ਸਾਊਦੀ ਅਰਬ ''ਚ ਇਕ ਵੀਡੀਓ ਕਾਰਨ ਬੰਦ ਕਰ ਦਿੱਤਾ ਗਿਆ ''ਔਰਤਾਂ ਦਾ ਫਿਟਨੈੱਸ ਸੈਂਟਰ''

04/22/2018 4:30:47 AM

ਰਿਆਦ — ਸਾਊਦੀ ਸਪੋਰਟਸ ਅਥਾਰਟੀ ਨੇ ਰਿਆਦ 'ਚ ਔਰਤਾਂ ਦੇ ਇਕ ਫਿਟਨੈੱਸ ਸੈਂਟਰ ਨੂੰ ਬੰਦ ਕਰ ਦਿੱਤਾ ਹੈ। ਫਿਟਨੈੱਸ ਸੈਂਟਰ ਦੇ ਪ੍ਰਚਾਰ ਲਈ ਜਾਰੀ ਵੀਡੀਓ 'ਤੇ ਪ੍ਰਸ਼ਾਸਨ ਨੇ ਔਰਤਾਂ ਦਾ ਸਰੀਰ ਦਿਖਾਉਣ ਵਾਲਾ ਦੱਸਦੇ ਹੋਏ ਰੋਕ ਲਾ ਦਿੱਤੀ ਹੈ ਅਤੇ ਸੈਂਟਰ ਨੂੰ ਬੰਦ ਕਰ ਦਿੱਤਾ ਹੈ। ਸਪੋਰਸਟ ਅਥਾਰਟੀ ਦੇ ਪ੍ਰਮੁੱਖ ਤੁਰਕੀ ਅਲ ਸ਼ੇਖ ਨੇ ਇਸ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਸਾਊਦੀ ਅਰਬ 'ਚ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਫਿਟਨੈੱਸ ਸੈਂਟਰ ਦਾ ਲਾਇਸੰਸ ਰੱਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਖਾਸ ਸਲਾਹਕਾਰਾਂ 'ਚੋਂ ਖਾਸ ਸ਼ੇਖ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਵੀਡੀਓ ਨੂੰ ਬਣਾਉਣ ਵਾਲਿਆਂ ਅਤੇ ਇਸ ਦਾ ਪ੍ਰਚਾਰ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੀਡੀਓ 'ਚ ਜਿਸ ਤਰ੍ਹਾਂ ਦਾ ਅਕਸ ਔਰਤ ਦਾ ਦਿਖਾਇਆ ਜਾ ਰਿਹਾ ਹੈ ਉਸ ਨਾਲ ਸਾਡੇ ਸਮਾਜ ਦੇ ਨੈਤਿਕ ਮੁੱਲਾਂ ਨੂੰ ਸੱਟ ਪਹੁੰਚੇਗੀ। ਅੰਗ੍ਰੇਜ਼ੀ ਅਖਬਾਰ ਨੇ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਜਿਸ ਵੀਡੀਆ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ 'ਚ ਇਕ ਔਰਤ ਨੂੰ ਖੁਲ੍ਹੇ ਵਾਲਾਂ 'ਚ ਪੰਚਿੰਗ ਬੈਗ 'ਚੇ ਮੁੱਕੇ ਮਾਰਦੇ ਦੇਖਿਆ ਜਾ ਰਿਹਾ ਹੈ।

PunjabKesari


ਰਾਇਲ ਕੋਰਟ ਦੇ ਮੀਡੀਆ ਸਲਾਹਕਾਰ ਸਊਦ ਅਲ ਕਾਹਤਾਨੀ ਨੇ ਕਿਹਾ, 'ਸਾਊਦੀ ਅਰਬ ਆਧੁਨਿਕਤਾ ਦੀ ਰਫਤਾਰ 'ਤੇ ਅੱਗੇ ਵਧ ਰਿਹਾ ਹੈ, ਪਰ ਇਸ ਦੇ ਲਈ ਨੈਤਿਕ ਮੁੱਲਾਂ ਨੂੰ ਪਿੱਛੇ ਛੱਡਿਆ ਜਾ ਸਕਦਾ ਹੈ। ਨੈਤਿਕ ਮੁੱਲਾਂ ਦੇ ਖਾਤਮੇ ਤੋਂ ਬਿਨ੍ਹਾਂ ਆਧੁਨਿਕ ਬਣਨ ਦੇ ਰਾਹ 'ਚ ਵਧ ਰਿਹਾ ਹੈ।' ਜ਼ਿਕਰਯੋਗ ਹੈ ਕਿ ਸਾਊਦੀ 'ਚ ਔਰਤਾਂ ਨੂੰ ਜਨਤਕ ਥਾਂਵਾਂ 'ਤੇ ਖੁਲ੍ਹੇ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੈ। ਔਰਤਾਂ ਨੂੰ ਜਨਤਕ ਥਾਂਵਾਂ 'ਤੇ ਪੂਰੀ ਤਰ੍ਹਾਂ ਨਾਲ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ ਪੈਂਦੇ ਹਨ।
ਦੁਨੀਆ ਦੇ ਸਭ ਤੋਂ ਸਖਤ ਕਾਨੂੰਨਾਂ ਵਾਲੇ ਦੇਸ਼ਾਂ 'ਚ ਸਾਊਦੀ ਅਰਬ ਦੀ ਗਿਣਤੀ ਹੁੰਦੀ ਹੈ। ਪਿਛਲੇ ਸਾਲ ਇਕ ਔਰਤ ਨੇ ਮਿਨੀ ਸਕਰਟ ਅਤੇ ਖੁਲ੍ਹੇ ਵਾਲਾਂ 'ਚ ਸਨੈਪਚੈੱਟ 'ਤੇ ਕੁਝ ਵੀਡੀਓਜ਼ ਮਿਲਣ ਤੋਂ ਬਾਅਦ ਪੁਲਸ ਨੇ ਕਾਫੀ ਦੇਰ ਤੱਕ ਪੁੱਛਗਿਛ ਕੀਤੀ ਸੀ। ਔਰਤ ਰਿਆਦ ਦੇ ਇਤਿਹਾਸਕ ਇਮਾਰਤ 'ਚ ਰੇਤ 'ਚ ਖੇਡਦੀ ਨਜ਼ਰ ਆ ਰਹੀ ਸੀ। ਬਾਅਦ 'ਚ ਪੁਲਸ ਨੇ ਉਸ ਔਰਤ ਨੂੰ ਬਿਨ੍ਹਾਂ ਕਿਸੇ ਚਾਰਜ ਦੇ ਹੀ ਛੱਡ ਦਿੱਤਾ ਸੀ।


Related News