ਨਡਾਲ ਨੇ ਜਿੱਤਿਆ 8ਵੀਂ ਵਾਰ ਰੋਮ ਮਾਸਟਰਸ ਦਾ ਖਿਤਾਬ

05/21/2018 3:39:17 PM

ਰੋਮ : ਰਾਫੇਲ ਨਡਾਲ ਵਿਚਾਲੇ ਕੁਝ ਖਾਸ ਪਲਾਂ ਨੂੰ ਵਤੀਤ ਕਰਨ ਦੇ ਬਾਅਦ ਅਲੈਗਜ਼ੈਂਡਰ ਜ਼ੇਰੇਵ ਨੂੰ ਹਰਾ ਕੇ 8ਵੀਂ ਵਾਰ ਰੋਮ ਮਾਸਟਰਸ ਟੇਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਨਡਾਲ ਨੇ 3 ਸੈਟਾਂ ਤੱਕ ਚਲੇ ਇਸ ਮੈਚ 'ਚ 6-1, 1-6, 6-3 ਨਾਲ ਜਿੱਤ ਦਰਜ ਕੀਤੀ। ਨਡਾਲ ਨੇ ਪਹਿਲਾ ਸੈਟ ਆਸਾਨੀ ਨਾਲ ਜਿੱਤ ਲਿਆ ਪਰ ਸਾਬਕਾ ਚੈਂਪੀਅਨ ਜੇਰੇਵ ਨੇ ਇਸਦੇ ਬਾਅਦ ਅਗਲੇ 11 'ਚੋਂ 9 ਗੇਮ ਜਿੱਤ ਕੇ ਦੂਜਾ ਸੈਟ ਆਪਣੇ ਨਾਂ ਕਰ ਲਿਆ।

ਆਖਰੀ ਸੈਟ 'ਚ ਵੀ ਜੇਰੇਵ ਇਕ ਸਮੇਂ 3-1 ਨਾਲ ਅੱਗੇ ਚਲ ਰਹੇ ਸੀ। ਇਸਦੇ ਬਾਅਦ ਬਾਰਿਸ਼ ਦੇ ਕਾਰਣ ਕਾਫੀ ਦੇਰ ਤੱਕ ਖੇਡ ਰੁੱਕਿਆ ਰਿਹਾ। ਨਡਾਲ ਨੇ ਮੈਚ ਫਿਰ ਸ਼ੁਰੂ ਹੋਣ 'ਤੇ ਜੇਰੇਵ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਲਗਾਤਾਰ ਪੰਜ ਅੰਕ ਜਿੱਤ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ।

ਫ੍ਰੈਂਚ ਓਪਨ ਤੋਂ ਪਹਿਲਾਂ ਨਡਾਲ ਦੇ ਲਈ ਇਹ ਜਿੱਤ ਜ਼ਰੂਰੀ ਹੈ। ਇਸ ਨਾਲ ਉਹ ਫਿਰ ਤੋਂ ਵਿਸ਼ਵ ਦੇ ਪਹਿਲੇ ਸਥਾਨ ਦੇ ਖਿਡਾਰੀ ਬਣ ਸਕਦੇ ਹਨ। ਪਿਛਲੇ ਹਫਤੇ ਨਡਾਲ ਦੇ ਮੈਡ੍ਰਿਡ ਮਾਸਟਰਸ 'ਚ ਡੋਮਿਨਿਕ ਥੀਮ ਨਾਲ ਹਾਰ ਦੇ ਬਾਅਦ ਰੋਜਰ ਫੈਡਰਰ ਪਹਿਲੇ ਸਥਾਨ 'ਤੇ ਆ ਗਏ ਸਨ। ਨਡਾਲ ਨੇ ਇਸ ਤਰ੍ਹਾਂ ਨਾਲ ਕਲੇ ਕੋਰਟ ਪਰੇ ਖੇਡੇ ਗਏ ਪਿਛਲੇ ਚਾਰ ਟੂਰਨਾਮੈਂਟ 'ਚੋਂ ਤਿਨ 'ਚ ਜਿੱਤ ਦਰਜ ਕੀਤੀ ਹੈ। ਹੁਣ ਉਹ ਫ੍ਰੈਂਚ ਓਪਨ 'ਚ 11ਵੇਂ ਖਿਤਾਬ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।


Related News