ਯੂਰੋਪਾ ਲੀਗ ਟਰਾਫੀ ਚੋਰੀ ਹੋਣ ਤੋਂ ਬਾਅਦ ਬਰਾਮਦ

04/22/2018 4:54:37 AM

ਮੈਕਸੀਕੋ ਸਿਟੀ— ਮੈਕਸੀਕੋ ਦੇ ਅਧਿਕਾਰੀਆਂ ਨੇ ਇਕ ਪ੍ਰਚਾਰ ਪ੍ਰੋਗਰਾਮ ਤੋਂ ਚੋਰੀ ਹੋਈ ਯੂਰੋਪਾ ਲੀਗ ਟਰਾਫੀ ਨੂੰ ਕੁਝ ਘੰਟਿਆਂ ਬਾਅਦ ਹੀ ਬਰਾਮਦ ਕਰ ਲਿਆ। ਮੈਕਸੀਕੋ ਦੇ  ਅਧਿਕਾਰੀ ਨੇ ਅੱਜ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਟਰਾਫੀ ਨੂੰ ਲਿਓਨ ਸ਼ਹਿਰ ਦੇ ਫੁੱਟਬਾਲ ਸਟੇਡੀਅਮ ਵਿਚ ਇਕ ਪ੍ਰੋਗਰਾਮ 'ਚ ਰੱਖਿਆ ਗਿਆ ਸੀ। ਉਥੋਂ ਟਰਾਫੀ ਨੂੰ ਕਾਰ ਰਾਹੀਂ ਦੂਜੀ ਜਗ੍ਹਾ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਇਹ ਚੋਰੀ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਟਰਾਫੀ ਨੂੰ ਬਰਾਮਦ ਕਰ ਲਿਆ ਹੈ। ਸਾਨੂੰ ਸੂਚਨਾ ਮਿਲੀ ਸੀ ਕਿ ਕਾਰ 'ਚੋਂ ਇਸ ਨੂੰ ਚੋਰੀ ਕਰ ਲਿਆ ਗਿਆ ਸੀ।'' ਇਸ ਮਾਮਲੇ ਵਿਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।


Related News