ਦੁਨੀਆਂ ਦੇ 100 ਦੇਸ਼ਾਂ ''ਚ ਚਲਦਾ ਹੈ ਟਾਟਾ ਕੰਪਨੀ ਦਾ ਵਪਾਰ, ਇਸ ਤਰ੍ਹਾਂ ਚੜ੍ਹਿਆ ਤਰੱਕੀ ਦੀਆਂ ਪੌੜੀਆਂ

04/22/2018 7:59:12 AM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟੀ.ਸੀ.ਐੱਸ. ਨੇ ਨਵਾਂ ਇਤਿਹਾਸ ਸਿਰਜਿਆ ਹੈ। ਕੰਪਨੀ ਦੀ ਬਜ਼ਾਰ ਕੈਪ 6.60 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਆਓ ਅਸੀਂ ਤੁਹਾਨੂੰ ਦੱਸੀਏ ਕਿ ਨਮਕ ਤੋਂ ਲੈ ਕੇ ਟਰੱਕ ਬਣਾਉਣ ਤੱਕ ਦਾ ਕਾਰੋਬਾਰ ਕਰਨ ਵਾਲਾ ਟਾਟਾ ਸਮੂਹ ਅੱਜ ਇਕ ਵੱਡਾ ਸਾਮਰਾਜ ਕਿਵੇਂ ਬਣ ਗਿਆ? 1868 ਵਿਚ ਇਕ ਵਪਾਰਕ ਫਰਮ ਨਾਲ ਸ਼ੁਰੂਆਤ ਕਰਦੇ ਹੋਏ ਅੱਜ ਟਾਟਾ ਗਰੁੱਪ ਕੋਲ ਹੁਣ 93 ਕੰਪਨੀਆਂ ਹਨ, ਜਿਹਨਾਂ ਦੀ ਦੇਸ਼ ਦੇ ਕੁੱਲ ਜੀ.ਡੀ.ਪੀ. ਵਿਚ 2% ਹਿੱਸੇਦਾਰੀ ਹੈ। 

PunjabKesari

ਟਾਟਾ ਦੀ ਇਕ ਵੈਬਸਾਈਟ ਮੁਤਾਬਕ — ਸਾਲ 1868 ਵਿਚ ਇਕ ਟ੍ਰੇਡਿੰਗ ਫਰਮ ਤੋਂ ਸ਼ੁਰੂਆਤ ਕਰਦੇ ਹੋਏ ਟਾਟਾ ਗਰੁੱਪ ਨੇ ਦੇਸ਼ ਨੂੰ ਪਹਿਲੀ ਵੱਡੀ ਸਟੀਲ ਕੰਪਨੀ, ਪਹਿਲਾ ਲਗਜ਼ਰੀ ਹੋਟਲ, ਪਹਿਲੀ ਘਰੇਲੂ ਖਪਤਕਾਰ ਸਾਮਾਨ ਕੰਪਨੀ ਦਿੱਤੀ। ਟਾਟਾ ਗਰੁੱਪ ਨੇ ਦੇਸ਼ ਦੀ ਪਹਿਲੀ ਉਡਾਣ ਕੰਪਨੀ ਟਾਟਾ ਏਅਰਲਾਈਨਜ਼ ਦੀ ਸ਼ੁਰੂਆਤ ਕੀਤੀ, ਜੋ ਬਾਅਦ ਵਿਚ ਏਅਰ ਇੰਡੀਆ ਬਣ ਗਈ। ਅਜ਼ਾਦੀ ਤੋਂ ਪਹਿਲਾਂ ਹੀ ਦੇਸ਼ ਨੂੰ ਟਾਟਾ ਮੋਟਰਜ਼ ਦੇ ਟਰੱਕ ਮਿਲਣੇ ਸ਼ੁਰੂ ਹੋ ਗਏ ਸਨ। ਫਿਲਹਾਲ ਟਾਟਾ ਸਮੂਹ ਦੀਆਂ ਕੰਪਨੀਆਂ ਦੀ ਕੁੱਲ ਕੀਮਤ 10 ਲੱਖ ਕਰੋੜ ਹੈ।

ਰਤਨ ਟਾਟਾ ਨੇ ਪਹੁੰਚਾਇਆ ਨਵੇਂ ਮੁਕਾਮ 'ਤੇ - 1991 ਵਿਚ ਰਤਨ ਟਾਟਾ ਇਸ ਗਰੁੱਪ ਦੇ ਮੁਖੀ ਬਣੇ। ਫਿਰ ਉਦਾਰੀਕਰਨ ਦੀ ਸ਼ੁਰੂਆਤ ਸ਼ੁਰੂ ਹੋਈ ਅਤੇ ਰਤਨ ਟਾਟਾ ਨੇ ਸੰਸਾਰ ਭਰ ਵਿੱਚ ਵਪਾਰ ਫੈਲਉਣਾ ਸ਼ੁਰੂ ਕੀਤਾ। ਟਾਟਾ ਗਰੁੱਪ ਨੇ ਟੈਟਲੀ ਟੀ ਹਾਸਲ ਕੀਤੀ । ਬੀਮਾ ਕੰਪਨੀ ਏ.ਆਈ.ਜੀ. ਤੋਂ ਇਲਾਵਾ, ਉਸਨੇ ਬੋਸਟਨ ਵਿੱਚ ਇੱਕ ਸਾਂਝਾ ਉੱਦਮ ਵਜੋਂ ਬੀਮਾ ਕੰਪਨੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਯੂਰਪ ਦੀ ਕੋਰੋਸ ਸਟੀਲ ਅਤੇ ਜੇ.ਐਲ.ਆਰ. ਨੂੰ ਵੀ ਹਾਸਲ ਕਰ ਲਿਆ।

ਰਤਨ ਟਾਟਾ ਦੇ ਕੀਤੇ ਵੱਡੇ ਬਦਲਾਅ - ਸਮੂਹ ਦੇ ਮੁਖੀ ਬਣਨ ਤੋਂ ਬਾਅਦ ਰਤਨ ਟਾਟਾ ਨੇ ਪ੍ਰਬੰਧਨ ਦੇ ਪੁਰਾਣੇ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ। ਉਸ ਨੇ ਕਿਹਾ ਕਿ ਗਰੁੱਪ ਨੂੰ ਇੱਕ ਨਿਰਦੇਸ਼ਕ ਦੀ ਜ਼ਰੂਰਤ ਹੈ ਅਤੇ ਸਮੂਹ ਪ੍ਰਣਾਲੀ ਦਾ ਕੇਂਦਰੀਕਰਣ ਹੋਣਾ ਚਾਹੀਦਾ ਹੈ।
PunjabKesari
ਰਤਨ ਟਾਟਾ ਨੇ ਪਹਿਲੀ ਵਾਰ ਗਰੁੱਪ ਕੰਪਨੀਆਂ ਵਿਚ ਟਾਟਾ ਸਨਜ਼ ਦੀ ਹਿੱਸੇਦਾਰੀ ਵਧਾ ਕੇ ਘੱਟੋ-ਘੱਟ 26 ਫੀਸਦੀ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਦੀ ਦੂਸਰੀ ਵੱਡੀ ਜਿੰਮੇਵਾਰੀ ਉਹਨਾਂ ਦੇ ਵੱਡੇ ਸਮੂਹ ਵਿਚ ਜੋਸ਼ ਭਰਨ ਅਤੇ ਉਨ੍ਹਾਂ ਇਕ ਦਿਸ਼ਾ ਦੇਣ ਦੀ ਸੀ। ਇਸ ਲਈ ਉਨ੍ਹਾਂ ਇਸ ਤਰ੍ਹਾਂ ਦੇ  ਕਾਰੋਬਾਰ ਵਿੱਚੋਂ ਬਾਹਰ ਆਉਣ ਦਾ ਫੈਸਲਾ ਕੀਤਾ,  ਜਿੰਨ੍ਹਾ ਦਾ ਬਾਕੀ ਦੇ ਸਮੂਹ ਨਾਲ ਤਾਲਮੇਲ ਨਹੀਂ ਸੀ।


ਗਰੁੱਪ ਨੇ ਵੇਚੇ ਬਹੁਤ ਸਾਰੇ ਕਾਰੋਬਾਰ-ਸੀਮੇਂਟ ਕੰਪਨੀ ਏ.ਸੀ.ਸੀ.ਸੀ., ਕਾਸਮੈਟਿਕ ਕੰਪਨੀ ਲੈਕਮੇ ਅਤੇ ਟੈਕਸਟਾਈਲ ਬਿਜਨਸ ਵੇਚ ਦਿੱਤਾ ਗਿਆ। ਲਗਪਗ 175 ਸਹਾਇਕ ਕੰਪਨੀਆਂ 'ਤੇ ਆਪਣੀ ਪਕੜ ਮਜ਼ਬੂਤ ​​ਕਰਨ ਲਈ ਰਤਨ ਟਾਟਾ ਨੇ ਸਮੂਹ ਕੰਪਨੀਆਂ ਤੋਂ ਰਾਇਲਟੀ ਲੈਣੀ ਸ਼ੁਰੂ  ਕਰ ਦਿੱਤੀ। ਲਗਭਗ 1 ਫੀਸਦੀ ਦੀ ਇਹ ਰਾਇਲਟੀ ਟਾਟਾ ਨਾਮ ਦਾ ਇਸਤੇਮਾਲ ਕਰਨ ਲਈ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੂੰ ਦਿੱਤੀ ਜਾਂਦੀ ਹੈ। ਚੇਅਰਮੈਨ ਬਣਨ ਤੋਂ ਬਾਅਦ ਰਤਨ ਟਾਟਾ ਦੇ ਸ਼ੁਰੂਆਤੀ ਕੁਝ ਸਾਲ ਤਾਂ ਇਕ ਤਰ੍ਹਾਂ ਨਾਲ ਕੰਪਨੀ ਦੇ ਪੁਨਰਗਠਨ ਵਿਚ ਹੀ ਨਿਕਲ ਗਏ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਿਨ੍ਹਾਂ ਤੋਂ ਸਮੂਹ ਦੀ ਦਿਸ਼ਾ ਹੀ ਬਦਲ ਗਈ।

ਦੁਨੀਆਂ ਭਰ ਵਿਚ ਫੈਲਿਆ ਕਾਰੋਬਾਰ - ਰਤਨ ਟਾਟਾ ਨੇ ਆਪਣੇ ਕਾਰੋਬਾਰ ਨੂੰ ਚਾਰੋਂ ਪਾਸੇ ਫੈਲਾ ਦਿੱਤਾ ਚਾਹ ਤੋਂ ਆਈ. ਟੀ. ਤੱਕ ਹਰ ਥਾਂ ਦਾ ਕਾਰੋਬਾਰ ਫੈਲਾ ਲਿਆ।  ਰਤਨ ਟਾਟਾ ਦਾ ਇਕ ਵੱਡਾ ਸੁਪਨਾ 2009 ਵਿਚ ਪੂਰਾ ਹੋਇਆ ਜਦੋਂ ਕੰਪਨੀ ਨੇ ਸਭ ਤੋਂ ਸਸਤੀ ਕਾਰ ਨੈਨੋ ਨੂੰ ਮਾਰਕੀਟ ਵਿਚ ਸ਼ੁਰੂ ਕੀਤਾ, ਕਾਰ ਦੀ ਕੀਮਤ ਇਕ ਲੱਖ ਰੁਪਏ ਸੀ। ਹਾਲਾਂਕਿ ਇਹ ਕਾਰ ਬਾਜ਼ਾਰ ਵਿਚ  ਜ਼ਿਆਦਾ ਨਹੀਂ ਚੱਲੀ।
PunjabKesari
ਕੁਝ ਇਸ ਤਰ੍ਹਾਂ ਸ਼ੁਰੂ ਹੋਇਆ ਕਾਰੋਬਾਰ - 19 ਵੀਂ ਸਦੀ ਦੇ ਅਖੀਰ ਵਿਚ, ਭਾਰਤੀ ਵਪਾਰੀ ਜਮਸ਼ੇਦ ਜੀ ਟਾਟਾ, ਇਕ ਵਾਰੀ ਮੁੰਬਈ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਗਏ ਪਰ ਉਨ੍ਹਾਂ ਦੇ ਰੰਗ ਕਾਰਨ, ਉਨ੍ਹਾਂ ਨੂੰ ਹੋਟਲ ਵਿਚੋਂ ਬਾਹਰ ਜਾਣ ਲਈ ਕਿਹਾ ਗਿਆ। ਕਿਹਾ ਜਾਂਦਾ ਹੈ ਕਿ ਉਸ ਸਮੇਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਭਾਰਤੀਆਂ ਲਈ ਬਿਹਤਰ ਹੋਟਲ ਬਣਾਉਣਗੇ ਅਤੇ 1903 ਵਿਚ ਮੁੰਬਈ ਦੇ ਤੱਟ ਤੇ ਤਾਜ ਹੋਟਲ ਤਿਆਰ ਕੀਤਾ ਗਿਆ।  ਇਹ ਮੁੰਬਈ ਦੀ ਪਹਿਲੀ ਅਜਿਹੀ ਇਮਾਰਤ ਸੀ, ਜਿਸ ਵਿਚ ਬਿਜਲੀ ਸੀ, ਅਮਰੀਕੀ ਪੱਖੇ ਲਗਾਏ ਗਏ ਸਨ, ਜਰਮਨ ਲਿਫਟ ਮੌਜੂਦ ਸੀ ਅਤੇ ਅੰਗਰੇਜ਼ ਰਸੋਈਏ ਵੀ ਸਨ।

ਪਹਿਲੀ ਟੈਕਸਟਾਈਲ ਮਿੱਲ- ਬ੍ਰਿਟੇਨ ਦੀ ਇਕ ਯਾਤਰਾ ਦੌਰਾਨ, ਉਨਾਂ ਨੇ ਲੰਕਾਸ਼ਾਇਰ ਮਿੱਲ ਦੀ ਸਮਰੱਥਾ ਦਾ ਅੰਦਾਜ਼ਾ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਭਾਰਤ ਇਸ ਮਾਮਲੇ ਵਿਚ ਆਪਣੇ ਸੱਤਾਧਾਰੀ ਦੇਸ਼ ਨੂੰ ਚੁਣੌਤੀ ਦੇ ਸਕਦਾ ਹੈ ਅਤੇ 1877 ਵਿਚ ਉਨ੍ਹਾਂ ਨੇ ਭਾਰਤ ਦੀ ਪਹਿਲੀ ਟੈਕਸਟਾਈਲ ਮਿੱਲ ਖੋਲ੍ਹੀ।

ਇੰਪ੍ਰੇਸ ਮਿੱਲਜ਼ ਦਾ ਉਦਘਾਟਨ ਉਸ ਦਿਨ ਹੋਇਆ ਜਦੋਂ ਮਹਾਰਾਣੀ ਵਿਕਟੋਰੀਆ ਭਾਰਤ ਦੀ ਰਾਣੀ ਬਣੀ । 1907 ਵਿਚ ਸ਼ੁਰੂ ਕੀਤੀ ਸਟੀਲ ਕੰਪਨੀ ਉਨ੍ਹਾਂ ਦੇ ਬੇਟੇ ਦੋਰਾਬ ਨੇ ਇਸ ਚੁਣੋਤੀ ਨੂੰ ਸੰਭਾਲਿਆ ਅਤੇ 1907 ਵਿਚ ਟਾਟਾ ਸਟੀਲ ਦੇ ਉਤਪਾਦਨ ਨੂੰ ਸ਼ੁਰੂ ਕਰ ਦਿੱਤਾ। ਸਟੀਲ ਪਲਾਂਟ ਲਗਾਉਣ ਵਾਲਾ ਭਾਰਤ ਏਸ਼ੀਆ ਦਾ ਪਹਿਲਾਂ ਦੇਸ਼ ਬਣਿਆ।

 


Related News