ਐਕਸਬਾਕਸ ਵਨ ਇਸ ਨਵੀਂ ਅਪਡੇਟ ਤੋਂ ਬਾਅਦ 120Ghz ਡਿਸਪਲੇਅ ਨੂੰ ਕਰੇਗਾ ਸਪੋਰਟ

04/21/2018 7:02:35 PM

ਜਲੰਧਰ-ਅਮਰੀਕੀ ਟੈਕਨਾਲੌਜੀ ਕੰਪਨੀ ਮਾਈਕ੍ਰੋਸਾਫਟ ਲਗਭਗ ਹਰ ਮਹੀਨੇ ਐਕਸਬਾਕਸ ਵਨ (Xbox One) ਕੰਸੋਲ ਲਈ ਨਵੀਂ ਅਪਡੇਟਸ ਰਿਲੀਜ਼ ਕਰਦੀ ਰਹਿੰਦੀ ਹੈ। ਇਸ ਨਵੀਂ ਅਪਡੇਟਸ ਨਾਲ ਕੰਪਨੀ ਸਿਰਫ ਬੱਗ ਫਿਕਸ ਹੀ ਨਹੀਂ ਸਗੋਂ ਕਈ ਨਵੇਂ ਫੀਚਰਸ ਵੀ ਸ਼ਾਮਿਲ ਕਰਦੀ ਹੈ। ਹੁਣ ਕੰਪਨੀ ਨੇ ਐਕਸਬਾਕਸ ਵਨ ਲਈ ਨਵੀਂ ਅਪਡੇਟ ਲਾਂਚ ਕਰਨ ਲਈ ਜਾਣਕਾਰੀ ਦਿੱਤੀ ਹੈ, ਜਿਸ ਨਾਲ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਮਿਲਣਗੇ।

PunjabKesari

 

ਹਾਲ ਹੀ 'ਚ ਐਕਸਬਾਕਸ ਇਨਸਾਈਡਰ ਟੀਮ ਲੀਡ ਬ੍ਰੈਡਲੀ ਰਾਸੇਟੀ ਨੇ ਮਈ ਮਹੀਨੇ 'ਚ ਪੇਸ਼ ਹੋਣ ਵਾਲੀ ਇਸ ਨਵੀਂ ਅਪਡੇਟ ਸੰਬੰਧੀ ਇਕ ਪੋਸਟ ਨੂੰ ਰਿਲੀਜ਼ ਕੀਤਾ ਹੈ, ਜਿਸ ਨਾਲ ਇਸ ਨਵੀਂ ਅਪਡੇਟ ਦੇ ਫੀਚਰਸ ਬਾਰੇ ਖੁਲਾਸਾ ਹੋਇਆ ਹੈ। ਐਕਸ ਵਨ ਲਈ ਰਿਲੀਜ਼ ਹੋਣ ਵਾਲੀ ਨਵੀਂ ਅਪਡੇਟ ਨਾਲ ਐਕਸ ਵਨ 120GHz ਦੀ ਰੀਫ੍ਰੈਸ਼ ਦਰ ਨੂੰ ਸਪੋਰਟ ਕਰੇਗਾ, ਜਿਸ ਨਾਲ ਇਹ ਪਹਿਲਾਂ ਤੋਂ ਵਧੀਆ ਗ੍ਰਾਫਿਕਸ ਨੂੰ ਸਪੋਰਟ ਕਰੇਗਾ। ਇਸ ਅਪਡੇਟ ਤੋਂ ਇਕ ਨਵਾਂ ਗਰੁੱਪ ਫੀਚਰ ਵੀ ਸ਼ਾਮਿਲ ਹੋਵੇਗਾ, ਜਿਸ ਨਾਲ ਯੂਜ਼ਰਸ ਗੇਮਸ ਅਤੇ ਐਪਸ ਨੂੰ ਨਿਯਮਿਤ ਕਰਨ 'ਚ ਮਦਦ ਕਰੇਗਾ।


Related News