ਸਸਤੇ ਆਈਫੋਨ ਸਮੇਤ ਐਪਲ ਦੇ ਇਨ੍ਹਾਂ ਪ੍ਰੋਡਕਟਸ ''ਤੇ ਮਿਲ ਰਹੀ ਹੈ ਭਾਰੀ ਛੋਟ

05/21/2018 2:45:59 PM

ਜਲੰਧਰ— ਜੇਕਰ ਤੁਸੀਂ ਵੀ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਈ-ਕਾਮਰਸ ਸਾਈਟ ਫਲਿਪਕਾਰਟ ਐਪਲ ਵੀਕ ਐਡੀਸ਼ਨ ਦੇ ਨਾਲ ਨਵੇਂ ਆਫਰ ਲੈ ਕੇ ਆਈ ਹੈ। ਇਥੇ ਤੁਸੀਂ ਚੁਣੇ ਹੋਏ ਆਈਫੋਨ ਮਾਡਲ, ਆਈਪੈਡ, ਐਪਲ ਵਾਚ, ਮੈਕਬੁੱਕ ਅਤੇ ਹੋਰ ਐਪਲ ਪ੍ਰੋਡਕਟਸ ਸਸਤੀ ਕੀਮਤ 'ਚ ਖਰੀਦ ਸਕਦੇ ਹੋ। ਐਪਲ ਵੀਕ ਸੇਲ 21 ਮਈ ਤੋਂ 27 ਮਈ ਤਕ ਜਾਰੀ ਰਹੇਗੀ। ਸੇਲ ਤਹਿਤ ਯੂਜ਼ਰਸ ਏਅਰਪੌਡ ਅਤੇ ਐਪਲ ਟੀਵੀ 'ਤੇ ਵੀ ਛੋਟ ਪਾ ਸਕਦੇ ਹਨ। ਦੱਸ ਦਈਏ ਕਿ ਫਲਿਪਕਾਰਟ ਇਥੇ 50 ਫੀਸਦੀ ਤਕ ਵਾਧੂ ਬਾਈਬੈਕ ਵੈਲਿਊ ਦੇ ਰਹੀ ਹੈ ਜੋ ਚੁਣੇ ਹੋਏ ਆਈਫੋਨ 'ਤੇ ਲਾਗੂ ਹੋਵੇਗੀ। ਨਾਲ ਹੀ ਯੂਜ਼ਰਸ ਇਥੇ ਆਈ.ਸੀ.ਆਈ.ਸੀ.ਆਈ. ਕ੍ਰੈਡਿਟ ਕਾਰਡ ਇਸਤੇਮਾਲ ਕਰਕੇ ਈ.ਐੱਮ.ਆਈ. ਲੈਣ-ਦੇਣ 'ਤੇ 10,000 ਰੁਪਏ ਦਾ ਕੈਸ਼ਬੈਕ ਪਾ ਸਕਦੇ ਹਨ। ਧਿਆਨ ਰਹੇ ਕਿ ਫਲਿਪਕਾਰਟ ਅਤੇ ਐਪਲ ਇਸ ਤਰ੍ਹਾਂ ਦੀ ਸੇਲ ਹਰ ਮਹੀਨੇ ਲਿਆ ਰਹੇ ਹਨ।

ਐਪਲ ਵੀਕ ਸੇਲ ਦੇ ਤਹਿਤ ਫਲਿਪਕਾਰਟ 'ਤੇ ਛੋਟ ਦੇ ਨਾਲ ਆਈਫੋਨ ਐਕਸ ਦੀ ਸ਼ੁਰੂਆਤੀ ਕੀਮਤ 85,999 ਰੁਪਏ ਹੈ। ਜਦ ਕਿ ਇਸ ਫੋਨ ਦੀ ਅਸਲ ਕੀਮਤ 89,000 ਰੁਪਏ ਹੈ। ਨਾਲ ਹੀ ਆਈਫੋਨ 8 ਅਤੇ 8 ਪਲੱਸ ਨੂੰ ਇਥੋਂ 62,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦ ਸਕਦੇ ਹੋ। ਇਨ੍ਹਾਂ ਦੀ ਅਸਲੀ ਕੀਮਤ 67,999 ਰੁਪਏ ਹੈ। ਇਸ ਤੋਂ ਇਲਾਵਾ ਪੁਰਾਣੇ ਆਈਫੋਨ ਮਾਡਲ 'ਤੇ ਵੀ ਇਥੇ ਛੋਟ ਦਿੱਤੀ ਜਾ ਰਹੀ ਹੈ। ਆਈਫੋਨ 6 ਐੱਸ ਦੇ 32 ਜੀ.ਬੀ. ਵੇਰੀਐਂਟ ਨੂੰ 33,999 ਰੁਪਏ 'ਚ ਖਰੀਦਣ ਦਾ ਮੌਕਾ ਹੈ। ਆਈਫੋਨ 7 ਦਾ 32 ਜੀ.ਬੀ. ਵੇਰੀਐਂਟ ਛੋਟ ਦੇ ਨਾਲ 46,999 ਰੁਪਏ 'ਚ ਮਿਲੇਗਾ। ਆਈਫੋਨ ਐੱਸ.ਈ. ਦਾ 32 ਜੀ.ਬੀ. ਵੇਰੀਐਂਟ 17,999 ਰੁਪਏ 'ਚ ਮਿਲ ਰਿਹਾ ਹੈ। 
ਇਸ ਸੇਲ ਦੇ ਤਹਿਤ ਆਈਪੈਡ 2017 ਦਾ ਵਾਈ-ਫਾਈ, 32 ਜੀ.ਬੀ. ਵੇਰੀਐਂਟ 22,900 ਰੁਪਏ 'ਚ ਮਿਲੇਗਾ। ਇਸ ਦੀ ਐੱਮ.ਆਰ.ਪੀ. 28,000 ਰੁਪਏ ਹੈ। ਨਾਲ ਹੀ ਡਿਸਕਾਊਂਟ ਦਾ ਲਾਭ ਐਪਲ ਵਾਚ ਐਡੀਸ਼ਨ 'ਤੇ ਵੀ ਲਿਆ ਜਾ ਸਕਦਾ ਹੈ। ਐਪਲ ਮੈਕਬੁੱਕ ਏਅਰ ਇਥੇ 55,990 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਏਅਰਪੌਡ ਖਰੀਦਣ ਦੇ ਇੱਛੁਕ ਲੋਕਾਂ ਨੂੰ ਇਹ 11,499 ਰੁਪਏ 'ਚ ਮਿਲ ਰਿਹਾ ਹੈ। ਈਅਰਪੌਡਸ ਨੂੰ ਇਥੋਂ 1,899 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਨਾਲ ਹੀ ਐਪਲ ਟੀਵੀ (32 ਜੀ.ਬੀ.) ਦੀ ਕੀਮਤ ਇਥੇ 14,698 ਰੁਪਏ ਹੈ।


Related News