ਸਬਜ਼ੀ ਕਾਸ਼ਤਕਾਰਾਂ ਨੇ ਝੋਨੇ ਦੀ ਬਿਜਾਈ 15 ਜੂਨ ਤੋਂ ਕਰਨ ਦੀ ਕੀਤੀ ਮੰਗ

06/12/2018 10:19:57 AM

ਮੰਡੀ ਲਾਧੂਕਾ (ਸੰਧੂ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਵਾਰ 20 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀਆਂ ਹਿਦਾਇਤਾਂ ਹਨ ਪਰ ਕਿਸਾਨਾਂ ਨੇ ਸਰਕਾਰ ਅੱਗੇ ਆਪਣੀਆਂ ਮਜਬੂਰੀਆਂ ਰੱਖਦੇ ਹੋਏ ਝੋਨੇ ਦੀ ਬਿਜਾਈ 15 ਜੂਨ ਤੋਂ ਕਰਨ ਦੀ ਮੰਗ ਕੀਤੀ ਹੈ। 
ਪਿੰਡ ਜੱਲਾ ਲੱਖੇ ਕੇ ਹਿਠਾੜ ਅਤੇ ਪਿੰਡ ਭੱਬਾਵੱਟੂ ਦੇ ਕਿਸਾਨ ਜਸਵੀਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਕਣਕ ਅਤੇ ਝੋਨੇ ਦੇ ਨਾਲ-ਨਾਲ ਸਬਜ਼ੀਆਂ ਦੀ ਵੀ ਕਾਸ਼ਤ ਕਰਦੇ ਹਨ ਪਰ ਜੇਕਰ ਇਸ ਵਾਰ ਝੋਨੇ ਦੀ ਬਿਜਾਈ ਹੋਰ ਪਿਛੇਤੀ ਹੋ ਗਈ ਤਾਂ ਉਨ੍ਹਾਂ ਨੂੰ ਸ਼ਬਜੀਆਂ ਪਛੇਤੀਆਂ ਹੋਣ ਕਾਰਣ ਚੰਗੇ ਭਾਅ ਨਹੀਂ ਮਿਲਣੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਮਲ ਝੋਨੇ ਦੀ ਬਿਜਾਈ ਕਰਦੇ ਹਨ ਅਤੇ ਇਸ ਤੋਂ ਬਾਅਦ ਮਟਰ, ਗੋਭੀ ਅਤੇ ਆਲੂ ਸਬਜ਼ੀ ਦੀ ਕਾਸ਼ਤ ਕੀਤੀ ਜਾਂਦੀ ਹੈ। ਉਹ ਫਸਲੀ ਵਿਭਿੰਨਤਾ ਲਿਆਉਣ 'ਚ ਵੀ ਆਪਣਾ ਯੋਗਦਾਨ ਦੇ ਹਨ ਅਤੇ ਕਣਕ ਝੋਨੇ ਤੋਂ ਇਲਾਵਾ ਜੋ ਹੋਰ ਵੀ ਫਸਲਾਂ ਬੀਜੀਆਂ ਜਾਂਦੀਆਂ ਹਨ ਉਨ੍ਹਾਂ ਦੀ ਬਿਜਾਈ ਉਕਤ ਰਿਵਾਇਤੀ ਫਸਲਾਂ ਤੋਂ ਹਟਾ ਕੇ ਕੀਤੀ ਜਾਂਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕਿਸਾਨਾਂ ਨੂੰ 15 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀ ਆਗਿਆ ਦਿੱਤੀ ਜਾਵੇ।


Related News