ਹਨੀਮੂਨ ਤੋਂ ਵਾਪਸ ਆਉਂਦਿਆਂ ਹੀ ਹਿਮੇਸ਼ ਦੇਣਗੇ ਦੋਹਰੀ ਖੁਸ਼ਖਬਰੀ

5/21/2018 2:54:46 PM

ਮੁੰਬਈ (ਬਿਊਰੋ)— ਹਿਮੇਸ਼ ਰੇਸ਼ਮੀਆ ਨੇ ਆਪਣੀ ਗਰਲਫਰੈਂਡ ਸੋਨੀਆ ਕਪੂਰ ਨਾਲ ਵਿਆਹ ਕਰਵਾ ਲਿਆ ਹੈ, ਜਿਸ ਨੂੰ ਲੈ ਕੇ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਹਨ। ਹਿਮੇਸ਼ ਵਿਆਹ ਤੋਂ ਬਾਅਦ ਹਨੀਮੂਨ 'ਤੇ ਨਿਕਲ ਗਏ ਹਨ ਤੇ ਉਥੋਂ ਵਾਪਸ ਆ ਕੇ ਆਪਣੇ ਫੈਨਜ਼ ਨੂੰ ਅਜਿਹੀ ਖੁਸ਼ਖਬਰੀ ਦੇਣ ਵਾਲੇ ਹਨ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੈ।
PunjabKesari
ਖਬਰਾਂ ਹਨ ਕਿ ਹਿਮੇਸ਼ ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਦੋ ਨਵੀਆਂ ਫਿਲਮਾਂ ਦਾ ਐਲਾਨ ਕਰਨ ਵਾਲੇ ਹਨ, ਜਿਨ੍ਹਾਂ 'ਚ ਉਹ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ 'ਚੋਂ ਇਕ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਕਬੀਰ ਸਦਾਨੰਦ ਨੂੰ ਸੌਂਪੀ ਜਾਵੇਗੀ। ਹਿਮੇਸ਼ ਆਖਰੀ ਵਾਰ 2016 'ਚ 'ਤੇਰਾ ਸਰੂਰ' ਫਿਲਮ 'ਚ ਬਤੌਰ ਅਭਿਨੇਤਾ ਦਿਖਾਈ ਦਿੱਤੇ ਸਨ, ਜੋ ਬਾਕਸ ਆਫਿਸ 'ਤੇ ਫਲਾਪ ਰਹੀ ਸੀ।
PunjabKesari
ਸਾਲਾਂ ਤਕ ਇੰਡਸਟਰੀ 'ਚ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਕਰੀਅਰ ਸੰਭਾਲਣ ਤੋਂ ਬਾਅਦ ਹਿਮੇਸ਼ ਨੇ 2007 'ਚ 'ਆਪਕਾ ਸਰੂਰ' ਫਿਲਮ ਨਾਲ ਅਦਾਕਾਰੀ ਦੀ ਪਾਰੀ ਸ਼ੁਰੂ ਕੀਤੀ। ਹਿਮੇਸ਼ ਨੂੰ ਜਿੰਨੀ ਕਾਮਯਾਬੀ ਉਨ੍ਹਾਂ ਦੇ ਸੰਗੀਤ ਨੇ ਦਿਵਾਈ, ਉਨੀ ਅਦਾਕਾਰੀ ਨਹੀਂ ਦਿਵਾ ਸਕੀ। ਹਿਮੇਸ਼ ਦੀਆਂ ਜ਼ਿਆਦਾਤਰ ਫਿਲਮਾਂ ਫਲਾਪ ਰਹੀਆਂ ਪਰ ਸੰਗੀਤ ਜ਼ਰੂਰ ਚੱਲਿਆ। 2012 'ਚ ਹਿਮੇਸ਼ ਅਕਸ਼ੇ ਕੁਮਾਰ ਨਾਲ 'ਖਿਲਾੜੀ 786' ਫਿਲਮ 'ਚ ਵੀ ਦਿਖਾਈ ਦਿੱਤੇ ਸਨ।
PunjabKesari
ਮੰਨਿਆ ਜਾ ਰਿਹਾ ਹੈ ਕਿ ਨਿੱਜੀ ਜ਼ਿੰਦਗੀ 'ਚ ਦਿੱਕਤਾਂ ਝੱਲ ਰਹੇ ਹਿਮੇਸ਼ ਹੁਣ ਜ਼ਬਰਦਸਤ ਵਾਪਸੀ ਕਰਨ ਵਾਲੇ ਹਨ। ਇਹ ਹਿਮੇਸ਼ ਦਾ ਦੂਜਾ ਵਿਆਹ ਹੈ। ਹਿਮੇਸ਼ ਜਦੋਂ 21 ਸਾਲਾਂ ਦੇ ਸਨ ਤਾਂ ਉਨ੍ਹਾਂ ਨੇ ਕੋਮਲ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਨ੍ਹਾਂ ਦਾ ਬੇਟਾ ਵੀ ਹੈ। ਸਾਲ 2016 'ਚ ਹਿਮੇਸ਼ ਨੇ ਕੋਮਲ ਨਾਲ ਆਪਣੇ 22 ਸਾਲ ਪੁਰਾਣੇ ਵਿਆਹ ਨੂੰ ਤੋੜਨ ਦਾ ਫੈਸਲਾ ਕੀਤਾ ਸੀ ਤੇ ਦੋਵਾਂ ਨੇ ਮਿਲ ਕੇ ਤਲਾਕ ਲਈ ਅਰਜ਼ੀ ਵੀ ਦਿੱਤੀ। ਸਾਲ 2017 'ਚ ਇਨ੍ਹਾਂ ਦਾ ਤਲਾਕ ਵੀ ਹੋ ਗਿਆ।
PunjabKesari
ਜਦੋਂ ਹਿਮੇਸ਼ ਤੇ ਕੋਮਲ ਵਿਚਾਲੇ ਤਲਾਕ ਦੀ ਕਾਰਵਾਈ ਚੱਲ ਰਹੀ ਸੀ, ਉਦੋਂ ਖਬਰਾਂ ਇਹ ਵੀ ਸਨ ਕਿ ਇਨ੍ਹਾਂ ਦੋਵਾਂ ਦੇ ਅਲੱਗ ਹੋਣ ਦੀ ਵਜ੍ਹਾ ਸੋਨੀਆ ਹੀ ਹੈ ਪਰ ਬਾਅਦ 'ਚ ਦੋਵਾਂ ਨੇ ਹੀ ਇਸ ਖਬਰ ਨੂੰ ਅਫਵਾਹ ਦੱਸਿਆ ਸੀ। ਸੋਨੀਆ ਨੂੰ ਆਪਣੇ ਟੀ. ਵੀ. ਸ਼ੋਅਜ਼ 'ਕੈਸਾ ਯੇ ਪਿਆਰ ਹੈ', 'ਪੀਆ ਕਾ ਘਰ' ਤੇ 'ਯੈੱਸ ਬੌਸ' ਵਰਗੇ ਸ਼ੋਅਜ਼ 'ਚ ਦੇਖਿਆ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News