ਖੇਤੀ ਸੰਦਾਂ ''ਤੇ ਸਬਸਿਡੀ ਲੈਣ ਲਈ ਬਿਨੈ-ਪੱਤਰ ਦੇਣ ਦੀ ਆਖਰੀ ਤਰੀਕ ਅੱਜ

06/15/2018 1:45:42 AM

ਜਲੰਧਰ (ਨਿਰਮਲ ਸਿੰਘ) - ਪੰਜਾਬ ਸਰਕਾਰ ਵੱਲੋਂ ਇੰਨ-ਸੀਟੂ ਫ਼ਸਲਾਂ ਦੀ ਰਹਿੰਦ-ਖੂੰਹਦ/ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨਰੀ ਦੇ ਲਾਭਪਾਤਰੀਆਂ ਨੂੰ ਸਾਲ 2018-19 ਵਿਚ ਵਿੱਤੀ ਸਹਾਇਤਾ ਦੇਣ ਬਾਰੇ 15 ਜੂਨ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮਾਲੇਰਕੋਟਲਾ ਦੀ ਪ੍ਰਸਿੱਧ ਹਾਰਵੈਸਟਰ ਕੰਬਾਈਨ ਕੇ. ਐੱਸ. ਐਗਰੀਕਲਚਰਲ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਕਰਮ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਸਕੀਮ ਪ੍ਰਮੋਸ਼ਨ ਆਫ਼ ਐਗਰੀਕਲਚਰਲ ਮੈਕੇਨਾਈਜੇਸ਼ਨ ਫਾਰ ਇੰਨ-ਸੀਟੂ ਮੈਨੇਜਮੈਂਟ ਆਫ ਕਰਾਪ ਰੈਜੀਡਿਊ ਇੰਨ ਦਾ ਸਟੇਟਸ ਆਫ਼ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਐਂਡ ਐੱਨ. ਸੀ. ਟੀ. ਆਫ਼ ਦਿੱਲੀ ਦੇ ਕਿਸਾਨਾਂ ਲਈ ਹੈ। ਇਸ ਤਹਿਤ ਕਿਸਾਨਾਂ ਨੂੰ ਨਿਰਧਾਰਿਤ ਬਿਨੈ ਪੱਤਰ ਮੁੱਖ ਖੇਤੀਬਾੜੀ ਅਫ਼ਸਰ/ਖੇਤੀਬਾੜੀ ਇੰਜੀਨੀਅਰ (ਸੰਦ)/ਸਹਾਇਕ ਖੇਤੀਬਾੜੀ ਸੰਦ ਦੇ ਦਫ਼ਤਰ 'ਚ 15 ਜੂਨ ਤੱਕ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਬਿਨੈਕਾਰ ਕਿਸਾਨ ਉਸੇ ਜ਼ਿਲੇ ਦਾ ਨਿਵਾਸੀ ਹੋਣਾ ਚਾਹੀਦਾ ਹੈ। ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨਰੀ ਸਿਰਫ਼ ਖੇਤੀਬਾੜੀ ਵਿਭਾਗ ਭਾਰਤ ਸਰਕਾਰ ਵੱਲੋਂ ਸੂਚੀਬੱਧ ਕੀਤੇ ਖੇਤੀ ਨਿਰਮਾਤਾਵਾਂ ਵੱਲੋਂ ਹੀ ਖਰੀਦ ਕਰ ਸਕਦਾ ਹੈ। ਸਿਰਫ਼ 8 ਤਰ੍ਹਾਂ ਦੀ ਫ਼ਸਲਾਂ ਦੀ ਰਹਿੰਦ-ਖੂੰਹਦ ਪਰਾਲੀ ਦੇ ਪ੍ਰਬੰਧਨ ਕਰਨ ਖੇਤੀਬਾੜੀ ਮਸ਼ੀਨਰੀ ਹੀ ਸਬਸਿਡੀ ਲਈ ਉਪਲੱਬਧ ਕਰਵਾਈ ਜਾਵੇਗੀ। ਖੇਤੀਬਾੜੀ ਮਸ਼ੀਨਰੀ ਦੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਾਰ ਸੈਲਫ਼ ਪ੍ਰੋਪੈਲਡ ਕੰਬਾਈਨ ਹਾਰਵੈਸਟਰ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ ਸ਼ਰੈਡਰ/ਮਲਚਰ, ਸ਼ਰੱਬ ਮਾਸਟਰ/ ਕਟਰ ਕਮ ਸਪਰੈਡਰ, ਹਾਈਡ੍ਰੋਲਿਕ ਰਿਵਰਸੀਬਲ ਐੱਮ. ਬੀ. ਪਲਾਓ, ਰੋਟਰੀ ਸਲੈਸ਼ਰ, ਜ਼ੀਰੋ ਟਿੱਲ ਡਰਿੱਲ, ਰੋਟਾਵੇਟਰ ਤੇ ਸਬਸਿਡੀ ਉਪਲੱਬਧ ਹੋਵੇਗੀ। ਇਕ ਕਿਸਾਨ ਵੱਧ ਤੋਂ ਵੱਧ 3 ਤਰ੍ਹਾਂ ਦੇ ਵੱਖ-ਵੱਖ ਖੇਤੀ ਸੰਦ ਲੈਣ ਲਈ ਬਿਨੈ ਪੱਤਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਕਿਸਾਨ ਸਿਰਫ ਉਹੀ ਖੇਤੀ ਮਸ਼ੀਨਰੀ 'ਤੇ ਸਬਸਿਡੀ ਲਈ ਬਿਨੈ ਪੱਤਰ ਦੇ ਸਕਦਾ ਹੈ, ਜੇ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਪ੍ਰਾਪਤ ਨਾ ਕੀਤੀ ਹੋਵੇ। ਮਿਤੀ 15 ਜੂਨ ਤੱਕ ਪ੍ਰਾਪਤ ਹੋਣ ਵਾਲੇ ਬਿਨੈ ਪੱਤਰ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਪ੍ਰਵਾਨ ਕੀਤੇ ਜਾਣਗੇ।


Related News