ਵਾਸਤੂ ਮੁਤਾਬਕ ਘਰ ਦੇ ਮੁੱਖ ਦਰਵਾਜ਼ੇ ''ਤੇ ਟੰਗੋ ਇਹ ਚੀਜ਼, ਹੋਵੇਗਾ ਧਨ ਲਾਭ

6/16/2018 11:42:10 AM

ਨਵੀਂ ਦਿੱਲੀ— ਵਾਸਤੂ ਮੁਤਾਬਕ ਫੇਂਗਸ਼ੂਈ 'ਚ ਅਜਿਹੇ ਉਪਾਅ ਦੱਸੇ ਗਏ ਹਨ ਜਿਸ ਨੂੰ ਜੇਕਰ ਵਿਅਕਤੀ ਆਪਣੇ ਜੀਵਨ 'ਚ ਅਪਣਾਏ ਤਾਂ ਘਰ 'ਚ ਸੁੱਖ-ਸਮਰਿੱਧੀ ਦੇ ਨਾਲ-ਨਾਲ ਖੁਸ਼ੀਆਂ ਦਾ ਆਗਮਨ ਹੁੰਦਾ ਹੈ, ਜੇ ਤੁਹਾਡੇ ਘਰ 'ਚ ਅਜਿਹੀਆਂ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਤਾਂ ਆਓ ਜਾਣਦੇ ਹਾਂ ਫੇਂਗਸ਼ੂਈ ਦੇ ਕੁਝ ਉਪਾਅ ਜਿਸ ਨਾਲ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋਵੇਗੀ। ਆਓ ਜਾਣਦੇ ਹਾਂ ਵਾਸਤੂ ਦੇ ਅਜਿਹੇ ਉਪਾਅ ਬਾਰੇ...

PunjabKesari
ਘਰ ਦੇ ਮੁੱਖ ਦਰਵਾਜ਼ੇ 'ਤੇ ਵਿੰਡ ਚਾਈਮ ਲਗਾਓ। ਫੇਂਗਸ਼ੂਈ ਮੁਤਾਬਕ ਇਸ ਨੂੰ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਘਰ 'ਚ ਧਨ ਦਾ ਆਗਮਨ ਬਣਿਆ ਰਹਿੰਦਾ ਹੈ।
PunjabKesari
ਚੀਨੀ ਵਾਸਤੂ ਸ਼ਾਸ਼ਤਰ ਮੁਤਾਬਕ ਫੇਂਗਸ਼ੂਈ 'ਚ ਬਾਂਸ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਸੁੱਖ-ਸਮਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਾਂਸ ਦੇ ਪੌਦਿਆਂ ਨੂੰ ਘਰ ਦੇ ਮੁੱਖ ਕਮਰੇ ਦੇ ਪੂਰਬੀ ਹਿੱਸੇ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਇਸ ਨਾਲ ਘਰ 'ਚ ਆਉਣ ਵਾਲੀ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ।

PunjabKesari
ਵਪਾਰ 'ਚ ਤਰੱਕੀ ਪਾਉਣ ਲਈ ਆਪਣੇ ਕਾਰੋਬਾਰ ਵਾਲੀ ਥਾਂ 'ਤੇ ਧਾਤੂ ਦੀ ਮੂਰਤੀ ਰੱਖੋ। ਇਸ ਨਾਲ ਤੁਹਾਨੂੰ ਕਾਰੋਹਾਰ 'ਚ ਕਾਫੀ ਲਾਭ ਹੋਵੇਗਾ।
PunjabKesari
ਫੇਂਗਸ਼ੂਈ 'ਚ ਮੱਛੀਆਂ ਦੇ ਜੋੜ੍ਹੇ ਨੂੰ ਘਰ 'ਚ ਟੰਗਣ ਨਾਲ ਧਨ ਲਾਭ ਹੁੰਦਾ ਹੈ। ਇਹ ਸ਼ੁੱਭਤਾ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਹੈ।

PunjabKesari
ਘਰ 'ਚ ਕਦੇ ਵੀ ਪੈਸਿਆਂ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਘਰ ਦੇ ਦਰਵਾਜ਼ੇ 'ਤੇ ਚੀਨੀ ਸਿੱਕਿਆਂ ਨੂੰ ਲਟਕਾਉਣਾ ਚਾਹੀਦਾ ਹੈ। ਇਨ੍ਹਾਂ ਸਿੱਕਿਆਂ ਨੂੰ ਲਾਲ ਰੰਗ ਦੇ ਰਿਬਨ ਨਾਲ ਬੰਨ ਕੇ ਟੰਗਣਾ ਸ਼ੁੱਭ ਮੰਨਿਆ ਜਾਂਦਾ ਹੈ।
PunjabKesari