ਨਿੱਤ ਨਵੇਂ ਟੁੱਟਦੇ ਵਿਆਹ

06/15/2018 5:19:17 PM

 ਥੋੜ੍ਹੀ ਗੱਲ ਦੇ ਪਿੱਛੇ ਸੜ੍ਹ ਗਿਆ, ਘਰ ਵਾਲੀ ਦੇ ਨਾਲ ਲੜ ਪਿਆ।
 ਨਵੀਂ ਬਹੂ ਦੇ ਹੱਥੋਂ ਰੋਟੀ, ਕੁਝ ਹੀ ਦਿਨ ਇਹ ਖਾਂਦੇ ਨੇ।
 ਹੋਇਆ ਕੀ ਏ ਲੋਕਾਂ ਤਾਂਈ, ਵਿਆਹ ਨਵੇਂ ਹੀ ਟੁੱਟੀ ਜਾਂਦੇ ਨੇ।
 ਨੂੰਹ-ਸੱਸ ਵਿਚ ਹੋਵੇ ਲੜ੍ਹਾਈ, ਤਾਂ ਫਿਰ ਗੱਲ ਕੋਈ ਸਮਝ ਵੀ ਆਉਂਦੀ।
 ਪੜ੍ਹੀ ਲਿਖੀ ਅੱਜ ਵਹੁਟੀ ਹੁੰਦੀ, ਕਰੇ ਮਰਜ਼ੀ ਜੋ ਮੰਨ ਹੈ ਭਾਉਂਦੀ।
 ਸਬਰ ਸੰਤੋਖ ਦੀ ਕਮੀ ਦੇ ਬਾਂਝੋ, ਡਾਢੇ ਦੁੱਖੜੇ ਪਾਉਂਦੇ ਨੇ।
 ਹੋਇਆ ਕੀ ਏ ਲੋਕਾਂ
 ਲੱਖਾਂ ਰੁਪਏ ਖਰਚ ਵਿਆਹ ਤੇ, ਖੁਸ਼ੀ ਇਕ ਸਾਲ ਹੀ ਪਾਉਂਦੇ ਨੇ।
 ਅੱਜਕਲ ਮੁੰਡੇ ਕੁੜੀਆਂ, ਵਿਆਹ ਮਰਜ਼ੀ ਨਾਲ ਕਰਾਉਂਦੇ ਨੇ।
 ਫਿਰ ਵੀ ਗੱਲ ਦੀ ਸਮਝ ਨਾ ਲੱਗਦੀ, ਕਿਉਂ ਰਿਸ਼ਤੇ ਟੁੱਟੀ ਜਾਂਦੇ ਨੇ।
                ਹੋਇਆ ਕੀ ਏ ਲੋਕਾਂ
                ਸ਼ਾਇਦ ਜ਼ਮਾਨਾ ਜ਼ਿਆਦਾ ਪੜ੍ਹ ਗਿਆ, ਹਰ ਕੋਈ ਆਪਣੀ ਜਿੱਦ ਤੇ ਅੜ੍ਹ ਗਿਆ।
                ਕਿਤੇ ਮੁਬਾਈਲਾਂ ਪੰਗਾ ਪਾਇਆ, ਕਿਤੇ ਦਹੇਜ ਦੀ ਗੱਲ ਤੇ ਲੜ ਪਿਆ।
                ਬੇਸਮਝੀ ਦੇ ਨਾਲ ਇਹ ਦੋਨੋਂ, ਦੁੱਖ ਸਦਾ ਹੀ ਪਾਉਂਦੇ ਨੇ।
                ਹੋਇਆ ਕੀ ਏ ਲੋਕਾਂ
                ਨਵੇਂ ਵਿਆਹ ਦੇ ਮਗਰੋਂ ਵੇਖੋ, ਪਰਿਵਾਰ ਵੀ ਟੁੱਟੀ ਜਾਂਦੇ ਨੇ।
                ਜਿੱਥੇ ਮਿਲਣੇ ਖੁਸ਼ੀਆਂ ਸੁੱਖ ਸੀ, ਲੱਖ ਮੁਸੀਬਤਾਂ ਪਾਉਂਦੇ ਨੇ।
                'ਗੋਸਲ' ਕਰਦਾ ਚਿੰਤਾ ਬਾਹਲੀ, ਕਿਉਂ ਰਿਸ਼ਤੇ ਤਿੜਕੀ ਜਾਂਦੇ ਨੇ,
                ਹੋਇਆ ਕੀ ਏ ਲੋਕਾਂ ਤਾਂਈ, ਵਿਆਹ ਨਵੇਂ ਹੀ ਟੁੱਟੀ ਜਾਂਦੇ ਨੇ
                ਵਿਆਹ ਨਿੱਤ ਹੀ ਟੁੱਟੀ ਜਾਂਦੇ ਨੇ
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ 37ਡੀ,ਚੰਡੀਗੜ੍ਹ। 
ਮੋ. ਨੰ: 98764-52223


Related News