ਚਾਈਲਡ ਲਾਈਨ ਨੇ ਲਾਵਾਰਿਸ ਬੱਚੇ ਨੂੰ ਕੀਤਾ ਮਾਪਿਆਂ ਦੇ ਸਪੁਰਦ

04/22/2018 8:09:24 AM

ਫ਼ਰੀਦਕੋਟ  (ਹਾਲੀ) - ਸਥਾਨਕ ਚਾਈਲਡ ਲਾਈਨ ਨੂੰ 1098 'ਤੇ ਜਾਣਕਾਰੀ ਮਿਲੀ ਕਿ ਬਾਬਾ ਜੋਤ ਰਾਮ ਬਸਤੀ ਦੇ ਕੋਲ 3 ਸਾਲ ਦਾ ਬੱਚਾ ਲਾਵਾਰਿਸ ਹਾਲਤ ਵਿਚ ਮਿਲਿਆ ਹੈ। ਇਸ ਉਪਰੰਤ ਚਾਈਲਡ ਲਾਈਨ ਟੀਮ ਦੇ ਕੋ-ਆਰਡੀਨੇਟਰ ਸੋਨੀਆ ਰਾਣੀ ਅਤੇ ਟੀਮ ਮੈਂਬਰ ਪੂਜਾ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਲੈਣ ਤੋਂ ਬਾਅਦ ਬਾਬਾ ਜੋਤ ਰਾਮ ਬਸਤੀ ਅਤੇ ਰੇਲਵੇ ਲਾਈਨ 'ਤੇ ਜਾ ਕੇ ਬੱਚੇ ਦੇ ਪਰਿਵਾਰ ਬਾਰੇ ਪਤਾ ਕੀਤਾ ਤਾਂ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਬੱਚੇ ਦੀ ਜਾਣਕਾਰੀ ਬਾਲ ਭਲਾਈ ਕਮੇਟੀ ਦੇ ਮੈਂਬਰ ਤੀਰਥ ਵਰਮਾ ਨੂੰ ਦਿੱਤੀ ਗਈ, ਜਿਸ 'ਤੇ ਚਾਈਲਡ ਲਾਈਨ ਦੇ ਮੈਂਬਰਾਂ ਨੂੰ ਬੱਚੇ ਦੇ ਮਾਤਾ-ਪਿਤਾ ਦੀ ਜਾਣਕਾਰੀ ਪ੍ਰਾਪਤ ਹੋਈ ਅਤੇ ਬੱਚੇ ਦੇ ਮਾਪਿਆਂ ਨੂੰ ਬੁਲਾਇਆ ਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਉਪਰੰਤ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਮੈਂਬਰ ਤੀਰਥ ਰਾਮ ਵਰਮਾ ਦੀ ਹਾਜ਼ਰੀ ਵਿਚ ਬੱਚੇ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਬੱਚੇ ਦੇ ਮਾਪਿਆਂ ਨੇ ਚਾਈਲਡ ਲਾਈਨ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ।


Related News