ਮਾਊਂਟ ਐਵਰੈਸਟ 'ਤੇ ਗਏ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ

05/21/2018 3:34:06 PM

ਕਾਠਮੰਡੂ (ਭਾਸ਼ਾ)— ਮਾਊਂਟ ਐਵਰੈਸਟ ਨੂੰ ਮਾਪਣ ਦੀ ਕੋਸ਼ਿਸ਼ ਕਰ ਰਹੇ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ ਹੋ ਗਈ। ਨੇਪਾਲ ਪਰਬਤ ਆਰੋਹਣ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗਿਆਨੇਂਦਰ ਸ਼੍ਰੇਸ਼ਠ ਨੇ ਦੱਸਿਆ ਕਿ ਉਨ੍ਹਾਂ ਦੇ ਮੁਹਿੰਮ ਦਲ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਜਾਪਾਨੀ ਪਰਬਤਾਰੋਹੀ ਦੀ ਮੌਤ ਸੋਮਵਾਰ ਨੂੰ ਅਤੇ ਮੈਸੇਡੋਨੀਆ ਪਰਬਤਾਰੋਹੀ ਦੀ ਮੌਤ ਐਤਵਾਰ ਨੂੰ ਹੋਈ। ਗਿਆਨੇਂਦਰ ਸ਼੍ਰੇਸ਼ਠ ਐਵਰੈਸਟ ਦੇ ਆਧਾਰ ਕੈਂਪ ਵਿਚ ਤੈਨਾਤ ਹਨ ਅਤੇ ਉੱਥੇ ਹੋਣ ਵਾਲੀਆਂ ਮੌਤਾਂ ਦੀ ਰਿਪੋਰਟ ਪ੍ਰਾਪਤ ਕਰਦੇ ਹਨ। ਜਾਪਾਨੀ ਪਰਬਤਾਰੋਹੀ ਦੀ ਪਛਾਣ 35 ਸਾਲਾ ਨੋਬੂਕਾਜ਼ੂ ਕੁਰਕੀ ਅਤੇ ਮੈਸੇਡੋਨੀਆ ਪਰਬਤਾਰੋਹੀ ਦੀ ਪਛਾਣ 63 ਸਾਲਾ ਗਜ਼ੇਊਰਗੀ ਪੇਤਰੋਵ ਦੇ ਤੌਰ 'ਤੇ ਹੋਈ ਹੈ। 
ਸ਼੍ਰੇਸ਼ਠ ਨੇ ਦੱਸਿਆ ਕਿ ਕੁਰਕੀ ਦੀ ਬੌਡੀ ਕੈਂਪ 2 ਦੇ ਇਲਾਕੇ ਨੇੜੇ ਅਤੇ ਮੈਸੇਡੋਨੀਆ ਪਰਬਤਾਰੋਹੀ ਦੀ ਬੌਡੀ ਸਭ ਤੋਂ ਉੱਚੀ ਚੋਟੀ 'ਤੇ ਬਰਾਮਦ ਹੋਈ। ਮਾਮਲੇ ਵਿਚ ਵਿਸਤ੍ਰਿਤ ਜਾਣਕਾਰੀ ਮਿਲਣਾ ਹਾਲੇ ਬਾਕੀ ਹੈ। ਕਰੀਬ 340 ਵਿਦੇਸ਼ੀ ਪਰਬਤਾਰੋਹੀ ਅਤੇ ਉਨ੍ਹਾਂ ਦੇ ਸ਼ੇਰਪਾ ਗਾਈਡ ਮਾਊਂਟ ਐਵਰੈਸਟ ਨੂੰ ਮਾਪਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੇ ਹਫਤੇ ਚੰਗੇ ਮੌਸਮ ਦੌਰਾਨ ਕਈ ਦਲ ਇਸ ਕੋਸ਼ਿਸ਼ ਵਿਚ ਸਫਲ ਰਹੇ ਸਨ। ਖਰਾਬ ਮੌਸਮ ਦੇ ਕਾਰਨ ਬਾਕੀ ਦਲਾਂ ਨੂੰ ਇਸ ਮਹੀਨੇ ਦੇ ਅਖੀਰ ਤੱਕ ਇਸ ਯਾਤਰਾ ਨੂੰ ਖਤਮ ਕਰਨਾ ਹੋਵੇਗਾ।


Related News