ਅੱਧਖੜ ਉਮਰ ਦੀ ਮਹਿਲਾ ਦੇ ਕਿਰਦਾਰ ''ਚ ਨਜ਼ਰ ਆਵੇਗੀ ਅਨੁਸ਼ਕਾ

4/21/2018 5:42:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਹਰ ਫਿਲਮ 'ਚ ਆਪਣੇ ਵੱਖਰੇ ਲੁੱਕ 'ਚ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਨੁਸ਼ਕਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਅਨੁਸ਼ਕਾ ਅੱਧਖੜ ਉਮਰ ਦੀ ਮਹਿਲਾ ਦੇ ਰੂਪ 'ਚ ਦਿਖਾਈ ਦੇ ਰਹੀ ਹੈ। ਉਝੰ ਤਾਂ ਇਹ ਕਨਫਰਮ ਨਹੀਂ ਹੈ ਕਿ ਇਹ 'ਸੂਈ ਧਾਗਾ' ਫਿਲਮ ਦੀ ਹੀ ਤਸਵੀਰ ਹੈ ਪਰ ਇਨ੍ਹੀਂ ਦਿਨੀਂ ਅਨੁਸ਼ਕਾ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਉਸਦਾ ਇਹ ਲੁੱਕ ਹੈ।
ਦੱਸਣਯੋਗ ਹੈ ਕਿ 'ਸੂਈ ਧਾਗਾ' ਦਾ ਨਿਰਦੇਸ਼ਨ ਸ਼ਰਤ ਕਟਾਰਿਆ ਕਰ ਰਹੇ ਹਨ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਰੁਣ ਧਵਨ ਦਿਖਾਈ ਦੇਣਗੇ ਆਦਿਤਿਆ ਚੋਪੜਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਹ ਫਿਲਮ ਇਸ ਸਾਲ 29 ਦਸੰਬਰ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News