ਪੰਜਾਬ ਵਿਚ ਪਹਿਲੀ ਖੇਡ ਯੂਨੀਵਰਸਿਟੀ ਖੋਲ੍ਹਣ ਦਾ ਸਵਾਗਤ

06/15/2018 12:34:51 PM

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਪੰਜਾਬ ਸਰਕਾਰ ਦੁਆਰਾ ਪਟਿਆਲਾ ਵਿਖੇ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਖੋਲ੍ਹਣ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸ. ਅਮਰਿੰਦਰ ਸਿੰਘ ਅਤੇ ਸਮੂਹ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਕਿਉਂਕਿ ਇਹ ਫੈਸਲਾ ਪੰਜਾਬ ਦੇ ਖਿਡਾਰੀਆਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ।
ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਸ. ਜਗਤਾਰ ਸਿੰਘ ਜੋਗ, ਮੀਤ ਪ੍ਰਧਾਨ ਸ. ਤੇਜਾ ਸਿੰਘ ਥੂਹਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਵਿਚ ਖੇਡ ਯੂਨੀਵਰਸਿਟੀ ਸਮੇਂ ਦੀ ਲੋੜ ਹੈ ਅਤੇ ਇਸ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਇਹ ਇਕ ਉੱਤਮ ਕਦਮ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਕੂਲਾਂ ਵਿਚ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਨੂੰ ਜ਼ਰੂਰੀ ਵਿਸ਼ੇ ਦੇ ਤੌਰ ਤੇ ਬਣਾਇਆ ਜਾਵੇ। ਸਕੂਲਾਂ ਵਿਚ ਖੇਡਣ ਵਾਲੇ ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ ਵਧਾਈ ਜਾਵੇ ਅਤੇ+1 ਵਿਚ ਖੇਡ ਨੂੰ ਜ਼ਰੂਰੀ ਵਿਸ਼ਾ ਬਣਾਇਆ ਜਾਵੇ।
ਅਵਤਾਰ ਸਿੰਘ ਮਹਿਤਪੁਰੀ
ਤੇਜਾ ਸਿੰਘ ਥੂਹਾ  
ਜਗਤਾਰ ਸਿੰਘ ਜੋਗ ,ਬਹਾਦਰ ਸਿੰਘ ਗੋਸਲ                               
ਜਨਰਲ ਸਕੱਤਰ ਉਪ ਪ੍ਰਧਾਨ                     
ਸੀਨੀਅਰ ਉਪ ਪ੍ਰਧਾਨ


Related News