ਜੀ-7 ਸੰਮੇਲਨ ''ਚ ਰੂਸ ਨੂੰ ਫਿਰ ਤੋਂ ਸ਼ਾਮਲ ਕਰਨ ਦੇ ਪੱਖ ''ਚ ਇਟਲੀ : ਕੋਂਟੇ

06/10/2018 2:41:28 AM

ਕਿਊਬਕ — ਇਟਲੀ ਦੇ ਪ੍ਰਧਾਨ ਮੰਤਰੀ ਜਿਅਸੇਪੇ ਕੋਂਟੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂਸ ਨੂੰ ਮੁੜ ਤੋਂ ਜੀ-7 ਦੇਸ਼ਾਂ 'ਚ ਸ਼ਾਮਲ ਕੀਤਾ ਜਾਵੇ ਤਾਂ ਜਲਦ ਹੀ ਇਹ ਗਰੁੱਪ ਜੀ-8 ਬਣ ਜਾਵੇਗਾ, ਪਰ ਇਟਲੀ ਰੂਸ 'ਤੇ ਲੱਗੀਆਂ ਪਾਬੰਦੀਆਂ ਨੂੰ ਰਾਤੋਂ-ਰਾਤ ਹਟਾਉਣ ਦੇ ਪੱਖ 'ਚ ਨਹੀਂ ਹੈ।
ਕੈਨੇਡਾ ਦੇ ਕਿਊਬਕ 'ਚ ਜੀ-7 ਸ਼ਿਖਰ ਸੰਮੇਲਨ 'ਚ ਕੋਂਟੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਇਟਲੀ ਦਾ ਮੰਨਣਾ ਹੈ ਕਿ ਰੂਸ ਨਾਲ ਗੱਲਬਾਤ ਬਣਾਏ ਰੱਖਣਾ ਮਹੱਤਵਪੂਰਣ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਾਬੰਦੀਆਂ ਨੂੰ ਰਾਤੋਂ-ਰਾਤ ਹਟਾਇਆ ਜਾਵੇਗਾ। ਪਾਬੰਦੀਆਂ ਦਾ ਸਿੱਧਾ ਸਬੰਧ ਬੈਲਾਰਸ ਦੀ ਰਾਜਧਾਨੀ 'ਚ ਹੋਏ ਸਮਝੌਤੇ ਨਾਲ ਹੈ, ਜਿਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੀ-7 ਸੰਮੇਲਨ 'ਚ ਸ਼ਾਮਲ ਹੋਣ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਕਰ ਕੀਤਾ ਸੀ, ਮੈਂ ਚਾਹੁੰਦਾ ਹਾਂ ਕਿ ਜੀ-7 ਸ਼ਿਖਰ ਸੰਮੇਲਨ 'ਚ ਮੁੜ ਤੋਂ ਰੂਸ ਨੂੰ ਸ਼ਾਮਲ ਕੀਤਾ ਜਾਵੇ।


Related News