ਆਸਟ੍ਰੇਲੀਆ : ਜੈਕਪਾਟ ਜਿੱਤਿਆ ਸੀ ਸ਼ਖਸ ਪਰ ਟਿਕਟ ਫਰਿੱਜ਼ 'ਚ ਰੱਖ ਕੇ ਭੁੱਲਿਆ

06/14/2018 12:57:02 PM

ਕੈਨਬਰਾ (ਬਿਊਰੋ)— ਮਨੁੱਖ ਦੀ ਕਿਸਮਤ ਕਦੋਂ ਚਮਕ ਪਵੇ ਇਸ ਬਾਰੇ ਕੋਈ ਨਹੀਂ ਜਾਣਦਾ। ਆਸਟ੍ਰੇਲੀਆ ਵਿਚ ਰਹਿੰਦੇ ਇਕ ਵਿਅਕਤੀ ਦੀ ਕਿਸਮਤ ਵੀ ਅਚਾਨਕ ਹੀ ਚਮਕ ਪਈ। ਉੱਤਰੀ ਖੇਤਰ ਵਿਚ ਕੈਥਰੀਨ ਵਿਚ ਰਹਿੰਦਾ ਇਕ ਵਿਅਕਤੀ ਮਿਹਨਤ ਕਰ ਕੇ ਅਮੀਰ ਬਣਨ ਦੇ ਸੁਪਨੇ ਦੇਖਦਾ ਸੀ। ਸਖਤ ਮਿਹਨਤ ਦੇ ਬਾਵਜੂਦ ਉਹ ਥੋੜ੍ਹੇ ਪੈਸੇ ਹੀ ਬਚਾ ਪਾਉਂਦਾ ਸੀ। ਇਸ ਲਈ ਇਕ ਦਿਨ ਉਸ ਨੇ ਲਾਟਰੀ ਦਾ ਟਿਕਟ ਖਰੀਦਿਆ। ਟਿਕਟ ਖਰੀਦਣ ਦੇ ਬਾਵਜੂਦ ਉਸ ਨੂੰ ਜ਼ਰਾ ਜਿੰਨੀ ਵੀ ਉਮੀਦ ਨਹੀਂ ਸੀ ਕਿ ਉਸ ਦੀ ਲਾਟਰੀ ਨਿਕਲੇਗੀ। ਇਸ ਲਈ ਉਸ ਨੇ ਟਿਕਟ ਫਰਿੱਜ਼ ਵਿਚ ਰੱਖ ਦਿੱਤੀ। 5 ਮਈ ਨੂੰ ਲਾਟਰੀ ਦਾ ਡ੍ਰਾ ਨਿਕਲਿਆ। ਕਾਫੀ ਸਮੇਂ ਬਾਅਦ ਉਸ ਨੂੰ ਧਿਆਨ ਵਿਚ ਆਇਆ ਕਿ ਇਸੇ ਨੰਬਰ ਦਾ ਲਾਟਰੀ ਟਿਕਟ ਉਸ ਨੇ ਖਰੀਦਿਆ ਸੀ, ਜਿਸ ਨੂੰ ਉਸ ਨੇ ਬੀਤੇ 6 ਹਫਤਿਆਂ ਤੋਂ ਆਪਣੀ ਫਰਿੱਜ਼ ਵਿਚ ਸਾਂਭ ਕੇ ਰੱਖਿਆ ਹੈ। ਉਸ ਨੇ ਨੰਬਰ ਮਿਲਾਇਆ ਤਾਂ ਉਹ 15 ਲੱਖ ਡਾਲਰ ਦਾ ਜੈਕਪਾਟ ਜਿੱਤ ਚੁੱਕਿਆ ਸੀ। ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਫਿਲਹਾਲ ਉਹ ਟਿਕਟ ਲੈ ਕੇ ਸਿੱਧਾ ਲਾਟਰੀ ਦਫਤਰ ਪਹੁੰਚਿਆ ਅਤੇ ਜਿੱਤ ਦੀ ਰਾਸ਼ੀ 'ਤੇ ਆਪਣਾ ਦਾਅਵਾ ਕੀਤਾ। ਲਾਟਰੀ ਵਾਲੇ ਵੀ ਉਸ ਸ਼ਖਸ ਦੇ ਇੰਤਜ਼ਾਰ ਵਿਚ ਸਨ ਜਿਸ ਨੇ ਇੰਨੀ ਵੱਡੀ ਰਾਸ਼ੀ ਜਿੱਤੀ ਸੀ ਅਤੇ ਹੁਣ ਤੱਕ ਇਸ ਨੂੰ ਲੈਣ ਨਹੀਂ ਆਇਆ ਸੀ।


Related News