ਅੱਜ ਦਾ ਰਾਸ਼ੀਫਲ : ਜਾਣੋ ਕੀ ਕਹਿੰਦੇ ਨੇ ਤੁਹਾਡੀ ਕਿਸਮਤ ਦੇ ਸਿਤਾਰੇ

6/15/2018 6:54:27 AM

ਮੇਖ- ਜਨਰਲ ਸਿਤਾਰਾ ਮਜ਼ਬੂਤ, ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਸ਼ਤਰੂ ਕਮਜ਼ੋਰ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਬ੍ਰਿਖ- ਸਿਤਾਰਾ ਕਾਰੋਬਾਰੀ ਕੰਮਾਂ 'ਚ ਲਾਭ ਦੇਣ ਅਤੇ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਲਾਭਕਾਰੀ, ਯਤਨ ਕਰਨ 'ਤੇ ਕੋਈ ਕੰਮਕਾਜੀ ਮੁਸ਼ਕਿਲ ਹਟੇਗੀ।
ਮਿਥੁਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ-ਅਪਰੋਚ ਰਹੇਗੀ।
ਕਰਕ- ਸਿਤਾਰਾ ਨੁਕਸਾਨ-ਪ੍ਰੇਸ਼ਾਨੀ ਅਤੇ ਉਲਝਣਾਂ-ਝਮੇਲਿਆਂ ਵਾਲਾ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ ਅਤੇ ਨਾ ਹੀ ਕਿਸੇ ਦੀ ਜ਼ਮਾਨਤ ਦਿਓ, ਖਰਚਿਆਂ ਦਾ ਜ਼ੋਰ।
ਸਿੰਘ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਕਿਸੇ ਰੁਕੇ ਪਏ ਕੰਮਕਾਜੀ ਕੰਮ 'ਚੋਂ ਕੋਈ ਪੇਚੀਦਗੀ ਹਟੇਗੀ, ਵੱਡੇ ਲੋਕਾਂ ਨਾਲ ਮੇਲ-ਜੋਲ ਅਤੇ ਸਹਿਯੋਗ ਮਿਲੇਗਾ।
ਕੰਨਿਆ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਅਫਸਰ ਨਰਮ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ, ਸ਼ਤਰੂ ਆਪ ਅੱਗੇ ਟਿਕਣ ਦੀ ਹਿੰਮਤ ਨਹੀਂ ਕਰ ਸਕਣਗੇ।
ਤੁਲਾ- ਦੂਸਰੇ ਲੋਕ ਆਪ ਦੀ ਸੋਚ, ਦਲੀਲ, ਵਿਚਾਰ ਨੂੰ ਧਿਆਨ ਨਾਲ ਸੁਣਨਗੇ, ਮਨੋਬਲ-ਦਬਦਬਾ ਬਣਿਆ ਰਹੇਗਾ, ਸਫਲਤਾ ਸਾਥ ਦੇਵੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ- ਸਿਹਤ ਦੇ ਵਿਗੜਨ ਅਤੇ ਕਿਸੇ ਪੇਮੈਂਟ ਦੇ ਫਸਣ ਦਾ ਡਰ, ਕਿਸੇ ਝਮੇਲੇ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ, ਨੁਕਸਾਨ-ਪ੍ਰੇਸ਼ਾਨੀ ਦਾ ਡਰ।
ਧਨ- ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਆਪਣੀ ਬਾਤਚੀਤ, ਵਿਵਹਾਰ ਅਤੇ ਤੌਰ ਤਰੀਕੇ 'ਚ ਇਕ-ਦੂਜੇ ਦੇ ਪ੍ਰਤੀ ਨਰਮ ਅਤੇ ਕੰਸੀਡ੍ਰੇਟ ਰਹਿਣਗੇ।
ਮਕਰ- ਕਮਜ਼ੋਰ ਸਿਤਾਰੇ ਕਰਕੇ ਮਨ ਡਰਿਆ-ਡਰਿਆ, ਸਹਿਮਿਆ-ਸਹਿਮਿਆ ਅਤੇ ਉਖੜਿਆ-ਉਖੜਿਆ ਰਹੇਗਾ, ਮਨੋਬਲ ਦੇ ਵੀ ਟੁੱਟਣ ਦਾ ਅਹਿਸਾਸ।
ਕੁੰਭ- ਯਤਨ ਕਰਨ 'ਤੇ ਆਪ ਦੀ ਪਲਾਨਿੰਗ ਦੇ ਰਸਤੇ 'ਚ ਪੇਸ਼ ਆ ਰਹੀ ਕੋਈ ਸਮੱਸਿਆ ਹਟੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਮੀਨ- ਜ਼ਮੀਨੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਰਮ, ਕੰਸੀਡ੍ਰੇਟ, ਸੁਹਿਰਦਤਾ ਬਣਾਈ ਰੱਖਣਗੇ।
15 ਜੂਨ 2018, ਸ਼ੁੱਕਰਵਾਰ
 ਦਵਿੱਤੀਯ (ਸ਼ੁੱਧ) ਜੇਠ ਵਦੀ ਤਿਥੀ ਦੂਜ (ਸ਼ਾਮ 6.10 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਮਿਥੁਨ 'ਚ
ਮੰਗਲ ਮਕਰ 'ਚ 
ਬੁੱਧ ਮਿਥੁਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਕਰਕ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਹਾੜ੍ਹ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 25 (ਜੇਠ), ਹਿਜਰੀ ਸਾਲ: 1439, ਮਹੀਨਾ : ਰਮਜ਼ਾਨ, ਤਰੀਕ : 30, ਨਕਸ਼ੱਤਰ : ਆਰਦਰਾ (ਪੂਰਵ ਦੁਪਹਿਰ 11.21 ਤਕ), ਯੋਗ : ਵ੍ਰਿਧੀ (ਰਾਤ 9.24 ਤਕ), ਚੰਦਰਮਾ : 15-16 ਮੱਧ ਰਾਤ 3.22 ਤਕ ਮਿਥੁਨ ਰਾਸ਼ੀ 'ਤੇ ਅਤੇ ਮਗਰੋਂ ਕਰਕ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ (ਦੱਖਣ-ਪੱਛਮ) ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ, ਬਿਕ੍ਰਮੀ ਹਾੜ੍ਹ ਸੰਗਰਾਂਦ, ਸੂਰਜ ਪੂਰਵ ਦੁਪਹਿਰ 11.36 (ਜਲੰਧਰ ਟਾਈਮ) 'ਤੇ ਮਿਥੁਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਮੇਲਾ ਭੁੰਤਰ (ਕੁੱਲੂ, ਹਿਮਾਚਲ) ਸ਼ੁਰੂ, ਮੇਲਾ  ਬਾੜੀ (ਸੋਲਨ, ਹਿਮਾਚਲ), ਮੇਲਾ ਨੌਵਾਹੀ (ਸਰਕਾਘਾਟ, ਹਿਮਾਚਲ), ਜਮਾਤੁਲ ਦਿਵਸ (ਮੁਸਲਿਮ)।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)