ਇਸ ਰੋਬੋਟ ਨੇ 9 ਮਿੰਟਾਂ ''ਚ ਤਿਆਰ ਕਰ ਦਿੱਤੀ ਕੁਰਸੀ, ਦੇਖੋ ਵੀਡੀਓ

04/21/2018 6:20:23 PM

ਜਲੰਧਰ- ਉਂਝ ਤਾਂ ਹੌਲੀ-ਹੌਲੀ ਰੋਬੋਟ ਇਨਸਾਨਾਂ ਦੇ ਹਰ ਇਕ ਕੰਮ ਨੂੰ ਕਰਨ ਲੱਗੇ ਪਏ ਹਨ ਪਰ ਇਸ ਵਾਰ ਇਕ ਰੋਬੋਟ ਨੇ 9 ਮਿੰਟ ਦੇ ਅੰਦਰ ਇਕ ਕੁਰਸੀ ਤਿਆਰ ਕਰਕੇ ਰੱਖ ਦਿੱਤਾ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਕਿਸੇ ਰੋਬੋਟ ਨੇ ਫਰਨਿਚਰ ਤਿਆਰ ਕੀਤਾ ਹੈ। ਇਸ ਖਾਸ ਰੋਬੋਟ ਨੂੰ IkeaBot ਨਾਮ ਦਿੱਤਾ ਗਿਆ ਹੈ।

IkeaBot ਨੂੰ ਕੰਟਰੋਲ ਰੋਬੋਟਿਕਸ ਇੰਟੈਲੀਜੈਂਸ (CRI) ਪ੍ਰੋਜੈਕਟ ਦੇ ਤਹਿਤ ਸਿੰਗਾਪੁਰ ਦੀ NTU 'ਚ ਤਿਆਰ ਕੀਤਾ ਗਿਆ ਹੈ। ਇਸ ਰੋਬੋਟ ਨੇ ਫਰਨੀਚਰ ਤਿਆਰ ਕਰਨ ਵਾਲੀ ਕੰਪਨੀ ਆਇਕਿਆ ਲਈ ਕੁਰਸੀ ਨੂੰ ਅਸੈਂਬਲ ਕੀਤਾ ਹੈ। ਵੀਡੀਓ 'ਚ ਸਾਫ਼-ਸਾਫ਼ ਵਿੱਖ ਰਿਹਾ ਹੈ ਕਿ ਰੋਬੋਟ ਆਪਣੇ ਦੋਨਾਂ ਹੱਥਾਂ ਨਾਲ ਸਾਮਾਨ ਨੂੰ ਚੁੱਕ ਕੇ ਕਿੱਲ ਠੋਕ ਰਿਹਾ ਹੈ।  ਰੋਬੋਟ ਨੇ 8 ਮਿੰਟ 55 ਸੈਕਿੰਡ 'ਚ ਇਸ ਕੰਮ ਨੂੰ ਪੂਰਾ ਕਰ ਦਿੱਤਾ ਹੈ। ਇਸ ਰੋਬੋਟ 'ਚ 3ਡੀ ਕੈਮਰਾ ਅਤੇ ਸਾਮਾਨ ਚੁੱਕਣ ਲਈ ਦੋ ਬਾਹਾਂ ਵੀ ਲਗਾਏ ਗਏ ਹਨ।

 

 


Related News