ਕੋਹਲੀ ਨੇ ਦੱਸਿਆ ਮੈਦਾਨ ਦੇ ਬਾਹਰ ਕੌਣ ਹੈ ਉਨ੍ਹਾਂ ਦੀ ਜ਼ਿੰਦਗੀ ਦਾ ''ਕਪਤਾਨ''

05/21/2018 3:29:06 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੈਦਾਨ 'ਤੇ ਉਤਸ਼ਾਹ ਸਾਰਿਆ ਨੂੰ ਦਿਖਦਾ ਹੈ। ਕਪਤਾਨੀ ਕਰਦੇ ਸਮੇਂ ਉਨ੍ਹਾਂ ਦੇ ਅੰਦਰ ਅਲੱਗ ਹੀ ਜਾਨੂੰਨ ਹੁੰਦਾ ਹੈ। ਹਾਲਾਂਕਿ ਅਸਲ ਜ਼ਿੰਦਗੀ 'ਚ ਕੋਹਲੀ ਹਮੇਸ਼ਾ ਹੀ ਹੱਸਦੇ ਅਤੇ ਮਜੇ ਕਰਦੇ ਹੋਏ ਦਿਖਾਈ ਦਿੰਦੇ ਹਨ। ਕੋਹਲੀ ਨੇ ਹਾਲ ਹੀ 'ਚ ਦੱਸਿਆ ਫੀਲਡ ਦੇ ਬਾਹਰ ਅਸਲ ਜ਼ਿੰਦਗੀ 'ਚ ਕੋਈ ਹੋਰ ਹੀ ਉਨ੍ਹਾਂ ਦਾ ਕਪਤਾਨ ਹੈ।

ਟੀਮ ਇੰਡੀਆ ਦੇ ਕਪਤਾਨ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਜੋੜੀ ਦੇ ਲੱਖਾਂ ਕਰੋੜਾਂ ਦੀਵਾਨੇ ਹਨ। ਆਈ.ਪੀ.ਐੱਲ. 11 ਦੇ ਦੌਰਾਨ ਅਨੁਸ਼ਕਾ ਆਪਣੇ ਵਿਅਸਥ  ਸਮੇਂ ਦੇ ਬਾਵਜੂਦ ਵਿਰਾਟ ਦਾ ਹੌਸਲਾ ਵਧਾਉਣ ਸਟੇਡੀਅਮ ਪਹੁੰਚੀ ਅਤੇ ਕਈ ਬਾਰ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮੋਬਾਇਲ 'ਤੇ ਆਈ.ਪੀ.ਐੱਲ. ਨੂੰ ਲਾਈਵ ਦੇਖਦੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ, ਇਸ ਇੰਟਰਵਿਊ ਦਾ ਵੀਡੀਓ ਅਨੁਸ਼ਕਾ ਸ਼ਰਮਾ ਦੇ ਫੈਨ ਪੈਜ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਇਹ ਬਹੁਤ ਵਾਇਰਲ ਹੋ ਰਿਹਾ ਹੈ।



ਇਸ ਜੋੜੀ ਦਾ ਇਕ ਦੂਸਰੇ ਪ੍ਰਤੀ ਬਹੁਤ ਪਿਆਰ ਹੈ ਅਤੇ ਇਹੀ ਵਜ੍ਹਾ ਹੈ ਕਿ ਵਿਰਾਟ ਕੋਹਲੀ ਪਤਨੀ ਅਨੁਸ਼ਕਾ ਨੂੰ ਆਫ ਫੀਲਡ ਕਪਤਾਨ ਮੰਨਦੇ ਹਨ। ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਵਿਰਾਟ ਕੋਹਲੀ ਨੇ ਇਕ ਇੰਟਰਵਿਊ ਦੇ ਦੌਰਾਨ ਕੀਤਾ ਹੈ. ਜਦੋਂ ਇੰਟਰਵਿਊ 'ਚ ਵਿਰਾਟ ਤੋਂ ਪੁੱਛਿਆ ਗਿਆ ਕਿ ਆਫ ਫੀਲਡ ਕੈਪਟਨ ਕੋਣ ਹੈ ਤਾਂ ਉਨ੍ਹਾਂ ਨੇ ਕਿਹਾ, ਅਨੁਸ਼ਕਾ ਹਮੇਸ਼ਾ ਸਕਾਰਾਤਮਕ ਸੋਚਦੀ ਹੈ। ਉਨ੍ਹਾਂ ਦੇ ਲਏ ਫੈਸਲੇ ਬਹੁਤ ਸਹੀ ਹੁੰਦੇ ਹਨ। 


Related News