ਧਾਤਾਂ, ਤੇਲ ਤੇ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਭਾਰੀ ਵਾਧੇ ਨੇ ਮਚਾਈ ਦੁਨੀਆ ''ਚ ਤਰਥੱਲੀ

04/22/2018 8:09:15 AM

ਮੁੰਬਈ - ਅਮਰੀਕਾ ਵੱਲੋਂ ਰੂਸ 'ਤੇ ਸਣੇ ਉਸ ਦੇ ਵੱਡੇ ਉਦਯੋਗਿਕ ਗੁੱਟਾਂ 'ਤੇ ਪਾਬੰਦੀ ਲਾਉਣ ਦੇ ਨਤੀਜੇ ਵਜੋਂ ਦੋ ਹਫਤਿਆਂ ਵਿਚ ਹੀ ਅਲੂਮੀਨੀਅਮ ਦੀਆਂ ਕੀਮਤਾਂ ਵਿਚ 30 ਫੀਸਦੀ ਦਾ  ਭਾਰੀ ਵਾਧਾ ਹੋ ਗਿਆ ਹੈ, ਜਿਸ ਨਾਲ ਸਪਲਾਈ ਦੀ ਘਾਟ ਹੋਣ ਦੀ ਵਧੀ ਚਿੰਤਾ ਨੇ ਦੁਨੀਆ ਭਰ 'ਚ ਤਰਥੱਲੀ ਮਚਾ ਦਿੱਤੀ ਹੈ। ਐਲੂਮੀਨੀਅਮ ਤੋਂ ਬਾਅਦ, ਸਮੁੱਚੇ ਧਾਤੂ ਖੇਤਰ ਵਿਚ ਕੀਮਤਾਂ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਸਭ ਤੋਂ ਵਧੇਰੇ ਨਿਕਲ ਦੀ ਕੀਮਤ ਵਿਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਵਿਚ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਵਧ ਜਾਣ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਨਵੰਬਰ 2014 ਤੋਂ ਫਿਰ ਉਛਾਲ ਆ ਗਿਆ ਸੀ। ਇਨ੍ਹਾਂ ਅਨਿਸ਼ਚਤਾਵਾਂ ਦੇ ਮੱਦੇਨਜ਼ਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।
ਜਦੋਂ ਅਮਰੀਕਾ ਵੱਲੋਂ 5 ਅਪ੍ਰੈਲ ਨੂੰ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਤਾਂ ਵਿਸ਼ਵ ਭਰ 'ਚ ਐਲੂਮੀਨੀਅਮ 36.6 ਫੀਸਦੀ ਵਾਧੇ ਨਾਲ 2.718 ਡਾਲਰ ਪ੍ਰਤੀ ਟਨ ਹੋਇਆ ਅਤੇ ਨਿਕਲ ਧਾਤ ਵਿਚ 24.9 ਫੀਸਦੀ ਵਾਧੇ ਨਾਲ 16,690 ਡਾਲਰ ਪ੍ਰਤੀ ਟਨ ਕੀਮਤ ਹੋ ਗਈ ਹੈ। ਇਸੇ ਹੀ ਸਮੇਂ ਦੌਰਾਨ 74.6 ਡਾਲਰ ਪ੍ਰਤੀ ਬੈਰਲ ਹੋਣ ਨਾਲ 10 ਮਹੀਨਿਆਂ ਵਿਚ 40 ਫੀਸਦੀ ਕੀਮਤ ਦੇ ਵਾਧੇ ਨੂੰ ਨੋਟ ਕੀਤਾ ਗਿਆ ਹੈ ਜਦਕਿ ਸੋਨੇ ਵਿਚ 1.7 ਫੀਸਦੀ ਤੇ ਚਾਂਦੀ ਵਿਚ 4.8 ਫੀਸਦੀ ਕੀਮਤ ਵਧੀ ਹੈ।

ਸੀਰੀਆ ਵਿਵਾਦ ਨੇ ਕੀਤਾ ਬਲਦੀ 'ਤੇ ਤੇਲ ਦਾ ਕੰਮ
ਭਾਰਤ ਦੇ ਮਲਟੀ ਕਮੋਡਿਟੀ ਐਕਸਚੇਂਜ ਤੇ ਇਸੇ ਸਮੇਂ ਐਲੂਮੀਨੀਅਮ ਵਿਚ 33.3 ਫੀਸਦੀ ਤੇ ਨਿਕਲ ਧਾਤ ਵਿਚ 20 ਫੀਸਦੀ, ਕੱਚੇ ਤੇਲ 'ਚ 10.4 ਫੀਸਦੀ ਵਾਧਾ ਸਿਰਫ ਰੁਪਏ ਦੇ ਕਮਜ਼ੋਰ ਹੋਣ ਨਾਲ ਹੋਇਆ ਹੈ। ਵਪਾਰੀ ਲੋਕ ਇਨ੍ਹਾਂ ਸਾਰੀਆਂ ਧਾਤਾਂ ਅਤੇ ਕੱਚੇ ਤੇਲ ਦੀ ਸਥਿਤੀ ਸੰਭਾਲਣ ਵਿਚ ਰੁਝੇ ਹੋਏ ਹਨ। 2011 ਤੋਂ ਬਾਅਦ ਐਲੂਮੀਨੀਅਮ ਦੀਆਂ ਕੀਮਤਾਂ ਵਿਚ ਅਤੇ ਨਿਕਲ ਧਾਤ ਵਿਚ 2014 ਤੋਂ ਲੰਡਨ ਮੈਟਲ ਐਕਸਚੇਂਜ 'ਤੇ ਬਹੁਤ ਵੱਡਾ ਉਛਾਲ ਆਇਆ ਹੈ, ਜਦਕਿ ਕੱਚੇ ਤੇਲ ਦੀ ਕੀਮਤ ਤਿੰਨ ਸਾਲਾਂ ਵਿਚ ਵਧੀ ਹੈ। ਸੀਰੀਆ ਵਿਚ ਨਿਰੰਤਰ ਚੱਲ ਰਹੇ ਵਿਵਾਦ ਨੇ ਤਾਂ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਵਿਸ਼ਵ ਪੱਧਰ 'ਤੇ ਧਾਤਾਂ ਦੀਆਂ ਕੀਮਤਾਂ ਦੇ ਮੱਦੇਨਜ਼ਰ ਵਿਸ਼ਲੇਸ਼ਕਾਂ ਨੇ ਆਪਣੇ ਵਿਸ਼ਲੇਸ਼ਣ ਦੇ ਨਤੀਜੇ ਵਿਚ ਇਹ ਪ੍ਰਗਟਾਵਾ ਕੀਤਾ ਹੈ ''ਭਾਵੇਂ ਕਿ ਅਮਰੀਕਨ ਨੀਤੀ ਨੇ ਉਲਟ ਰਾਹ ਫੜਿਆ ਹੈ ਤੇ ਸਾਨੂੰ ਇਹ ਵਿਸ਼ਵਾਸ ਹੈ ਕਿ ਅਗਲੇ ਤਿੰਨ ਤੋਂ ਛੇ ਮਹੀਨਿਆਂ 'ਚ ਸਪਲਾਈ ਦੀ ਰੁਕਾਵਟ ਅਜੇ ਮੌਜੂਦ ਰਹੇਗੀ। ਫਿਰ ਵੀ ਰੂਸ ਉਤੇ ਅਮਰੀਕਨ ਪਾਬੰਦੀ ਦੇ ਉਲਟਦੇ ਹੀ ਜਾਂ ਚੀਨ ਵਿਚ ਮੱਠੀ ਰਫਤਾਰ ਪੈਣ ਦੇ ਸੰਕੇਤ ਨਾਲ ਕੀਮਤਾਂ ਉਤੇ ਫੋਰੀ ਪ੍ਰਭਾਵ ਉਲਟ ਜਾਵੇਗਾ।''

ਸਾਊਦੀ ਅਰਬ ਵਾਧੇ ਤੋਂ ਖੁਸ਼
ਸਾਊਦੀ ਅਰਬ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਬਰਾਮਦਕਾਰ ਹੈ, ਨੇ ਇਹ ਸੰਕੇਤ ਦਿੱਤਾ ਹੈ ਕਿ ਉਹ 80 ਡਾਲਰ ਜਾਂ 100 ਡਾਲਰ ਪ੍ਰਤੀ ਬੈਰਲ ਦੇ ਵਾਧੇ ਤੋਂ ਖੁਸ਼ ਹੈ। ਏਂਜਲ ਕਮੋਡਿਟੀਜ਼ ਬ੍ਰੋਕਿੰਗ ਵਿਖੇ ਵਿਸ਼ਲੇਸ਼ਣ ਖੋਜੀ ਮਿਸਟਰ ਕਾਇਨਾਤ ਚੇਨਵਾਲਾ ਨੇ ਕਿਹਾ ਹੈ ਕਿ ਬੇਸ ਮੈਟਲ ਵਿਚ ਕੀਮਤਾਂ ਦਾ ਵਾਧਾ ਹੋਇਆ ਹੈ, ਉਹ ਹੁਣ ਖਤਮ ਹੋਣ ਦੇ ਕੰਢੇ 'ਤੇ ਹੈ। 
ਇੰਝ ਜਾਪਦਾ ਹੈ ਕਿ ਐਲੂਮੀਨੀਅਮ ਨੇ ਸੰਚਾਲਕ ਛੜੀ ਨਿਕਲ ਨੂੰ ਸੌਂਪ ਦਿੱਤੀ ਹੈ। ਨਿਕਲ ਧਾਤ ਦੀ ਵਰਤੋਂ ਸਟੇਨਲੈੱਸ ਸਟੀਲ ਵਿਚ ਕੀਤੀ ਜਾਂਦੀ ਹੈ। ਅਮਰੀਕੀ ਪ੍ਰਤੀਬੰਧਾਂ ਤੇ ਅਨਿਸ਼ਚਿਤਾਵਾਂ, ਅਮਰੀਕਾ ਵੱਲੋਂ ਸੀਰੀਆ 'ਤੇ ਹਮਲਾ ਅਤੇ ਵਪਾਰ ਯੁੱਧ ਨੇ ਧਾਤਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ ਤੇ ਕੀਮਤਾਂ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਤੋਂ ਚਾਂਦੀ ਵੀ ਅਛੂਤੀ ਨਹੀਂ ਰਹੀ ਤੇ ਚਾਂਦੀ ਦਾ ਕੁਲ ਉਤਪਾਦਨ ਦਾ ਅੱਧਾ ਹਿੱਸਾ ਉਦਯੋਗ ਵਿਚ ਵਰਤਿਆ ਜਾਂਦਾ ਹੈ, ਜਿਸ ਨਾਲ ਕੀਮਤ ਵਿਚ ਵਾਧਾ ਹੋਇਆ ਹੈ।

ਧਾਤਾਂ ਦੇ ਸ਼ੇਅਰਾਂ ਵਿਚ ਭਾਰੀ ਉਛਾਲ ਪਰ ਤੇਲ ਕੰਪਨੀਆਂ ਦੇ ਸ਼ੇਅਰ ਡਿੱਗੇ
ਬੀ. ਐੱਸ. ਈ. ਧਾਤ ਇੰਡੈਕਸ ਵਿਚ 23 ਜਨਵਰੀ ਤੋਂ 4.5 ਫੀਸਦੀ ਵਾਧੇ ਨਾਲ ਨਿਵੇਸ਼ਕਾਂ ਨੇ ਵਧ ਰਹੀਆਂ ਕੀਮਤਾਂ ਨੂੰ ਦੇਖਦਿਆਂ ਹੋਇਆਂ ਵਧੇਰੇ ਕਮਾਈ ਦੀ ਭਵਿੱਖ ਬਾਣੀ ਕੀਤੀ ਹੈ। ਹਿੰਡਾਲਕੋ ਤੇ ਨਾਲਕੋ ਹਰੇਕ ਵਿਚ 9 ਫੀਸਦੀ ਦੇ ਵਾਧੇ ਨਾਲ ਤੇ ਵੇਦਾਂਤਾ ਦੇ 6.7 ਫੀਸਦੀ ਕੀਮਤ ਦੇ ਵਾਧੇ ਨਾਲ ਸ਼ੇਅਰਾਂ ਵਿਚ ਕਮਾਈ ਦੇ ਆਸਾਰ ਵਧੇ। ਜੇ. ਐੱਸ. ਡਬਲਯੂ ਸਟੀਲ ਅਤੇ ਸੇਲ (ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ) ਹਰੇਕ ਨੇ 4 ਫੀਸਦੀ ਜਦਕਿ ਟਾਟਾ ਸਟੀਲ ਨੂੰ 3.2 ਫੀਸਦੀ ਦਾ ਲਾਭ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਓ. ਐੈਮ. ਸੀਜ਼) ਬੁਰੀ ਤਰ੍ਹਾਂ ਹੇਠਾਂ ਡਿੱਗੀਆਂ ਕਿਉਂਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨੇ ਡਰ ਪੈਦਾ ਕਰ ਦਿੱਤਾ ਹੈ ਕਿ ਸਬਸਿਡੀ ਦਾ ਬੋਝ ਪੈ ਜਾਣਾ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਕ੍ਰਮਵਾਰ 6.8 ਫੀਸਦੀ ਤੇ 5.8 ਫੀਸਦੀ ਹੇਠਾਂ ਡਿੱਗੀਆਂ, ਜਦਕਿ ਇੰਡੀਅਨ ਆਇਲ ਵਿਚ 4 ਫੀਸਦੀ ਗਿਰਾਵਟ ਆਈ ਹੈ।
ਧਾਤ ਸ਼ੇਅਰਾਂ ਦੀ ਵਜ੍ਹਾ ਨਾਲ ਸੈਂਸੈਕਸ 0.3 ਫੀਸਦੀ ਵਾਧੇ ਨਾਲ 34427 ਅੰਕ ਪੁੱਜਿਆ, ਨਿਫਟੀ 50 ਇੰਡੈਕਸ 0.4 ਫੀਸਦੀ ਦੇ ਵਾਧੇ ਨਾਲ 10,565 'ਤੇ ਆਇਆ ਹੈ। ਸੈਂਸੈਕਸ ਦੇ ਵਾਧੇ ਵਿਚ ਸਭ ਤੋਂ ਵੱਡਾ ਯੋਗਦਾਨ ਐੱਲ. ਐੈਂਡ ਟੀ. (1.7 ਫੀਸਦੀ), ਯੈੱਸ ਬੈਂਕ (2.8 ਫੀਸਦੀ) ਤੇ ਟੀ. ਸੀ. ਐੱਸ. (01 ਫੀਸਦੀ) ਨੇ ਪਾਇਆ ਹੈ। ਐਕਸਿਸ ਬੈਂਕ ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰਮਵਾਰ ਹਰ ਦੇ 1 ਫੀਸਦੀ ਦੀ ਗਿਰਾਵਟ ਨਾਲ ਹਾਨੀ ਦੇ ਸ਼ਿਕਾਰ ਹੋਏ ਹਨ।


Related News