ਰਾਤ 12 ਤੋਂ 3 ਵਜੇ ਵਿਚਕਾਰ ਕਰੋ ਇਹ ਉਪਾਅ, ਮਿਲਣਗੇ ਕਈ ਲਾਭ

4/21/2018 11:43:44 AM

ਜਲੰਧਰ— ਜ਼ਿੰਦਗੀ ਅਤੇ ਸਮੱਸਿਆਵਾਂ ਇਕ ਦੂਜੇ ਦੇ ਪੂਰਕ ਹੈ। ਜ਼ਿੰਦਗੀ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹ ਪਿੱਛਾ ਨਹੀਂ ਛੱਡਦੀਆਂ। ਕੁਝ ਪ੍ਰੇਸ਼ਾਨੀਆਂ ਆਉਂਦੀਆਂ ਹਨ ਅਤੇ ਚਲੀਆਂ ਵੀ ਜਾਂਦੀਆਂ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਪ੍ਰੇਸ਼ਾਨੀਆਂ ਖੁਸ਼ਹਾਲ ਜ਼ਿੰਦਗੀ ਨੂੰ ਖੋਕਲਾ ਕਰਨ ਲੱਗਦੀਆਂ ਹਨ। ਜੋਤਿਸ਼ ਸ਼ਾਸਤਰ 'ਚ ਕੁਝ ਉਪਾਅ ਦੱਸੇ ਗਏ ਹਨ, ਜੋ ਵਧੀਆ ਫਲ ਦਿੰਦੇ ਹਨ। ਇਨ੍ਹਾਂ ਨੂੰ ਆਪਣਾ ਕੇ ਘਰ-ਪਰਿਵਾਰ 'ਚ ਚੱਲ ਰਹੀ ਹਰ ਸਮੱਸਿਆ ਦਾ ਹੱਲ ਕਰ ਸਕਦੇ ਹੋ।
ਘਰ 'ਚ ਲੜ੍ਹਾਈ-ਝਗੜਾ ਰਹਿੰਦਾ ਹੈ ਤਾਂ ਉਸ ਨੂੰ ਪਿਆਰ 'ਚ ਬਦਲਣ ਲਈ ਰਾਤ 12 ਤੋਂ ਲੈ ਕੇ 3 ਵਜੇ ਦੇ ਵਿਚਕਾਰ, ਜਿਸ ਪਾਤਰ ਨਾਲ ਸਾਰੇ ਪਰਿਵਾਰ ਦੇ ਮੈਂਬਰ ਪਾਣੀ ਪੀਂਦੇ ਹਨ ਉਸ 'ਚੋਂ ਇਕ ਲੌਟਾ ਪਾਣੀ ਲੈ ਕੇ ਘਰ ਦੇ ਚਾਰਾਂ ਦਿਸ਼ਾਵਾਂ ਵੱਲ ਥੋੜ੍ਹਾ ਪਾਣੀ ਛਿੜਕ ਦਿਓ। ਇਹ ਉਪਾਅ ਗੁਪਤ ਰੂਪ ਨਾਲ ਕਰੋ।
2. ਲੰਬੇ ਸਮੇਂ ਤੋਂ ਕੋਈ ਪਰਿਵਾਰਿਕ ਮੈਂਬਰ ਬੀਮਾਰ ਹੈ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ, ਉਸ ਦੇ ਸਿਰਹਾਣੇ ਥੱਲੇ ਇਕ ਸਿੱਕਾ ਰੱਖ ਦਿਓ। ਸਵੇਰੇ ਉੱਠ ਕੇ ਇਸ ਸਿੱਕੇ ਨੂੰ ਸ਼ਮਸ਼ਾਨ 'ਚ ਸੁੱਟ ਦਿਓ।
3. ਪਤੀ ਜਾਂ ਪਤਨੀ ਦੋਵਾਂ 'ਚ ਕੋਈ ਪ੍ਰੇਸ਼ਾਨੀ ਹੈ ਤਾਂ ਹਰ ਰੋਜ਼ ਇਕ ਗੇਂਦੇ ਦੇ ਫੁੱਲ 'ਤੇ ਸੰਧੂਰ ਲਗਾ ਕੇ ਤੁਲਸੀ 'ਤੇ ਚੜ੍ਹਾਓ। ਇਸ ਨਾਲ ਵਿਆਹੁਤਾ ਜੀਵਨ 'ਚ ਪਿਆਰ ਬਣਿਆ ਰਹੇਗਾ।
4. ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦੇ ਪਕੌੜੇ ਬਣਾ ਕੇ ਗਰੀਬਾਂ ਨੂੰ ਵੰਡੋ। ਇਸ ਨਾਲ ਸ਼ਨੀਦੇਵ ਦੀ ਕਿਰਪਾ ਬਣੀ ਰਹੇਗੀ।
5. ਜਿਸ ਦਿਸ਼ਾ 'ਚ ਕੰਮ ਜਾ ਰਹੇ ਹੋਵੋ, ਉਸ ਦੀ ਉੱਲਟੇ ਹੱਥ ਦੀ ਦਿਸ਼ਾ 'ਚ 4 ਕਦਮ ਵਧਾਓ ਫਿਰ ਕੰਮ 'ਤੇ ਜਾਓ। ਸਫਲਤਾ ਕਦਮ ਚੂਮੇਗੀ।
6. ਮੰਗਲਵਾਰ ਨੂੰ ਆਟੇ ਦੀਆਂ ਗੋਲੀਆਂ ਬਣਾ ਕੇ ਮੱਛਲੀਆਂ ਨੂੰ ਪਾਓ। ਧਨ ਸੰਬੰਧਿਤ ਸਮੱਸਿਆਵਾਂ ਦਾ ਖਾਤਮਾ ਹੋਵੇਗਾ।
7. ਹਨੂਮਾਨ ਜੀ ਦੇ ਖੱਬੇ ਪੈਰ ਦਾ ਸਿੰਧੂਰ ਲਗਾਓ। ਇਸ ਨਾਲ ਨਜ਼ਰ ਦੋਸ਼ ਤੋਂ ਛੁਟਕਾਰਾ ਮਿਲੇਗਾ।