ਰੁੱਕਿਆ ਹੋਇਆ ਧਨ ਪਾਉਣ ਲਈ ਰੋਜ਼ਾਨਾ ਕਰੋ ਇਨ੍ਹਾਂ ਮੰਤਰਾਂ ਦਾ ਜਾਪ

4/21/2018 11:44:36 AM

ਜਲੰਧਰ— ਹਰ ਇਕ ਵਿਅਕਤੀ ਦੀ ਇਹੀ ਇੱਛਾ ਹੁੰਦੀ ਹੈ ਉਸ ਦੀ ਜ਼ਿੰਦਗੀ 'ਚ ਸੁੱਖ ਹੋਵੇ ਪਰ ਸਿਰਫ ਇਸੇ ਤਰ੍ਹਾਂ ਸੋਚਣ ਨਾਲ ਕਿਸੇ ਦੀ ਜ਼ਿੰਦਗੀ ਖੁਸ਼ਹਾਲ ਨਹੀਂ ਹੁੰਦੀ। ਇਸ ਦੇ ਲਈ ਕੁਝ ਅਜਿਹੇ ਖਾਸ ਉਪਾਅ ਆਦਿ ਬਣੇ ਹੋਏ ਹਨ, ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੇ ਜ਼ਿੰਦਗੀ 'ਚ ਅਪਣਾ ਲਵੇ ਤਾਂ ਉਸ ਦੀ ਜ਼ਿੰਦਗੀ ਖੁਸ਼ੀਆਂ ਆ ਸਕਦੀਆਂ ਹਨ। ਇਨ੍ਹਾਂ ਉਪਾਆਂ ਨੂੰ ਬਿਨਾਂ ਕਿਸੇ ਨਿਯਮ ਦੇ ਲਗਾਤਾਰ ਆਪਣੇ ਇਸ਼ਟ ਦੇਵ 'ਤੇ ਪੂਰੀ ਸ਼ਰਧਾ ਅਤੇ ਵਿਸ਼ਵਾਸ ਬਣਾਈ ਰੱਖਦੇ ਹੋਏ ਧਿਆਨ ਪੂਰਵਕ ਚਾਲੀਸਾ ਜਾਂ 43 ਦਿਨਾਂ ਤੱਕ ਕਰਨਾ ਚਾਹੀਦਾ ਹੈ ਪਰ ਜੇਕਰ ਅਜਿਹਾ ਸੰਭਵ ਨਾ ਹੋ ਸਕੇ ਤਾਂ ਹਫ਼ਤੇ ਦੇ ਹਰ ਅਠਵੇਂ ਦਿਨ ਇਹ ਉਪਾਅ ਨਿਯਮਿਤ ਸਮੇਂ ਤੱਕ ਕਰਨਾ ਚਾਹੀਦਾ ਹੈ। ਜੇਕਰ ਉਪਾਅ ਕਰਦੇ ਸਮਾਂ ਕੋਈ ਪ੍ਰੇਸ਼ਾਨੀ ਆਵੇ ਤਾਂ, ਨਵੇਂ ਸਿਰੇ ਤੋਂ ਹੀ ਉਪਾਅ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਫਲ ਪ੍ਰਦਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਇਨ੍ਹਾਂ ਉਪਰਾਲਿਆਂ ਬਾਰੇ— ਪੈਸੇ ਸਬੰਧੀ ਫਾਇਦੇ ਲਈ ਉਪਾਅ
- ਜ਼ਿਆਦਾ ਕੋਸ਼ਿਸ਼ਾਂ ਦੇ ਬਾਵਜੂਦ ਜੇਕਰ ਪੈਸੇ ਸਬੰਧੀ ਨੁਕਸਾਨ ਨਾ ਰੁੱਕ ਰਿਹਾ ਹੋਵੇ, ਤਾਂ ਰੋਜ਼ਾਨਾ ਕਾਵਾਂ ਨੂੰ ਕਣਕ ਦੀ ਰੋਟੀ ਖਿਲਾਓ।
- ਜੇਕਰ ਬਿਨ੍ਹਾਂ ਕਿਸੇ ਕਾਰਨ ਹੀ ਪੈਸਾ ਖਰਚ ਹੁੰਦਾ ਰਹਿੰਦਾ ਹੈ, ਤਾਂ ਹਰ ਇੱਕ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਤੇਲ ਨਾਲ ਚੋਪੜੀ ਰੋਟੀ ਖਿਲਾਓ।
- ਕਿਸੇ ਨੂੰ ਵੀ ਦਿੱਤਾ ਗਿਆ ਪੈਸਾ ਜਾਂ ਕਰਜ਼ਾ ਵਾਪਿਸ ਮਿਲਣ 'ਚ ਪਰੇਸ਼ਾਨੀ ਆ ਰਹੀ ਹੋਵੇ ਤਾਂ 'ਓਮ ਸੂਰੇਆਏ ਨਮ : ਮੰਤਰ ਦਾ ਜਾਪ ਕਰਦੇ ਹੋਏ ਸੂਰਜ ਚੜ੍ਹਣ ਸਮੇਂ ਤਾਂਬੇ ਦੇ ਪਾਤਰ 'ਚ ਪਾਣੀ ਅਤੇ ਲਾਲ ਮਿਰਚ ਦੇ 11 ਬੀਜ ਮਿਲਾ ਕੇ ਸੂਰਜ ਦੇਵ  ਨੂੰ ਅਰਘ ਦਿਓ।
ਰੋਗ ਤੋਂ ਛੁਟਕਾਰੇ ਲਈ ਉਪਾਅ
ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਅਤੇ ਤਨਾਅ ਨੂੰ ਦੂਰ ਕਰਨ ਲਈ ਰੋਜ਼ਾਨਾ ਹਨੂਮਾਨ ਜੀ ਦੀ ਪੂਜਾ ਕਰਨਾ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਆਸਾਨ ਉਪਾਅ ਹੈ। ਉਥੇ ਹੀ ਹਰ ਇਕ ਸ਼ਨੀਵਾਰ ਨੂੰ ਸ਼ਨੀਦੇਵ 'ਤੇ ਸਰ੍ਹੋਂ ਦਾ ਤੇਲ ਚੜ੍ਹਾਉਣ ਨਾਲ ਵੀ ਰੋਗਾਂ ਤੋਂ ਮੁਕਤੀ ਮਿਲਣ ਲੱਗਦੀ ਹੈ। ਇਸ ਤੋਂ ਇਲਾਵਾ ਹਨੂਮਾਨ ਜੀ ਅਤੇ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਕਰੋ।

ਮੰਤਰ
'ਓਮ ਹਨੂਮਤੇ ਨਮ :'

ਮੰਤਰ
ਓਮ ਸੂਰੇਆਪੁਤਰੋਂ ਦੀਰਘਦੇਹੋਵਿਸ਼ਾਲਾਕਸ਼ : ਸ਼ਿਵਪ੍ਰਿਅ :।
ਸ਼ਹਿਦ ਵਿਚ ਚੰਦਨ ਮਿਲਾ ਕੇ ਰੋਗੀ ਨੂੰ ਚਟਾਉਣ, ਐਤਵਾਰ ਨੂੰ ਬੂੰਦੀ ਦੇ ਸਵਾ ਕਿੱਲੋ ਲੱਡੂ ਦਾ ਪ੍ਰਸਾਦ ਮੰਦਰ ਵਿਚ ਚੜ੍ਹਾਉਣਾ ਅਤੇ ਮੰਦਰ ਵਿਚ ਗੁਪਤ ਦਾਨ ਕਰਦੇ ਹੋਏ ਚੰਗੀ ਸਿਹਤ ਦੀ ਇੱਛਾ ਕਰਨ ਨਾਲ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।