 'ਚ ਖਾਸ ਮਹਿਮਾਨ ਰਹੇ। ਗ੍ਰੀਕ ਸੰਗੀਤਕਾਰ ਵੇਂਗਲੀਸ ਦੇ ਵਿਸ਼ੇਸ਼ ਤੌਰ 'ਤੇ ਲਿਖਤ ਸੰਗੀਤ ਦੇ ਨਾਲ ਹਾਕਿੰਗ ਦੀ ਲੋਕਪ੍ਰਿਯ ਆਵਾਜ਼ ਨੂੰ ਸਪੇਸ 'ਚ ਸਪੇਨ ਦੀ ਯੂਰਪੀ ਸਪੇਸ ਏਜੰਸੀ ਉਪਗ੍ਰਹਿ ਦੀਆਂ ਰੇਡੀਓ ਤਰੰਗਾਂ ਨਾਲ ਪ੍ਰਸਾਰਿਤ ਕੀਤਾ ਗਿਆ।
ਈ.ਐਸ.ਏ. ਨੇ ਕਿਹਾ ਕਿ ਆਪਣੇ ਇਸ 6 ਮਿੰਟ ਦੇ ਸੰਦੇਸ਼ 'ਚ ਹਾਕਿੰਗ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦੇ ਰਹੇ ਹਨ। ਇਸ ਸੰਦੇਸ਼ ਨੂੰ ਬਲੈਕਹੋਲ 1ਏ0620-00 ਵੱਲ ਪ੍ਰਸਾਰਿਤ ਕੀਤਾ ਗਿਆ। ਇਸ ਬਲੈਕਹੋਲ ਦੀ ਖੋਜ 1975 'ਚ ਕੀਤੀ ਗਈ ਸੀ ਤੇ ਇਹ ਧਰਤੀ ਤੋਂ 3,500 ਪ੍ਰਕਾਸ਼ ਸਾਲ ਦੂਰ ਸਥਿਤ ਹੈ।
ਸਟਿਫਨ ਹਾਕਿੰਗ ਦੀ ਬੇਟੀ ਲੂਸੀ ਹਾਕਿੰਗ ਨੇ ਸਪੇਸ ਏਜੰਸੀ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਤੋਂ ਸਪੇਸ 'ਚ ਜਾਣਾ ਚਾਹੁੰਦੇ ਸਨ ਤੇ ਸਪੇਸ ਦੇ ਰਹੱਸਿਆਂ ਦਾ ਪਤਾ ਲਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਦੀ ਮੌਜੂਦਗੀ ਨੂੰ ਸਪੇਸ 'ਚ ਬਣਾਏ ਰੱਖਣਾ ਖੂਬਸੂਰਤ ਹੈ।


Related News