ਟਰੰਪ ਨੇ ਜੀ7 ਨੇਤਾਵਾਂ ਨਾਲ ਚੰਗੇ ਸਬੰਧਾਂ ਨੂੰ ਸਾਬਤ ਕਰਨ ਲਈ ਜਾਰੀ ਕੀਤੀਆਂ ਤਸਵੀਰਾਂ

06/16/2018 9:19:44 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ7 ਸ਼ਿਖਰ ਸੰਮੇਲਨ ਵਿਚ ਵਿਸ਼ਵ ਨੇਤਾਵਾਂ ਨਾਲ ਚੰਗੇ ਸਬੰਧ ਨਾ ਹੋਣ ਦੀਆਂ ਖਬਰਾਂ ਨੂੰ ਰੱਦ ਕਰਨ ਲਈ ਪਿਛਲੇ ਹਫਤੇ ਹੋਏ ਸੰਮੇਲਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਕੱਲ ਕਈ ਟਵੀਟ ਕਰ ਕੇ ਦੋਸ਼ ਲਗਾਇਆ ਕਿ ਅਮਰੀਕਾ ਦੀ ਮੀਡੀਆ ਜੀ7 ਦੇਸ਼ਾਂ ਦੇ ਨੇਤਾਵਾਂ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਬਾਰੇ ਵਿਚ ਨਕਾਰਾਤਮਕ ਰਿਪੋਰਟਿੰਗ ਕਰ ਰਹੀ ਹੈ। ਜੀ7 ਦੇਸ਼ਾਂ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ।

PunjabKesari
ਟਰੰਪ ਨੇ ਟਵੀਟ ਕਰ ਕੇ ਜੀ7 ਦੇਸ਼ਾਂ ਦੇ ਨੇਤਾਵਾਂ ਨਾਲ 4 ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਕਿਹਾ, 'ਮੇਰੇ ਜਰਮਨੀ ਦੀ ਅੰਜੇਲਾ ਮਾਰਕੇਲ ਨਾਲ ਚੰਗੇ ਸਬੰਧ ਹਨ ਪਰ ਫਰਜ਼ੀ ਖਬਰਾਂ ਚਲਾਉਣ ਵਾਲੀ ਮੀਡੀਆ ਸਮਝੌਤੇ 'ਤੇ ਗੱਲਬਾਤ ਨੂੰ ਲੈ ਕੇ ਸਿਰਫ ਬੁਰੀਆਂ ਤਸਵੀਰਾਂ ਹੀ ਦਿਖਾਉਂਦਾ ਹੈ, ਜਿੱਥੇ ਮੈਂ ਉਨ੍ਹਾਂ ਚੀਜਾਂ ਦੀ ਗੱਲ ਕਰ ਰਿਹਾ ਸੀ, ਜਿਸ ਦੇ ਬਾਰੇ ਵਿਚ ਕਿਸੇ ਹੋਰ ਅਮਰੀਕੀ ਰਾਸ਼ਟਰਪਤੀ ਨੇ ਕਦੇ ਨਹੀਂ ਕੀਤੀ।' ਜੋ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਇਕ ਤਸਵੀਰ ਵਿਚ ਟਰੰਪ ਬੈਠੇ ਹੋਏ ਦਿਸ ਰਹੇ ਹਨ, ਜਦੋਂ ਕਿ ਮਰਕੇਲ ਅਤੇ ਹੋਰ ਨੇਤਾ ਖੜ੍ਹੇ ਹਨ। ਸੰਮੇਲਨ ਤੋਂ ਪਹਿਲਾਂ ਦੀ ਜੋ ਤਸਵੀਰ ਵਾਇਰਲ ਹੋਈ ਹੈ ਉਸ ਵਿਚ ਟਰੰਪ ਖਰਾਬ ਮੂਡ ਵਿਚ ਦਿਸ ਰਹੇ ਹਨ ਪਰ ਉਨ੍ਹਾਂ ਨੇ ਜੋ ਤਸਵੀਰ ਹੁਣ ਪੋਸਟ ਕੀਤੀ ਹੈ, ਉਸ ਵਿਚ ਉਹ ਮਰਕੇਲ ਅਤੇ ਹੋਰ ਨੇਤਾਵਾਂ ਨਾਲ ਹੱਸ ਰਹੇ ਹਨ।

PunjabKesari

ਟਰੰਪ ਨੇ ਜੋ ਹੋਰ 4 ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਵਿਚ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੇਰੀਜ਼ਾ ਮੇਅ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਦਿਸ ਰਹੇ ਹਨ। ਰਾਸ਼ਟਰਪਤੀ ਨੇ ਕਿਹਾ, 'ਫਰਜੀ ਨਿਊਜ਼ ਮੀਡੀਆ ਨੇ ਕਿਹਾ ਕਿ ਮੈਂ ਕੈਨੇਡਾ ਵਿਚ ਜੀ7 ਸ਼ਿਖਰ ਸੰਮੇਲਨ ਵਿਚ ਹੋਰ ਨੇਤਾਵਾਂ ਨਾਲ ਚੰਗਾ ਵਤੀਰਾ ਨਹੀਂ ਕੀਤਾ। ਉਹ ਇਕ ਵਾਰ ਫਿਰ ਗਲਤ ਹੈ।' ਇਕ ਖਬਰ ਮੁਤਾਬਕ ਸੰਮੇਲਨ ਵਿਚ ਯੂਰਪੀ ਨੇਤਾ ਨਿਰਾਸ਼ ਸਨ, ਕਿਉਂਕਿ ਉਹ ਮੂਲ ਮੁੱਦਿਆਂ 'ਤੇ ਟਰੰਪ ਦੇ ਵਤੀਰੇ ਨੂੰ ਬਦਲ ਨਹੀਂ ਸਕੇ।

PunjabKesari


Related News