ਵਾਸਤੂ : ਘਰ ਜਾਂ ਦੁਕਾਨ ''ਚ ਇਹ ਚੀਜ਼ਾਂ ਰੱਖਣ ਨਾਲ ਝਲਣਾ ਪੈ ਸਕਦੈ ਭਾਰੀ ਨੁਕਸਾਨ

05/20/2018 12:30:03 PM

ਜਲੰਧਰ— ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਘਰ ਦੀਆਂ ਟੁੱਟੀਆਂ-ਫੁੱਟੀਆਂ ਚੀਜ਼ਾਂ ਨੂੰ ਸੁੱਟਣ ਦੀ ਜਗ੍ਹਾ ਘਰ 'ਚ ਹੀ ਸੰਭਾਲ ਕੇ ਰੱਖਦੇ ਹਨ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਇਨ੍ਹਾਂ ਚੀਜ਼ਾਂ ਨਾਲ ਘਰ 'ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੈ। ਫੱਟੇ-ਪੁਰਾਣੇ ਕੱਪੜੇ, ਖੰਡਤ ਮੂਰਤੀਆਂ ਅਤੇ ਨਾ ਵਰਤੋਂ ਕਰਨ ਵਾਲੇ ਸਾਮਾਨ ਆਦਿ ਨੂੰ ਘਰ 'ਚ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਜਿਸ ਨਾਕਾਰਾਤਮਕ ਊਰਜਾ ਪੈਦਾ ਹੋਣ ਲੱਗਦੀ ਹੈ। ਇਨ੍ਹਾਂ ਅਣਉਪਯੋਗੀ ਵਸਤੂਆਂ ਨੂੰ ਘਰ ਤੋਂ ਬਾਹਰ ਕੱਢਣ ਨਾਲ ਵਾਸਤੂ ਦੋਸ਼ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
— ਪੁਰਾਣੇ ਕੱਪੜੇ
ਫੱਟੇ-ਪੁਰਾਣੇ ਕੱਪੜਿਆਂ ਅਤੇ ਚਾਦਰਾਂ ਘਰ 'ਚ ਨਾਕਾਰਾਤਮਕ ਊਰਜਾ ਲਿਆਉਂਦੀਆਂ ਹਨ। ਇਸ ਦੇ ਕਾਰਨ ਵਿਅਕਤੀ ਆਪਣੇ ਕੰਮ 'ਤੇ ਧਿਆਨ ਨਹੀਂ ਕਰ ਪਾਉਂਦਾ। ਇਸ ਕਾਰਨ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪੁਰਾਣੇ ਕੱਪੜਿਆਂ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ।

PunjabKesari
— ਦੇਵੀ-ਦੇਵਤਾਵਾਂ ਦੀਆਂ ਖੰਡਤ ਮੂਰਤੀਆਂ
ਕਿਸੇ ਵੀ ਦੇਵੀ-ਦੇਵਤਾਵਾਂ ਦੀਆਂ ਖੰਡਤ ਮੂਰਤੀਆਂ ਨੂੰ ਘਰ 'ਚ ਰੱਖਣ ਦੀ ਜਗ੍ਹਾ ਇਨ੍ਹਾਂ ਨੂੰ ਮੰਦਰ ਜਾਂ ਪਿੱਪਲ ਦੇ ਦਰਖੱਤ ਦੇ ਪਿੱਛੇ ਰੱਖ ਦੇਣਾ ਚਾਹੀਦਾ ਹੈ। ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਨਾਕਾਰਾਤਮਕ ਊਰਜਾ ਦਾ ਪ੍ਰਭਾਵ ਪੈਂਦਾ ਹੈ।

PunjabKesari
— ਪੱਥਰ, ਨਗ ਅਤੇ ਨਗੀਨਾ
ਬਿਨ੍ਹਾਂ ਇਹ ਜਾਣਦੇ ਹੋਏ ਕਿ ਕਿਹੜਾ ਨਗ ਫਾਇਦਾ ਦਿੰਦਾ ਹੈ ਅਤੇ ਕਿਹੜਾ ਨੁਕਸਾਨ ਲੋਕ ਆਪਣੇ ਘਰ-ਦੁਕਾਨ 'ਚ ਨਗ, ਅੰਗੂਠੀ ਰੱਖ ਲੈਂਦੇ ਹਨ। ਇਸ ਨੂੰ ਵਾਸਤੂ ਅਨੁਸਾਰ ਠੀਕ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਦੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਜਾਂ ਦੁਕਾਨ 'ਤੇ ਰੱਖੋ।

PunjabKesari
— ਘਰ-ਦੁਕਾਨ ਦੀ ਛੱਤ 'ਤੇ ਕਬਾੜ
ਵਾਸਤੂ ਦੇ ਹਿਸਾਲ ਨਾਲ ਘਰ ਜਾਂ ਦੁਕਾਨ ਦੀ ਛੱਤ 'ਤੇ ਗੰਦਗੀ ਹੋਣ ਨਾਲ ਪਰਿਵਾਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਧਨ ਦੀ ਹਾਨੀ ਵੀ ਹੁੰਦੀ ਹੈ। ਇਸ ਲਈ ਇਨ੍ਹਾਂ ਥਾਵਾਂ ਨੂੰ ਹਮੇਸ਼ਾ ਸਾਫ-ਸੁੱਥਰਾ ਰੱਖੋ।

PunjabKesari
— ਤਸਵੀਰਾਂ
ਤਾਜਮੱਹਲ, ਜਹਾਜ਼, ਜੰਗਲੀ ਜਾਨਵਰਾਂ ਦੀਆਂ ਤਸਵੀਰਾਂ ਅਤੇ ਕੰਡੇਦਾਰ ਪੌਦਿਆਂ ਦੀਆਂ ਤਸਵੀਰਾਂ ਨੂੰ ਘਰ ਜਾਂ ਦੁਕਾਨ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਮਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari
— ਟੁੱਟੀ-ਫੁੱਟੀ ਅਲਮਾਰੀ ਦਾ ਪ੍ਰਯੋਗ
ਕਦੀ ਵੀ ਘਰ-ਦੁਕਾਨ 'ਚ ਟੁੱਟੀ ਅਲਮਾਰੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਟੁੱਟੀ-ਫੁੱਟੀ ਅਲਮਾਰੀ ਨੁਕਸਾਨ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਕੰਮ ਨਾ ਹੋਣ 'ਤੇ ਅਲਮਾਰੀ ਨੂੰ ਹਮੇਸ਼ਾ ਬੰਦ ਰੱਖੋ।

PunjabKesari
— ਮੱਕੜੀ ਦਾ ਜਾਲਾ
ਘਰ-ਦੁਕਾਨ 'ਚ ਮੱਕੜੀ ਦਾ ਜਾਲਾ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਕਈ ਤਰ੍ਹਾਂ ਦੇ ਵਾਸਤੂ ਦੋਸ਼ ਪੈਦਾ ਹੁੰਦੇ ਹਨ।

PunjabKesari


Related News