ਤੂੰਬਾ ਵੱਜਦਾ ਏ

06/14/2018 5:43:57 PM

ਕਈਆਂ ਨੇ ਜ਼ਿੰਦਗੀ ਵਿਚ ਫਟ ਖਾਧੇ, ਕਈ ਇੱਥੇ ਦਰਦ ਸਹਿ ਗਏ, 
ਕਈਆਂ ਦੇ ਹੌਸਲੇ ਢਹਿ ਗਏ, ਕਈ ਹੱਸਦੇ ਰੋਂਦੇ ਰਹਿ ਗਏ, 
ਕਿਤੇ ਅਰਦਾਸ ਹੁੰਦੀ ਏ ਲੋਕਾਂ ਲਈ, ਉਹ ਬਣ ਫਕੀਰ ਈ ਬਹਿ ਗਏ, 
ਕਰਕੇ ਵੇਖ ਅਰਦਾਸ ਤੂੰ ਵੀ, ਉਹ ਰੱਬ ਦੇ ਹੋ ਕੇ ਰਹਿ ਗਏ, 
ਕੋਈ ਮਰਦਾ ਹੈ ਕੋਈ ਜੰਮਦਾ ਹੈ, ਇੱਕ ਸਾਧ ਦਾ ਤੂੰਬਾ ਵੱਜਦਾ ਏ... 
ਕੋਈ ਰੱਖਦਾ ਮਨਸਾ ਲੁੱਟਣ ਦੀ, ਕੋਈ ਰੱਖਦਾ ਮਨਸਾ ਉੱਠਣ ਦੀ, 
ਕੋਈ ਅਮੀਰੀ ਵਿਚ ਹੱਸਦਾ ਨਾ,ਕੋਈ ਅੱਤ ਗਰੀਬੀ ਝੱਲਦਾ ਏ, 
ਇਹ ਅੱਜ ਦਾ ਨਾ ਇਹ ਕੱਲ੍ਹ ਦਾ ਨਾ, ਸਦੀਆਂ ਤੋਂ ਇਕ ਸੁਰ ਗੱਜਦਾ ਏ, ਇੱਕ ਸਾਧੂ ਦਾ ਤੂੰਬਾ ਵੱਜਦਾ ਏ...
ਸੰਦੀਪ ਕੁਮਾਰ ਨਰ (ਬਲਾਚੌਰ)
ਮੋਬਾ: 9041543692


Related News