ਪਾਕਿਸਤਾਨ ਦੇ ਸਿੱਖ ਆਗੂ ਚਰਨਜੀਤ ਸਿੰਘ ਦਾ ਕਾਤਲ ਗ੍ਰਿਫ਼ਤਾਰ

06/14/2018 8:48:05 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਵਿਚ ਮਸ਼ਹੂਰ ਸਿੱਖ ਧਾਰਮਿਕ ਨੇਤਾ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਚਰਨਜੀਤ ਸਿੰਘ ਦੇ ਕਥਿਤ ਕਾਤਲ ਨੂੰ ਅੱਜ ਅੱਤਵਾਦ ਰੋਕੂ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਰਨ ਵਸੂਲੀ ਦਾ ਭੁਗਤਾਨ ਨਾ ਕਰਨ ਉੱਤੇ ਚਰਨਜੀਤ ਸਿੰਘ ਨੂੰ ਕਤਲ ਕੀਤਾ ਗਿਆ। ਮੀਡੀਆ ਵਿਚ ਇਸ ਸਬੰਧੀ ਖਬਰ ਨਸ਼ਰ ਕੀਤੀ ਜਾ ਰਹੀ ਹੈ। ਪੇਸ਼ਾਵਰ ਦੇ ਬਾਹਰੀ ਇਲਾਕੇ ਵਿਚ 29 ਮਈ ਨੂੰ ਇਕ ਬੰਦੂਕਧਾਰੀ ਚਰਨਜੀਤ ਸਿੰਘ ਦੀ ਕਰਿਆਨੇ ਦੀ ਦੁਕਾਨ ਵਿਚ ਦਾਖਲ ਹੋਇਆ ਸੀ ਅਤੇ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ। ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਬਿਆਨ ਮੁਤਾਬਕ ਪੇਸ਼ਾਵਰ ਦੇ ਘੱਲਾ ਮੰਡੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕਥਿਤ ਕਾਤਲ ਸ਼ੇਹਰਯਾਰ ਸੁਲਤਾਨ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਜਾਂਚ ਅਧਿਕਾਰੀ ਨੇ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੂੰ ਕਿਹਾ ਕਿ ਜਬਰਨ ਵਸੂਲੀ ਦਾ ਭੁਗਤਾਨ ਨਾ ਕਰਨ 'ਤੇ ਸਿੰਘ ਨੂੰ ਕਤਲ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀ ਨੂੰ ਇਸ ਗੱਲ ਦਾ ਸਬੂਤ ਮਿਲਿਆ ਹੈ ਕਿ ਸਿੰਘ ਨੇ ਪਹਿਲਾਂ ਜਬਰਨ ਵਸੂਲੀ ਦਾ ਭੁਗਤਾਨ ਕੀਤਾ ਸੀ।


Related News