ਲੈਕਸਸ ਨੇ ਭਾਰਤ 'ਚ ਲਾਂਚ ਕੀਤੀ SUV LX570, ਜਾਣੋ ਖੂਬੀਆਂ

05/21/2018 2:45:45 PM

ਜਲੰਧਰ-ਜਾਪਾਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਕਸਸ (Lexus) ਨੇ ਭਾਰਤ 'ਚ ਆਪਣੀ ਫਲੈਗਸ਼ਿਪ SUV LX570 ਲਾਂਚ ਕਰ ਦਿੱਤੀ ਹੈ, ਜਿਸ ਦੀ ਕੀਮਤ 2,32,94,000 ਕਰੋੜ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਕੰਪਨੀ ਮੁਤਾਬਕ ਇਹ ਲਗਜ਼ਰੀ ਗੱਡੀ ਪਰਫਾਰਮੇਂਸ ਦੇ ਮਾਮਲੇ 'ਚ ਗਾਹਕਾਂ ਦੀਆਂ ਉਮੀਦਾਂ 'ਤੇ ਸਹੀ ਉੱਤਰੇਗੀ।


 

ਫੀਚਰਸ-
ਇੰਜਣ ਬਾਰੇ ਗੱਲ ਕਰੀਏ ਤਾਂ ਇਸ ਗੱਡੀ 'ਚ 5.7 ਲਿਟਰ ਦਾ V8 4461 ਸੀ. ਸੀ. ਇੰਜਣ ਲੱਗਾ ਹੈ, ਜੋ 261 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਕੰਪਨੀ ਮੁਤਾਬਕ ਪਾਵਰਫੁੱਲ ਇੰਜਣ ਹੈ ਅਤੇ ਇਸ ਦੀ ਪਰਫਾਰਮੇਂਸ ਵੀ ਵਧੀਆ ਦਿੰਦੀ ਹੈ। ਇਹ ਗੱਡੀ ਹਰ ਤਰ੍ਹਾਂ ਦੇ ਰਸਤੇ 'ਤੇ ਆਸਾਨੀ ਨਾਲ ਚਲਾਈ ਜਾ ਸਕਦੀ ਹੈ। 

ਸਪੇਸ ਦੇ ਮਾਮਲੇ 'ਚ ਲੈਕਸਸ LX 570 ਵਧੀਆ ਗੱਡੀ ਹੈ। ਇਸ 'ਚ 2nd ਅਤੇ 3rd 'ਚ ਕਾਫੀ ਵਧੀਆ ਜਗ੍ਹਾਂ ਦਿੱਤੀ ਗਈ ਹੈ। ਤਾਂ ਕਿ ਲੰਬੇਂ ਸਫਰ 'ਚ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਇਸ ਦੇ ਸਸਪੇਸ਼ਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਆਫ ਰੋਡ 'ਤੇ ਵੀ ਆਸਾਨੀ ਨਾਲ ਲਿਜਾਇਆਂ ਜਾ ਸਕਦਾ ਹੈ। ਲੈਕਸਸ LX 570 ਦਾ ਮੁਕਾਬਲਾ ਬੀ. ਐੱਮ. ਡਬਲਿਊ. 7 (BMW 7 ) ਸੀਰੀਜ਼ ਨਾਲ ਹੋਵੇਗਾ।


Related News