ਹਲਕਾ ਮੋਹਾਲੀ ਨੂੰ ਕੈਬਨਿਟ ''ਚ ਪਹਿਲੀ ਵਾਰ ਮਿਲੀ ਪ੍ਰਤੀਨਿਧਤਾ

04/22/2018 7:55:42 AM

ਮੋਹਾਲੀ  (ਨਿਆਮੀਆਂ) - 2006 ਵਿਚ ਮੋਹਾਲੀ ਨੂੰ ਜ਼ਿਲੇ ਦਾ ਦਰਜਾ ਦਿੱਤਾ ਗਿਆ ਸੀ । ਉਦੋਂ ਤੋਂ ਲੈ ਕੇ ਹੁਣ ਤਕ ਕਈ ਵਿਧਾਨ ਸਭਾ ਚੋਣਾਂ ਹੋਈਆਂ ਪਰ ਮੋਹਾਲੀ ਨੂੰ ਪੰਜਾਬ ਕੈਬਨਿਟ 'ਚ ਕਦੇ ਵੀ ਪ੍ਰਤੀਨਿਧਤਾ ਨਹੀਂ ਮਿਲੀ । ਡੇਰਾਬੱਸੀ ਤੋਂ ਵਿਧਾਇਕ ਐੱਨ. ਕੇ. ਸ਼ਰਮਾ ਨੂੰ ਬਾਦਲ ਸਰਕਾਰ ਨੇ ਸੰਸਦੀ ਸਕੱਤਰ ਜ਼ਰੂਰ ਬਣਾਇਆ ਸੀ ।  ਮੋਹਾਲੀ ਤੋਂ ਜੇਤੂ ਰਹੇ ਕਾਂਗਰਸ ਦੇ ਇਕਲੌਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਵਿਚ ਸ਼ੁਰੂ ਤੋਂ ਹੀ ਇਸ ਗੱਲ ਦੀ ਇੱਛਾ ਸੀ ਕਿ ਸਿੱਧੂ ਨੂੰ ਮੰਤਰੀ ਬਣਾਇਆ ਜਾਵੇ । ਸਰਕਾਰ ਦੇ ਗਠਨ ਸਮੇਂ ਜਦੋਂ ਸਿੱਧੂ ਨੂੰ ਮੰਤਰੀ ਨਹੀਂ ਬਣਾਇਆ ਗਿਆ ਤਾਂ ਉਨ੍ਹਾਂ ਦੇ ਸਮਰਥਕਾਂ ਵਿਚ ਨਿਰਾਸ਼ਾ ਫੈਲ ਗਈ ਸੀ । ਜ਼ਿਲਾ ਮੋਹਾਲੀ ਦੇ ਤਿੰਨ ਵਿਧਾਨ ਸਭਾ ਖੇਤਰਾਂ ਵਿਚ ਕਾਂਗਰਸ, ਅਕਾਲੀ ਦਲ ਤੇ 'ਆਪ' ਨੂੰ ਇਕ-ਇਕ ਸੀਟ ਮਿਲੀ ਸੀ, ਇਸ ਲਈ ਇਥੋਂ ਦੇ ਲੋਕ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ। ਬਲਬੀਰ ਸਿੰਘ ਸਿੱਧੂ ਨੂੰ ਕੈਬਨਿਟ ਵਿਚ ਵੇਖਣਾ ਚਾਹੁੰਦੇ ਸਨ । ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਆਖਿਰ ਅੱਜ ਕਾਂਗਰਸ ਹਾਈਕਮਾਂਡ ਨੇ ਸਿੱਧੂ ਦੇ ਨਾਂ 'ਤੇ ਮੋਹਰ ਲਾ ਦਿੱਤੀ । ਜਿਵੇਂ ਹੀ ਮੋਹਾਲੀ ਵਿਚ ਸਿੱਧੂ ਦੇ ਸਮਰਥਕਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੋਹਾਲੀ ਪੰਜਾਬ ਦਾ ਐਂਟਰੀ ਗੇਟ ਹੈ, ਇਸ ਲਈ ਇਥੋਂ ਦੇ ਵਿਧਾਇਕ ਨੂੰ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਸੀ ।


Related News