ਸ਼ੁਜਾਤ ਬੁਖਾਰੀ ਦੀ ਹੱਤਿਆ ''ਤੇ ਪਾਕਿ ਨੇ ਪ੍ਰਗਟਾਇਆ ਸੋਗ

06/15/2018 2:16:53 AM

ਇਸਲਾਮਾਬਦ— ਸੀਨੀਅਰ ਪੱਤਰਕਾਰ ਤੇ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ ਦੀ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਅੱਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਦੀ ਪਾਕਿਸਤਾਨ ਨੇ ਨਿੰਦਾ ਕੀਤੀ ਹੈ। 53 ਸਾਲਾਂ ਬੁਖਾਰੀ ਸ਼੍ਰੀਨਗਰ ਦੇ ਲਾਲਚੌਂਕ 'ਤੇ ਪ੍ਰੈਸ ਐਂਕਲੇਵ ਸਥਿਤ ਆਪਣੇ ਦਫਤਰ ਤੋਂ ਇਕ ਇਫਤਾਰ ਪਾਰਟੀ ਲਈ ਜਾ ਰਿਹਾ ਸੀ, ਉਦੋਂ ਹੀ ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਹੈ, ਸਾਨੂੰ ਕਸ਼ਮੀਰ ਦੇ ਪ੍ਰਸਿੱਧ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਮਾਰ ਕੇ ਹੱਤਿਆ ਕਰਨ ਦੀ ਦੁਖਦ ਤੇ ਹੈਰਨ ਕਰਨ ਵਾਲੀ ਸੂਚਨਾ ਮਿਲੀ।
ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਕਿਹਾ ਕਿ ਅਜਿਹੀ ਕਰੂਰਤਾ ਦੇ ਪੱਖ 'ਚ ਕੋਈ ਤਰਕ ਨਹੀਂ ਹੋ ਸਕਦਾ ਹੈ, ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਬੁਖਾਰੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਵਿਦੇਸ਼ ਵਿਭਾਗ ਨੇ ਕਿਹਾ, ਸਾਡੀਆਂ ਭਾਵਨਾਵਾਂ ਤੇ ਦੁਆਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਉੱਲਾਹ ਉਨ੍ਹਾਂ ਨੇ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ। ਬੁਖਾਰੀ ਦੇ ਪਰਿਵਾਰ 'ਚ ਪਤਨੀ, ਇਕ ਬੇਟਾ ਤੇ ਇਕ ਬੇਟੀ ਹਨ। ਬੁਖਾਰੀ ਕਸ਼ਮੀਰ 'ਚ ਤਿੰਨ ਦਹਾਕੇ ਤੋਂ ਜਾਰੀ ਹਿੰਸਾ 'ਚ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਚੌਥੇ ਪੱਤਰਕਾਰ ਹਨ। 1991 'ਚ ਅਲਸਫਾ ਦੇ ਸੰਪਾਦਕ ਮੁਹੰਮਦ ਸ਼ਬਾਨ ਵਕੀਲ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। 1995 'ਚ ਬੰਬ ਧਮਾਕੇ 'ਚ ਸਾਬਕਾ ਬੀ.ਬੀ.ਸੀ. ਪੱਤਰਕਾਰ ਯੂਸੁਫ ਜਮੀਲ ਬਾਲ-ਬਾਲ ਬਚੇ ਸੀ, ਪਰ ਏ.ਐੱਨ.ਆਈ. ਦੇ ਕੈਮਰਾਮੈਨ ਦੀ ਜਾਨ ਚਲੀ ਗਈ ਸੀ। 31 ਜਨਵਰੀ 2003 ਨੂੰ ਨਾਫਾ ਦੇ ਸੰਪਾਦਕ ਪਰਵੇਜ ਮੁਹੰਮਦ ਸੁਲਤਾਨ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ।


Related News