ਇਟਲੀ : ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਮਨਾਈ ਗਈ

06/11/2018 3:47:26 PM

ਰੋਮ,(ਕੈਂਥ)— ਇਟਲੀ ਵਿਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਜੋਂ ਜਾਣੇ ਜਾਂਦੇ ਜਿਲਾ ਬਰੇਸੀਆ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵਿੱਦਿਆ ਦੇ ਚਾਨਣ ਮੁਨਾਰੇ,ਉਚ ਕੋਟੀ ਦੇ ਸਮਾਜ ਸੁਧਾਰਕ, ਅਤੇ  ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਬਹੁਤ ਹੀ  ਸ਼ਰਧਾ ਅਤੇ ਸਤਿਕਾਰ ਪੂਰਵਕ ਮਨਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ, ਜਿਸ ਵਿਚ ਇੰਗਲੈਡ ਅਤੇ ਯੂਰਪ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪਹੰਚੀਆਂ ਸੰਗਤਾਂ ਨੇ ਗੁਰੂ ਚਰਨਾ ਵਿਚ ਹਾਜ਼ਰੀ ਲਗਵਾਈ।

PunjabKesari
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ ਵਿਖੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਵੀ ਸਜਾਏ ਗਏ  ਦੀਵਾਨਾਂ ਦੀ ਹਾਜ਼ਰੀ ਭਰਦਿਆਂ ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕੀਤਾ । ਇਸ ਤੋ ਉਪਰੰਤ ਪੰਜਾਬ ਦੀ ਧਰਤੀ ਤੋ ਵਿਸ਼ੇਸ਼ ਤੌਰ ਤੇ ਪਹੰਚੇ ਸਿੱਖ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਕਿਹਾ ਕਿ ਅੱਜ ਸਮੂਹ ਸਾਧ ਸੰਗਤ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਦੱਸੇ ਮਾਰਗ ਉੱਪਰ ਚੱਲਣ ਦੀ ਸਖਤ ਜ਼ਰੂਰਤ ਹੈ। ਅਜਿਹੀਆਂ ਸਖ਼ਸੀਅਤਾਂ ਦੁਨੀਆਂ ਵਿਚ ਵਿਰਲੀਆਂ ਹੀ ਹਨ ਜਿਹੜੀਆਂ ਕਿ ਆਪਣੀਆਂ ਗੁਰਮਤਿ ਵਾਲੀਆਂ ਕਾਰਵਾਈਆਂ ਲਈ ਸਦਾ ਸਤਿਕਾਰਤ ਹਨ। 
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੇ ਪ੍ਰਧਾਨ ਸ: ਸੁਰਿੰਦਰਜੀਤ ਸਿੰਘ ਪੰਡੋਰੀ ਹੁਰਾ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਅਜਿਹੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਆਪਣੇ ਜੀਵਨ ਸਮੇ ਦੌਰਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਗੁਰਮਤਿ ਕੈਂਪ ਲਗਾਏ,ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਲਈ ਸਕੂਲ ਕਾਲਜਾ ਦਾ ਪ੍ਰਬੰਧ ਕੀਤਾ ਅਤੇ ਗਰੀਬਾਂ ਦੇ ਮਸੀਹਾ ਵਜੋਂ ਕੰਮ ਕਰਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ, ਜਿਨ੍ਹਾਂ ਦਾ ਸਤਿਕਾਰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨਾਂ ਅੱਗੇ ਕਿਹਾ ਕਿ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਮੌਕੇ 55 ਸਿੰਘਾਂ ਵੱਲੋਂ ਅੰਮ੍ਰਿਤ ਪਾਨ ਕਰਕੇ ਸਿੰਘ ਸਜੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਲਈ ਅਨੇਕ ਤਰ੍ਹਾਂ ਦੀਆਂ ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Related News