ਪਾਕਿ ''ਚ ਭਰਾਵਾਂ ਵਿਚਾਲੇ ਹੋਈ ਝੜਪ, 4 ਦੀ ਮੌਤ

06/14/2018 9:19:05 PM

ਪੇਸ਼ਾਵਰ— ਪਾਕਿਸਤਾਨ ਦੇ ਪੱਛਮੀ ਉੱਤਰੀ ਇਲਾਕੇ 'ਚ 2 ਭਰਾਵਾਂ ਦੇ ਪਰਿਵਾਰਾਂ ਵਿਚਾਲੇ ਹੋਈ ਝੜਪ 'ਚ 2 ਬੱਚਿਆਂ ਤੇ ਇਕ ਔਰਤ ਸਣੇ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਬੱਟਗ੍ਰਾਮ ਜ਼ਿਲੇ ਦੇ ਡਾਂਗਾ ਇਲਾਕੇ 'ਚ 2 ਪਰਿਵਾਰਾਂ ਵਿਚਾਲੇ 'ਘਰੇਲੂ ਵਿਵਾਦ' ਨੇ ਹਿੰਸਕ ਰੂਪ ਧਾਰ ਲਿਆ, ਜਿਸ ਕਾਰਨ ਇਹ ਵਿਵਾਦ ਪੈਦਾ ਹੋਇਆ।
ਉਨ੍ਹਾਂ ਦੱਸਿਆ ਕਿ ਵਿਵਾਦ ਦੇ ਵਧਦੇ ਹੀ ਦੋਵੇਂ ਭਰਾਵਾਂ ਦੇ ਮੁੰਢਿਆਂ ਨੇ ਇਕ ਦੂਜੇ 'ਤੇ ਗੋਲੀ ਚਲਾ ਦਿੱਤੀ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਵਾਰਦਾਤ 'ਚ 2 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News