OnePlus 6 ਸਮਾਰਟਫੋਨ ਲਈ ਸ਼ੁਰੂ ਹੋ ਰਹੀਂ ਹੈ ਰਜਿਸਟ੍ਰੇਸ਼ਨ

04/21/2018 6:35:47 PM

ਜਲੰਧਰ-ਵਨਪਲੱਸ ਫੈਨਜ਼ ਕੰਪਨੀ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6 ਲਈ ਉਡੀਕ ਕਰ ਰਹੇ ਹਨ ਅਤੇ ਹੁਣ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੰਪਨੀ ਜਲਦ ਹੀ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕਈ ਟੀਜ਼ਰਾਂ ਤੋਂ ਇਲਾਵਾ ਵਨਪਲੱਸ ਸੀ. ਈ. ਓ. ਅਤੇ ਸੰਸਥਾਪਕ ਪੀਟ ਲਾਓ (Pete Lau) ਮੁਤਾਬਿਕ ਕਈ ਸੰਕੇਤਾਂ ਤੋਂ ਬਾਅਦ ਹੁਣ ਵਨਪਲੱਸ ਲਈ ਅਮੇਜ਼ਨ ਇੰਡੀਆ 'ਤੇ 22 ਅਪ੍ਰੈਲ ਰਾਤ 12 ਵਜੇ ਤੋਂ ‘Notify Me’ ਆਪਸ਼ਨ ਉਪਲੱਬਧ ਹੋਵੇਗਾ। ਅਮੇਜ਼ਨ ਮੁਤਾਬਿਕ ਵਨਪਲੱਸ 6 ਦੀ ਰਜ਼ਿਸਟ੍ਰੇਸ਼ਨ ਲਈ ਇਕ ਵੱਖਰਾ ਪੇਜ ਬਣਾ ਦਿੱਤਾ ਜਾਵੇਗਾ।

 

ਅਮੇਜ਼ਨ ਵੱਲੋਂ ਆਏ ਇਸ ਬਿਆਨ 'ਚ ਸਮਾਰਟਫੋਨ ਲਾਂਚ ਨਾਲ ਜੁੜੀ ਜਾਣਕਾਰੀ , ਉਪਲੱਬਧਤਾ ਜਾਂ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਖਬਰਾਂ ਮੁਤਾਬਿਕ ਵਨਪਲੱਸ 6 ਹੁਣ ਤੱਕ ਕੰਪਨੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੋਵੇਗਾ। ਇਸ ਤੋਂ ਪਹਿਲਾਂ ਆਏ ਵਨਪਲੱਸ 5T 32,999 ਰੁਪਏ ਕੀਮਤ ਰੱਖੀ ਗਈ ਸੀ। ਇਸ ਤੋਂ ਪਹਿਲਾਂ ਵਨਪਲੱਸ 5 ਇਸੇ ਕੀਮਤ 'ਚ ਲਾਂਚ ਕੀਤਾ ਗਿਆ ਸੀ।

 

ਵਨਪਲੱਸ 6 ਸਮਾਰਟਫੋਨ ਸੰਬੰਧੀ ਪਿਛਲੇ ਕਈ ਮਹੀਨਿਆਂ ਤੋਂ ਲੀਕ ਰਾਹੀਂ ਜਾਣਕਾਰੀ ਸਾਹਮਣੇ ਆ ਰਹੀਂ ਹੈ, ਜਿਸ 'ਚ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਬਾਰੇ ਖੁਲਾਸਾ ਕੀਤਾ ਗਿਆ ਹੈ। ਕੰਪਨੀ ਮੁਤਾਬਿਕ ਸਮਾਰਟਫੋਨ ਕਵਾਲਕਾਮ 845 ਪ੍ਰੋਸੈਸਰ 'ਤੇ ਚੱਲੇਗਾ ਅਤੇ 8 ਜੀ. ਬੀ. ਰੈਮ ਨਾਲ 256 ਜੀ. ਬੀ. ਸਟੋਰੇਜ ਹੋਵੇਗੀ।

 

ਅਮੇਜ਼ਨ ਇੰਡੀਆ ਦੇ ਕੈਟਾਗਿਰੀ ਮੈਨੇਜ਼ਰ ਡਾਇਰੈਕਟਰ ਨੂਰ ਪਟੇਲ ਦੁਆਰਾ ਕਿਹਾ ਗਿਆ ਹੈ , 'ਹੁਣ ਅਸੀਂ ਆਪਣੇ ਯੂਜ਼ਰਸ ਲਈ ਨਵਾਂ ਵਨਪਲੱਸ 6 ਪੇਸ਼ ਕਰ ਰਹੇ ਹਾਂ। ਯੂਜ਼ਰਸ ਰਾਤ 12 ਵਜੇ ਤੋਂ ਅਮੇਜ਼ਨ ਇੰਡੀਆ 'ਤੇ ਵਨਪਲੱਸ 6 ਪੇਜ (www.amazon.in/oneplus) 'ਤੇ ਜਾ ਕੇ ਆਉਣ ਵਾਲੇ ਫੋਨ ਬਾਰੇ 'ਚ ਅਪਡੇਟ ਲਈ ਨੋਟੀਫਿਕੇਸ਼ਨ ਤੋਂ ਰਜਿਸਟਰ ਕਰ ਸਕਦੇ ਹੋ। ਚੀਨੀ ਸਮਾਰਟਫੋਨ ਕੰਪਨੀ ਨੇ ਸਮਾਰਟਫੋਨ ਟੀਜ਼ਰ ਵੀ ਰਿਲੀਜ਼ ਕੀਤੇ ਹੈ। ਵਨਪਲੱਸ 6 ਐਕਸਕਲੁਸਿਵਲੀ ਤੌਰ 'ਤੇ ਅਮੇਜ਼ਨ ਇੰਡੀਆ ਨਾਲ ਨਾਲ ਕੰਪਨੀ ਦੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ।


Related News