ਸੈਮਸੰਗ ਨੇ ਭਾਰਤ 'ਚ ਲਾਂਚ ਕੀਤੇ ਦਮਦਾਰ ਫੀਚਰਸ ਵਾਲੇ 4 ਨਵੇਂ ਸਮਾਰਟਫੋਨਸ

05/21/2018 2:40:03 PM

ਜਲੰਧਰ— ਸਾਊਥ ਕੋਰੀਆ ਦੀ ਟੈਕਨਾਲੋਜੀ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ 'ਚ ਆਪਣੇ 4 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ਸਮਾਰਟਫੋਨਸ 'ਚ ਦੋ ਨੂੰ J ਸੀਰੀਜ਼ ਅਤੇ ਦੋ ਨੂੰ A ਸੀਰੀਜ਼ ਅਧੀਨ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਮੁੰਬਈ 'ਚ ਆਯੋਜਿਤ ਇਕ ਈਵੈਂਟ ਦੌਰਾਨ ਇਨ੍ਹਾਂ ਡਿਵਾਈਸ ਨੂੰ ਲਾਂਚ ਕੀਤਾ ਹੈ। ਇਨ੍ਹਾਂ ਚਾਰਾਂ ਸਮਰਾਟਫੋਨਸ ਨੂੰ Chat over video ਫੀਚਰ ਦੇ ਨਾਲ ਪੇਸ਼ ਕੀਤਾ ਗਿਆ ਹੈ ਜੋ ਮੇਡ ਇੰਨ ਇੰਡੀਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੀਡੀਓ ਦੇਖਦੇ ਹੋਏ ਆਸਾਨੀ ਨਾਲ ਚੈਟ ਕਰ ਸਕਣਗੇ। ਇਸ ਵਿਚ ਉਨ੍ਹਾਂ ਨੂੰ ਵੀਡੀਓ ਦੇਖਣ 'ਚ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਾਲ ਹੀ ਚਾਰਾਂ ਡਿਵਾਈਸਿਸ ਨੂੰ ਇੰਫੀਨਿਟੀ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। 

ਇਨ੍ਹਾਂ ਸਮਾਰਟਫੋਨਸ ਦਾ ਇੰਫੀਨਿਟੀ ਡਿਜ਼ਾਇਨ, ਡਿਵਾਈਸ ਦਾ ਸਾਈਜ਼ ਵਧਾਏ ਬਿਨਾਂ ਹੀ ਯੂਜ਼ਰਸ ਨੂੰ 15 ਫੀਸਦੀ ਵੱਡਾ ਡਿਸਪਲੇਅ ਏਰੀਆ ਦਿੰਦਾ ਹੈ। ਇਸ ਦਾ ਕਾਰਨ ਹੈ ਫੋਨ ਦੇ ਬੇਹੱਦ ਪਤਲੇ ਬੇਜ਼ਲ ਅਤੇ ਹੋਮ ਬਟਨ Key ਦੇ ਬਦਲੇ ਸਾਫਟਵੇਅਰ ਪਾਵਰਡ ਇੰਨ-ਡਿਸਪਲੇਅ ਹੋਮ ਬਟਨ। ਚਾਰੇ ਸਮਾਰਟਫੋਨਸ ਸੈਮਸੰਗ ਦੀ ਸੁਪਰ ਅਮੋਲੇਡ ਡਿਸਪਲੇਅ ਟੈਕਨਾਲੋਜੀ ਦੇ ਨਾਲ ਆਉਂਦੇ ਹਨ ਜੋ ਡੀਪ ਕੰਟਰਾਸਟ ਦੇ ਨਾਲ ਵਿਊਇੰਗ ਦਾ ਸ਼ਾਨਦਾਰ ਅਨੁਭਵ ਦਿੰਦਾ ਹੈ। 

ਕੀਮਤ ਅਤੇ ਆਫਰਸ
ਗਲੈਕਸੀ ਏ6+, ਏ6 (4/64 ਜੀ.ਬੀ.) ਅਤੇ ਏ6 (4/32 ਜੀ.ਬੀ.) ਦੀ ਕੀਮਤ ਕਰੀਬ 25,990 ਰੁਪਏ ਅਤੇ 22,990 ਰੁਪਏ ਹੈ। ਯੂਜ਼ਰਸ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਅਤੇ ਪੇ.ਟੀ.ਐੱਮ. ਰਾਹੀਂ ਗਲੈਕਸੀ ਏ6+ ਅਤੇ ਏ6 'ਤੇ 3,000 ਰੁਪਏ ਦਾ ਅਡੀਸ਼ਨਲ ਕੈਸ਼ਬੈਕ ਪਾ ਸਕਦੇ ਹਨ। 

ਗਲੈਕਸੀ ਜੇ8, ਗਲੈਕਸੀ ਜੇ6 (4/64 ਜੀ.ਬੀ.) ਅਤੇ ਜੇ6 (3/32 ਜੀ.ਬੀ.) ਦੀ ਕੀਮਤ ਕਰੀਬ 18,990 ਰੁਪਏ, 16,490 ਰੁਪਏ ਅਤੇ 13,990 ਰੁਪਏ ਹੈ। ਯੂਜ਼ਰਸ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਅਤੇ ਪੇ.ਟੀ.ਐੱਮ. ਰਾਹੀਂ ਗਲੈਕਸੀ ਜੇ8 ਅਤੇ ਜੇ6 'ਤੇ 1,500 ਰੁਪਏ ਦਾ ਅਡੀਸ਼ਨਲ ਕੈਸ਼ਬੈਕ ਪਾ ਸਕਦੇ ਹਨ। ਇਸ ਤੋਂ ਇਲਾਵਾ ਸੈਮਸੰਗ ਨੇ ਗਾਹਕਾਂ ਲਈ 20 ਜੂਨ ਤਕ ਸਮਾਰਟਫੋਨਸ ਖਰੀਦਣ 'ਤੇ 'ਵਨ ਟਾਈਮ ਸਕਰੀਨ ਰਿਪਲੇਸਮੈਂਟ ਆਫਰ' ਦੀ ਪੇਸ਼ਕਸ਼ ਕੀਤੀ ਹੈ। 
ਸੈਮਸੰਗ ਨੇ ਇੰਡਸਟਰੀ ਦੀ ਪਹਿਲੀ O2O ਸਾਂਝੇਦਾਰੀ ਨੂੰ ਜਾਰੀ ਰੱਖਦੇ ਹੋਏ ਪੇ.ਟੀ.ਐੱਮ. ਮਾਲ ਦੇ ਨਾਲ ਕਰਾਰ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਗਾਹਕ ਆਫਲਾਈਨ ਰੀਟੇਲਰ ਤੋਂ ਪੇ.ਟੀ.ਐੱਮ. ਮਾਲ ਰਾਹੀਂ ਖਰੀਦਾਰੀ ਕਰ ਸਕਦੇ ਹਨ। ਯੂਜ਼ਰਸ ਨੂੰ 2,5000 'ਚੋਂ ਕਿਸੇ ਵੀ ਰੀਟੇਲ ਆਊਟਲੇਟ (ਜਿਥੇ ਇਹ ਆਫਰ ਉਪਲੱਬਧ ਹੈ) ਤੋਂ ਗਲੈਕਸੀ ਏ6 ਅਤੇ ਏ6+ ਦੀ ਖਰੀਦ 'ਤੇ 3,000 ਰੁਪਏ ਦਾ ਕੈਸ਼ਬੈਕ ਅਤੇ ਜੇ6 ਤੇ ਜੇ8 ਦੀ ਖਰੀਦ 'ਤੇ 1,500 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਚਾਰੇ ਡਿਵਾਈਸ ਬਲਿਊ, ਬਲੈਕ ਅਤੇ ਗੋਲਡ ਰੰਗਾਂ 'ਚ ਉਪਲੱਬਧ ਹੋਣਗੇ। 

ਫੀਚਰਸ
ਗਲੈਕਸੀ ਏ ਸੀਰੀਜ਼ ਸਮਾਰਟਫੋਨਸ ਮੈਟਲ ਯੂਨੀਬਾਡੀ ਅਤੇ ਪਤਲੇ ਡਿਜ਼ਾਇਨ ਨਾਲ ਆਉਂਦੇ ਹਨ। ਏ6+ 'ਚ 6-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ, ਜਦ ਕਿ ਗਲੈਕਸੀ ਏ6 'ਚ 5.6-ਇੰਚ ਦੀ ਐੱਚ.ਡੀ. + ਡਿਸਪਲੇਅ ਹੈ। ਗਲੈਕਸੀ ਜੇ ਸੀਰੀਜ਼ ਦੇ ਸਮਾਰਟਫੋਨ ਪ੍ਰੀਮੀਅਮ ਪਾਲੀਕਾਰਬੋਨੇਟ ਯੂਨੀਬਾਡੀ ਨਾਲ ਆਉਂਦੇ ਹਨ। ਜੇ8 'ਚ 6-ਇੰਚ ਦੀ ਐੱਚ.ਡੀ.+ ਡਿਸਪਲੇਅ ਅਤੇ ਜੇ6 'ਚ 5.6-ਇੰਚ ਦੀ ਐੱਚ.ਡੀ.+ ਡਿਸਪਲੇਅ ਹੈ। 
ਗਲੈਕਸੀ ਏ6+ ਅਤੇ ਜੇ8 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਪ੍ਰਾਈਮਰੀ ਰਿਅਰ ਕੈਮਰਾ 16 ਮੈਗਾਪਿਕਸਲ ਅਤੇ ਐੱਫ/1.7 ਅਪਰਚਰ ਦੇ ਨਾਲ ਆਉਂਦਾ ਹੈ ਅਤੇ ਸਕੈਂਡਰੀ ਰਿਅ੍ਰ ਕੈਮਰਾ 5 ਮੈਗਾਪਿਕਸਲ ਅਤੇ ਐੱਫ/1.9 ਅਪਰਚਰ ਦੇ ਨਾਲ ਆਉਂਦਾ ਹੈ। ਸੈਮਸੰਗ ਦੇ ਫਲੈਗਸ਼ਿਪ ਫੀਚਰ, ਲਾਈਵ ਫੋਕਸ ਦੇ ਨਾਲ ਬੈਕਗ੍ਰਾਊਂਡ ਬਲੱਰ ਕਰਕੇ ਸ਼ਾਨਦਾਰ ਪੋਟਰੇਟਸ ਫੋਟੋ ਲਈਆਂ ਜਾ ਸਕਦੀਆਂ ਹਨ। ਗਲੈਕਸੀ ਏ6 'ਚ 16 ਮੈਗਾਪਿਕਸਲ ਰਿਅਰ ਕੈਮਰਾ ਹੈ ਅਤੇ ਜੇ6 'ਚ 13 ਮੈਗਾਪਿਕਸਲ ਰਿਅਰ ਕੈਮਰਾ ਹੈ। ਗਲੈਕਸੀ ਏ6+ 'ਚ 24 ਮੈਗਾਪਿਕਸਲ ਫਰੰਟ ਕੈਮਰਾ ਹੈ, ਜਦ ਕਿ ਗਲੈਕਸੀ ਏ6 ਅਤੇ ਜੇ8 'ਚ 16 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਜੇ6 'ਚ 8 ਮੈਗਾਪਿਕਸਲ ਫਰੰਟ ਕੈਮਰਾ ਹੈ। 
ਗਲੈਕਸੀ ਜੇ6, ਜੇ8, ਏ6 ਅਤੇ ਏ6+ ਸਮਾਰਟਫੋਨਸ ਆਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਾਰੇ ਸਮਾਰਟਫੋਨਸ 4ਜੀ.ਬੀ./64ਜੀ.ਬੀ. ਰੈਮ/ਸਟੋਰੇਜ ਵੇਰੀਐਂਟ 'ਚ ਆਉਂਦੇ ਹਨ। ਇਹ ਡਿਵਾਈਸ ਸੈਮਸੰਗ ਦੇ ਐਡਵਾਂਸਡ ਮੈਮਰੀ ਮੈਨੇਜਮੈਂਟ ਫੀਚਰ ਦੇ ਨਾਲ ਆਉਂਦੇ ਹਨ, ਜੋ ਸੋਸ਼ਲ ਮੀਡੀਆ ਐਪਲੀਕੇਸ਼ਨ 'ਚੋਂ ਕਾਨਟੈਕਟ ਨੂੰ ਸਿੱਧਾ ਐਕਸਟਰਨਲ ਮੈਮਰੀ ਕਾਰਡ 'ਚ ਪਾ ਦਿੰਦੇ ਹਨ। ਗਲੈਕਸੀ ਏ6+ ਅਤੇ ਜੇ8 'ਚ ਪਾਵਰ ਬੈਕਅਪ ਲਈ 3,500 ਐੱਮ.ਏ.ਐੱਚ. ਦੀ ਬੈਟਰੀ ਹੈ, ਜਦ ਕਿ ਗਲੈਕਸੀ ਏ6 ਅਤੇ ਜੇ6 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੈ। ਇਸ ਦੇ ਨਾਲ ਹੀ ਇਹ ਸਾਰੇ ਡਿਵਾਈਸ ਐਂਡਰਾਇਡ ਓਰਿਓ ਆਪਰੇਟਿੰਗ ਸਿਸਟਮ 'ਤੇ ਚੱਲਦੇ ਹਨ।


Related News