ਪੋਸਟ ਆਫਿਸ ਦੇ ਇਸ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਣ ''ਤੇ ਮਿਲਦੀ ਹੈ 5,500 ਮਹੀਨਾਵਾਰ ਆਮਦਨ

04/22/2018 8:01:37 AM

ਨਵੀਂ ਦਿੱਲੀ — ਪੋਸਟ ਆਫਿਸ ਤੁਹਾਡੀ ਸਹਾਇਤਾ ਕਰ ਸਕਦਾ ਹੈ ਜੇਕਰ ਤਸੀਂ ਨਿਯਮਤ ਮਹੀਨਾਵਾਰ ਆਮਦਨ ਜਾਂ ਵਾਧੂ ਆਮਦਨੀ ਦੇ ਵਿਕਪਲ ਲੱਭ ਰਹੇ ਹੋ। ਇਸ ਲਈ ਤੁਹਾਨੂੰ ਇਕ ਵਾਰ ਇਸ ਸਕੀਮ ਦੇ ਤਹਿਤ ਖਾਤਾ ਖੋਲ੍ਹਣਾ ਹੋਵੇਗਾ। ਇਸ ਯੋਜਨਾ ਦੇ ਤਹਿਤ 5500 ਰੁਪਏ ਪ੍ਰਤੀ ਮਹੀਨਾ ਆਮਦਨ ਦੀ ਗਰੰਟੀ ਹੈ ਅਤੇ ਇਸ ਦੇ ਨਾਲ ਹੀ ਖਾਤੇ ਵਿਚ ਜਮ੍ਹਾ ਹਰੇਕ ਪੈਸੇ ਦੀ ਸੁਰੱਖਿਆ ਦੀ ਵੀ ਗਾਰੰਟੀ ਹੈ। ਖਾਸ ਗੱਲ ਇਹ ਹੈ ਕਿ ਇਹ ਖਾਤਾ ਤੁਸੀਂ ਘੱਟੋ-ਘੱਟ 1500 ਰੁਪਏ ਨਾਲ ਵੀ ਖੁੱਲਵਾ ਸਕਦੇ ਹੋ।
ਇਹ ਖਾਤਾ ਉਨ੍ਹਾਂ ਲਈ ਵੀ ਬਿਹਤਰ ਹੈ ਜਿਨ੍ਹਾਂ ਕੋਲ ਕੁਝ ਪੈਸੇ ਜਮ੍ਹਾ ਹਨ। ਉਨ੍ਹਾਂ ਪੈਸਿਆਂ ਨੂੰ ਕਿਸੇ ਗਲਤ ਥਾਂ ਨਿਵੇਸ਼ ਜਾਂ ਬਚਤ ਬੈਂਕ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ, ਪੋਸਟ ਆਫਿਸ ਦੀ ਇਸ ਸਕੀਮ ਵਿਚ ਜਮ੍ਹਾ ਕਰਵਾ ਸਕਦੇ ਹੋ। ਇਹ ਸਕੀਮ ਤੁਹਾਡੇ ਲਈ ਹਰ ਮਹੀਨੇ ਆਮਦਨ ਦੀ ਗਾਰੰਟੀ ਬਣ ਜਾਵੇਗੀ। ਹਰ ਮਹੀਨੇ ਤੁਹਾਨੂੰ ਕਮਾਈ ਕਰਵਾਉਂਦੀ ਵੀ ਰਹੇਗੀ ਅਤੇ ਸਕੀਮ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਪੋਸਟ ਆਫਿਸ ਦੇ ਖਾਤੇ ਵਿਚ ਜਮ੍ਹਾ ਪੂਰੇ ਪੈਸੇ ਤੁਹਾਨੂੰ ਮਿਲ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਸਕੀਮ ਨੂੰ ਹਰ 5 ਸਾਲ ਬਾਅਦ ਉਸੇ ਖਾਤੇ ਦੇ ਜ਼ਰੀਏ ਅੱਗੇ ਜਦੋਂ ਤੱਕ ਚਾਹੋ ਵਧਾ ਸਕਦੇ ਹੋ। ਭਾਵ ਇਹ ਤੁਹਾਡੇ ਲਈ ਸਾਲਾਂ ਤੋਂ ਆਮਦਨੀ ਗਾਰੰਟੀ ਸਾਬਤ ਹੋਵੇਗੀ।
- ਜੇਕਰ ਤੁਹਾਡਾ ਖਾਤਾ ਸਿੰਗਲ ਹੈ ਤਾਂ ਵਧ ਤੋਂ ਵਧ 4.5 ਲੱਖ ਜਮ੍ਹਾ ਕਰਵਾ ਸਕਦੇ ਹੋ ਅਤੇ ਘੱਟੋ-ਘੱਟ 1500 ਰੁਪਏ ਜਮ੍ਹਾ ਕਰਵਾ ਸਕਦੇ ਹੋ।
- ਜੇਕਰ ਤੁਹਾਡਾ ਖਾਤਾ ਜਵਾਇੰਟ ਹੈ ਤਾਂ ਵੱਧ ਤੋਂ ਵਧ 9 ਲੱਖ ਰੁਪਏ ਤੱਕ ਜਮ੍ਹਾ ਕਰਵਾ ਸਕਦੇ ਹੋ। ਮਿਆਦ ਪੂਰੀ ਹੋਣ ਦਾ ਸਮਾਂ 5 ਸਾਲ ਹੈ।
- ਪੈਸੇ ਦੀ ਨਿਵੇਸ਼ ਯੋਜਨਾ ਦੇ ਤਹਿਤ 7.3 ਫੀਸਦੀ ਸਲਾਨਾ ਵਿਆਜ ਮਿਲਦਾ ਹੈ।
- ਇਸ ਸਲਾਨਾ ਵਿਆਜ ਨੂੰ 12 ਮਹੀਨਿਆਂ ਵਿਚ ਵੰਡ ਦਿੱਤਾ ਜਾਂਦਾ ਹੈ ਜੋ ਕਿ ਤੁਹਾਨੂੰ ਮਹੀਨਾਵਾਰ ਅਧਾਰ 'ਤੇ ਮਿਲਦਾ ਰਹਿੰਦਾ ਹੈ।
- ਜੇਕਰ ਤੁਸੀਂ 9 ਲੱਖ ਰੁਪਏ ਜਮ੍ਹਾ ਕਰਵਾਏ ਹਨ ਤਾਂ ਸਲਾਨਾ ਵਿਆਜ ਤਕਰੀਬਨ 65700 ਰੁਪਏ ਹੋਵੇਗਾ। ਇਸ ਤਰ੍ਹਾਂ ਨਾਲ ਤੁਹਾਨੂੰ ਹਰ ਮਹੀਨੇ 5500 ਰੁਪਏ ਦੀ ਕਮਾਈ ਹੋਵੇਗੀ। 
- 5500 ਹਰ ਮਹੀਨ ਮਿਲਣਗੇ ਜਦੋਂਕਿ 9 ਲੱਖ ਰੁਪਏ ਮਿਆਦ ਪੂਰੀ ਹੋਣ ਤੋਂ ਬਾਅਦ ਕੁਝ ਹੋਰ ਬੋਨਸ ਨਾਲ ਵਾਪਸ ਮਿਲ ਜਾਣਗੇ।
ਜੇਕਰ ਤੁਸੀਂ ਮਹੀਨਾਵਾਰ ਪੈਸੇ ਨਹੀਂ ਕਢਵਾਉਂਦੇ ਤਾਂ ਇਹ ਰਕਮ ਤੁਹਾਡੇ ਪੋਸਟ ਆਫਿਸ ਬਚਤ ਖਾਤੇ ਵਿਚ ਰਹੇਗੀ ਅਤੇ ਇਸ ਰਾਸ਼ੀ 'ਤੇ ਵੀ ਵਿਆਜ ਮਿਲ ਜਾਵੇਗਾ।
ਜੇਕਰ ਤੁਹਾਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਸਾਰੇ ਪੈਸੇ ਵਾਪਸ ਲੈਣ ਦੀ ਲੋੜ ਹੈ, ਤਾਂ ਇਹ ਸਹੂਲਤ ਖਾਤੇ ਦੇ ਇਕ ਸਾਲ ਪੂਰਾ ਹੋਣ ਤੋਂ ਬਾਅਦ ਉਪਲਬਧ ਹੈ। ਖਾਤਾ ਖੋਲ੍ਹਣ ਦੀ ਤਾਰੀਖ਼ ਤੋਂ ਲੈ ਕੇ ਤੁਹਾਡੇ ਕੋਲ 1 ਸਾਲ ਤੋਂ 3 ਸਾਲ ਪੁਰਾਣਾ ਖਾਤਾ ਹੈ, ਤਾਂ ਤੁਹਾਡੇ ਦੁਆਰਾ ਜਮ੍ਹਾ ਕੀਤੀ ਗਈ ਰਾਸ਼ੀ ਵਿੱਚੋਂ 2% ਫੀਸਦੀ ਕੱਟ ਕੇ ਬਾਕੀ ਦੀ ਰਕਮ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ।
ਕੌਣ ਖਾਤਾ ਖੋਲ੍ਹ ਸਕਦਾ ਹੈ
ਡਾਕਖਾਨਾ ਮਹੀਨਾਵਾਰ ਇਨਵੈਸਟਮੈਂਟ ਸਕੀਮ ਕੋਈ ਵੀ ਖੋਲ੍ਹ ਸਕਦਾ ਹੈ।
- ਤੁਸੀਂ ਆਪਣੇ ਬੱਚੇ ਦੇ ਨਾਮ ਨਾਲ ਇੱਕ ਖਾਤਾ ਵੀ ਖੋਲ੍ਹ ਸਕਦੇ ਹੋ। ਜੇ ਬੱਚਾ 10 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਖਾਤਾ ਉਸ ਦੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੇ ਨਾਮ 'ਤੇ ਖੋਲ੍ਹਿਆ ਜਾ ਸਕਦਾ ਹੈ। ਜੇ ਬੱਚਾ 10 ਸਾਲ ਦਾ ਹੁੰਦਾ ਹੈ, ਤਾਂ ਉਹ ਖੁਦ ਖਾਤੇ ਨੂੰ ਚਲਾਉਣ ਦਾ ਹੱਕ ਵੀ ਹਾਸਲ ਕਰ ਸਕਦਾ ਹੈ।
ਖਾਤਾ ਕਿਵੇਂ ਖੁੱਲ੍ਹੇਗਾ
ਤੁਸੀਂ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਡਾਕਘਰ ਵਿੱਚ ਜਾ ਕੇ ਖਾਤਾ ਖੋਲ੍ਹ ਸਕਦੇ ਹੋ। ਇਸ ਲਈ, ਤੁਹਾਨੂੰ ਆਧਾਰ ਕਾਰਡ, ਵੋਟਰ ਆਈਡੀ, ਪੈਨ ਕਾਰਡ, ਰਾਸ਼ਨ ਕਾਰਡ, ਡ੍ਰਾਈਵਿੰਗ ਲਾਇਸੈਂਸ ਦੀ ਇੱਕ ਫੋਟੋ ਕਾਪੀ ਜਮ੍ਹਾਂ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਐਡਰੈੱਸ ਪਰੂਫ ਜਮ੍ਹਾਂ ਕਰਾਉਣਾ ਚਾਹੀਦਾ ਹੈ ਜੋ ਕਿ ਤੁਹਾਡੇ ਪਛਾਣ ਪੱਤਰ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ 2 ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ।
ਕੋਈ ਟੈਕਸ ਛੋਟ ਨਹੀਂ
ਇਸ ਵਿਚ ਜਮ੍ਹਾ ਕੀਤੀ ਰਾਸ਼ੀ 'ਤੇ ਕਿਸੇ ਵੀ ਟੈਕਸ ਦੀ ਛੋਟ ਦਾ ਕੋਈ ਲਾਭ ਨਹੀਂ।


Related News