ਪਰਥ : ਘਰ 'ਚ ਲੱਗੀ ਅੱਗ, ਬੱਚੇ ਦੀ ਹਾਲਤ ਗੰਭੀਰ

06/14/2018 10:59:30 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ-ਪੂਰਬ ਵਿਚ ਕੱਲ ਸ਼ਾਮ ਇਕ ਘਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 69 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਸਾਲਾ ਮੁੰਡਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੁੰਡਾ ਹਸਪਤਾਲ ਵਿਚ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਮੁਤਾਬਕ 69 ਸਾਲਾ ਵਿਅਕਤੀ ਮੁੰਡੇ ਦਾ ਦਾਦਾ ਸੀ। ਕੱਲ ਸ਼ਾਮ 6 ਵਜੇ ਥੋਰਨਲੀ ਵਿਚ ਰਸ਼ਬਰੂਕ ਵੇਅ 'ਤੇ ਸਥਿਤ ਘਰ ਵਿਚ ਅੱਗ ਲੱਗੀ ਸੀ। ਇਸ ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ। ਲੱਗਭਗ 24 ਫਾਇਰ ਫਾਈਟਰਜ਼ਾਂ ਨੇ 20 ਮਿੰਟਾਂ ਵਿਚ ਅੱਗ 'ਤੇ ਕਾਬੂ ਪਾ ਲਿਆ। 

PunjabKesari
ਅੱਗ ਬੁੱਝਣ 'ਤੇ ਫਾਇਰ ਫਾਈਟਰਜ਼ ਅਧਿਕਾਰੀ ਘਰ ਅੰਦਰ ਦਾਖਲ ਹੋਏ। ਉੱਥੇ ਉਨ੍ਹਾਂ ਨੂੰ ਵਿਅਕਤੀ ਤੇ ਮੁੰਡਾ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਦੋਹਾਂ ਨੂੰ ਤੁਰੰਤ ਫਿਊਨਾ ਸਟੇਨਲੀ ਹਸਪਤਾਲ ਲਿਜਾਇਆ ਗਿਆ, ਜਿੱਥੇ 69 ਸਾਲਾ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੁੰਡੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਰਥ ਚਿਲਡਰਨ ਹਸਪਤਾਲ ਵਿਚ ਭੇਜ ਦਿੱਤਾ ਗਿਆ।

PunjabKesari

ਉੱਥੇ ਵੀ ਮੁੰਡੇ ਦੀ ਸਥਿਤੀ ਵਿਚ ਹਾਲੇ ਕੋਈ ਸੁਧਾਰ ਨਹੀਂ ਹੋਇਆ ਹੈ। ਉੱਧਰ ਅੱਗ ਲੱਗਣ ਕਾਰਨ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀ ਘਰ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਏ ਹਨ।


Related News