ਬ੍ਰਿਟੇਨ ਕਰੇਗਾ ਟਿਅਰ-ਟੂ ਵਿਜ਼ਾ ''ਚ ਬਦਲਾਅ, ਭਾਰਤੀ ਪੇਸ਼ੇਵਰਾਂ ਨੂੰ ਮਿਲੇਗਾ ਲਾਭ

06/16/2018 6:59:04 PM

ਲੰਡਨ— ਬ੍ਰਿਟੇਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ 'ਚ ਬਦਲਾਅ ਕਰਕੇ ਇਸ ਨੂੰ ਸੰਸਦ ਦੇ ਸਾਹਮਣੇ ਪੇਸ਼ ਕੀਤਾ ਹੈ। ਇਨ੍ਹਾਂ ਬਦਲਾਵਾਂ 'ਚ ਭਾਰਤ ਵਰਗੇ ਦੇਸ਼ਾਂ ਦੇ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੇ ਲਈ ਸਖਤ ਵੀਜ਼ਾ ਨਿਯਮਾਂ ਦੀ ਸਮੀਖਿਆ ਕਰਨਾ ਸ਼ਾਮਲ ਹੈ। ਇਸ ਪਹਿਲ ਦੀ ਭਾਰਤ ਤੇ ਬ੍ਰਿਟੇਨ ਦੇ ਉਦਯੋਗਾਂ ਨੇ ਸ਼ਲਾਘਾ ਕੀਤੀ ਹੈ।
ਇਮੀਗ੍ਰੇਸ਼ਨ ਨੀਤੀ 'ਚ ਬਦਲਾਅ ਨਾਲ ਉਨ੍ਹਾਂ ਉਦਯੋਗਾਂ ਨੂੰ ਆਪਣੇ ਇਥੇ ਸੇਵਾ ਦੇਣ ਦੇ ਲਈ ਭਾਰਤ ਵਰਗੇ ਦੇਸ਼ਾਂ ਤੋਂ ਪੇਸ਼ੇਵਰ ਲਿਆਉਣ 'ਚ ਆਸਾਨੀ ਹੋਵੇਗੀ ਤੇ ਇਸ ਦੇ ਨਾਲ ਹੀ ਭਾਰਤੀ ਸੂਚਨਾ ਤਕਨੀਕ ਉਦਯੋਗ ਨੂੰ ਵੀ ਬਹੁਤ ਲਾਭ ਹੋਵੇਗਾ। ਬ੍ਰਿਟੇਨ ਇਮੀਗ੍ਰੇਸ਼ਨ ਮੰਤਰੀ ਕੇਰੋਲਾਈਨ ਨੋਕਸ ਨੇ ਦੱਸਿਆ ਕਿ ਅੱਜ ਦੇ ਇਨ੍ਹਾਂ ਬਦਲਾਵਾਂ ਨਾਲ ਅਸੀਂ ਆਪਣੀਆਂ ਫ੍ਰੰਟਲਾਈਨ ਸੇਵਾਵਾਂ ਦੀਆਂ ਮੰਗਾਂ ਨੂੰ ਪੂਰਾ ਕਰਨ 'ਚ ਸਮਰਥ ਹੋਵਾਂਗੇ ਤੇ ਆਪਣੇ ਉਦਯੋਗਾਂ ਦੇ ਲਈ ਚੰਗੇ ਪੇਸ਼ੇਵਰਾਂ ਨੂੰ ਵੀ ਆਕਰਸ਼ਿਤ ਕਰ ਸਕਾਂਗੇ। ਫੈਡਰਲ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀ (ਫਿੱਕੀ) ਦੇ ਪ੍ਰਧਾਨ ਰਸ਼ੇਸ਼ ਸ਼ਾਹ ਨੇ ਕਿਹਾ ਕਿ ਭਾਰਤੀ ਪੇਸ਼ੇਵਰਾਂ ਦੀਆਂ ਪੁਰਾਣੀਆਂ ਮੰਗਾਂ ਦੇ ਵਿਚਾਲੇ ਬ੍ਰਿਟਿਸ਼ ਸਰਕਾਰ ਵਲੋਂ ਟਿਅਰ-ਟੂ ਵੀਜ਼ਾ ਕੈਟੇਗਰੀ ਨੂੰ ਆਸਾਨ ਬਣਾਉਣ ਦਾ ਕਦਮ ਇਕ ਸਵਾਗਤਯੋਗ ਘਟਨਾਕ੍ਰਮ ਹੈ। ਯੂਕੇ ਸਰਕਾਰ ਦਾ ਇਹ ਕਦਮ ਨਿਸ਼ਚਿਤ ਰੂਪ ਨਾਲ ਕੁਸ਼ਲ ਪੇਸ਼ੇਵਰਾਂ ਦੇ ਆਉਣ-ਜਾਣ ਨੂੰ ਆਸਾਨ ਬਣਾਏਗਾ ਤੇ ਲੰਬੇ ਸਮੇਂ ਤੱਕ ਬ੍ਰਿਟੇਨ ਦੇ ਉਦਯੋਗ ਦੀ ਸਮੁੱਚੀ ਮੁਕਾਬਲਾਤਾ 'ਚ ਵਾਧਾ ਕਰੇਗਾ। ਬ੍ਰਿਟੇਨ 'ਚ ਡਾਕਟਰਾਂ ਤੇ ਨਰਸਾਂ ਦੀ ਕਮੀ ਤੇ ਰਾਸ਼ਟਰੀ ਸਿਹਤ ਸੇਵਾਵਾਂ 'ਚ ਆ ਰਹੀਆਂ ਕਠਿਨਾਈਆਂ ਨੂੰ ਦੇਖਦੇ ਹੋਏ ਸਰਕਾਰ ਨੇ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਯੂਰਪੀ ਸੰਘ ਦੇ ਬਾਹਰ ਦੇ ਦੇਸ਼ਾਂ ਤੋਂ ਆਉਣ ਵਾਲੇ ਡਾਕਟਰਾਂ ਤੇ ਨਰਸਾਂ ਨੂੰ ਟੀਅਰ-ਟੂ ਵੀਜ਼ਾ 'ਚ ਛੋਟ ਹੋਵੇਗੀ।
ਕੰਫੈਡਰੇਸ਼ਨ ਆਫ ਬ੍ਰਿਟਿਸ਼ ਇੰਡਸਟ੍ਰੀ ਦੇ ਮੁੱਖ ਨੀਤੀ ਨਿਰਦੇਸ਼ਕ ਮੈਥਿਊ ਫੈਲ ਨੇ ਕਿਹਾ ਕਿ ਉਦਯੋਗ ਇਨ੍ਹਾਂ ਸੁਧਾਰਾਂ ਦਾ ਸਵਾਗਤ ਕਰੇਗਾ ਕਿਉਂਕਿ ਇਹ ਇਕ ਚੰਗਾ ਕਦਮ ਹੈ। ਅੰਤਰਰਾਸ਼ਟਰੀ ਕੁਸ਼ਲਤਾ ਤੇ ਪ੍ਰਤਿਭਾ ਬ੍ਰਿਟੇਨ ਦੇ ਗਲੋਬਲ ਨਿਯੁਕਤੀਕਾਰਾਂ ਦਾ ਮੁੱਖ ਆਧਾਰ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਫਲ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬ੍ਰਿਟੇਨ ਦੇ ਸਮਾਜ ਤੇ ਇਥੇ ਦੀ ਅਰਥਵਿਵਸਥਾ 'ਚ ਯੋਗਦਾਨ ਦੇਣ ਵਾਲੇ ਲੋਕਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਨਾ ਕਿ ਗਿਣਤੀ 'ਤੇ। ਜਦੋਂ ਤੱਕ ਇਮੀਗ੍ਰੇਸ਼ਨ ਵਿਵਸਥਾ 'ਚ ਸੁਧਾਰ ਨਹੀਂ ਹੁੰਦਾ, ਨੌਕਰੀ ਦੀ ਸਿਰਜਨਾ ਕਰਨ ਤੇ ਵਾਧਾ ਕਰਨ ਦੇ ਲਈ ਜ਼ਰੂਰੀ ਲੋਕਾਂ ਨੂੰ ਆਪਣੇ ਇਥੇ ਬੁਲਾਉਣ ਦੇ ਲਈ ਉਦਯੋਗ ਤੇ ਵਪਾਰ ਜਗਤ ਸੰਘਰਸ਼ ਕਰਦੇ ਰਹਿਣਗੇ।


Related News