ਕੁੰਡਲੀ ਦੇ ਇਹ ਖਾਸ ਯੋਗ, ਬਣਾਉਂਦੇ ਹਨ ਵਿਅਕਤੀ ਦਾ ਵਧੀਆ ਭਵਿੱਖ

6/14/2018 12:19:30 PM

ਜਲੰਧਰ— ਦੁਨੀਆ 'ਚ ਸ਼ਾਹਿਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਪੈਸਾ ਪਾਉਣ ਦੀ ਇੱਛਾ ਨਾ ਰੱਖਦਾ ਹੋਵੇ। ਹਰ ਇਕ ਇਨਸਾਨ ਆਪਣੀ ਪੂਰੀ ਜ਼ਿੰਦਗੀ ਪੈਸਾ ਕਮਾਉਣ 'ਚ ਹੀ ਲਗਾ ਦਿੰਦਾ ਹੈ, ਤਾਂਕਿ ਉਸ ਦੀ ਜ਼ਿੰਦਗੀ 'ਚ ਖੁਸ਼ੀਆ ਆ ਸਕਣ ਪਰ ਕਿਸੇ ਨੂੰ ਵੀ ਇਸ ਬਾਰੇ 'ਚ ਪਤਾ ਨਹੀਂ ਹੁੰਦਾ ਕਿ ਆਖਿਰ ਉਹ ਆਪਣੀ ਜ਼ਿੰਦਗੀ 'ਚ ਅਮੀਰ ਕਦੋ ਬਣੇਗਾ। ਜੇਕਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਕਿ ਆਖਿਰ ਤੁਸੀਂ ਕਦੋਂ ਅਮੀਰ ਹੋਣ ਵਾਲੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋਤਿਸ਼ ਅਨੁਸਾਰ ਕੁਝ ਵਿਸ਼ੇਸ਼ ਯੋਗ ਜਦੋਂ ਵਿਅਕਤੀ ਦੀ ਕੁੰਡਲੀ ਨੂੰ ਦੇਖ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ ਕੁੰਡਲੀ ਦਾ ਦੂਜਾ ਭਾਵ ਧਨ ਅਤੇ ਖੁਸ਼ਹਾਲੀ ਨਾਲ ਜੁੜਿਆ ਹੁੰਦਾ ਹੈ। ਜੇਕਰ ਕਿਸੇ ਦੀ ਕੁੰਡਲੀ 'ਚ ਦੂਸਰਾ ਘਰ ਜਾ ਭਾਵ ਬਦਲਾਅ ਹੋਵੇ ਯਾਨੀ ਦੂਜੇ ਘਰ ਦਾ ਮਾਲਿਕ ਕਾਰਕ ਹੈ ਅਤੇ ਕੇਂਦਰ 'ਚ ਬੈਠਾ ਹੈ ਤਾਂ ਅਜਿਹੇ ਵਿਅਕਤੀ ਨੂੰ ਅਮੀਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
— ਜੇਕਰ ਕਿਸੇ ਦੀ ਕੁੰਡਲੀ ਵਿਚ ਪੰਜਵੇਂ ਘਰ ਦਾ ਮਾਲਿਕ ਕਾਰਕ ਹੈ ਅਤੇ ਕੇਂਦਰ ਵਿਚ ਬੈਠਾ ਹੈ ਜਾਂ ਨੌਵੇ ਘਰ ਵਿਚ ਤਾਂ ਉਸ ਹਾਲਤ ਵਿਚ ਵਿਅਕਤੀ ਨੂੰ ਸ਼ੇਅਰ ਬਾਜ਼ਾਰ ਤੋਂ ਬਹੁਤ ਪੈਸੇ ਦੀ ਪ੍ਰਾਪਤੀ ਹੁੰਦੀ ਹੈ। 
— ਜੇਕਰ ਕਿਸੇ ਦੀ ਕੁੰਡਲੀ ਵਿਚ ਗਿਆਰ੍ਹਵੇਂ ਘਰ ਜਾਂ ਭਾਵ ਦਾ ਮਾਲਿਕ ਕਾਰਕ ਹੈ ਅਤੇ ਕੇਂਦਰ ਵਿਚ ਬੈਠਾ ਹੈ ਅਤੇ ਨੌਵੇ ਘਰ ਯਾਨੀ ਆਪਣੇ ਮਿੱਤਰ ਰਾਸ਼ੀ ਵਿਚ ਹੈ ਤਾਂ ਉਸਨੂੰ ਵਪਾਰ 'ਚ ਬਹੁਤ ਜ਼ਿਆਦਾ ਧਨ ਲਾਭ ਹੁੰਦਾ ਹੈ।
— ਜਿਸ ਦੀ ਕੁੰਡਲੀ ਦੇ ਦੂੱਜੇ ਭਾਵ ਵਿਚ ਚੰਦਰਮਾ ਹੈ ਤਾਂ ਉਹ ਵਿਅਕਤੀ ਆਪਣੀ ਕੜੀ ਮਿਹਨਤ ਨਾਲ ਧੰਨੀ ਬਣਦਾ ਹੈ।