ਘਰ ਦੀਆਂ ਇਨ੍ਹਾਂ ਥਾਵਾਂ ''ਤੇ ਸੋਂਣ ਜਾਂ ਬੈਠਣ ਨਾਲ ਵਧਦੀਆਂ ਹਨ ਘਰੇਲੂ ਸਮੱਸਿਆਵਾਂ

4/20/2018 3:57:32 PM

ਜਲੰਧਰ — ਘਰ ਵਿਚ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਕੁਦਰਤੀ ਸਾਕਾਰਾਤਮਕ ਊਰਜਾ ਬਣੀ ਰਹਿੰਦੀ ਹੈ, ਜਿਸ ਨਾਲ ਪਰਿਵਾਰ ਦਾ ਵਿਕਾਸ ਹੁੰਦਾ ਹੈ। ਤੁਸੀਂ ਨੋਟਿਸ ਕਰੋਗੇ ਕਿ ਜਿਨ੍ਹਾਂ ਘਰਾਂ ਵਿਚ ਲੋਕ ਵਾਸਤੂ ਨੂੰ ਫਾਲੋ ਕਰਦੇ ਹਨ ਦੂਜਿਆਂ ਦੇ ਘਰਾਂ ਦੀ ਤੁਲਨਾ ਵਿਚ ਉਹ ਜ਼ਿਆਦਾ ਖੁਸ਼ਹਾਲ, ਸਫਲ ਅਤੇ ਸ਼ਾਂਤੀਪੂਰਨ ਜੀਵਨ ਗੁਜ਼ਾਰਦੇ ਹਨ, ਜੇ ਤੁਸੀਂ ਵੀ ਆਪਣੀਆਂ ਪਰਿਵਾਰਕ ਸਮੱਸਿਆਵਾਂ ਦਾ ਹੱਲ ਚਾਹੁੰਦੇ ਹੋ ਤਾਂ ਇਨ੍ਹਾਂ ਨਿਯਮਾਂ ਨੂੰ ਜ਼ਰੂਰ ਅਪਣਾਓ:
ਬੀਮ ਦੇ ਥੱਲੇ ਸੋਂਣ ਨਾਲ ਮਾਨਸਿਕ ਤਣਾਅ ਅਤੇ ਕਲੇਸ਼ ਹੁੰਦਾ ਹੈ। ਇਸ ਤੋਂ ਬਚਣ ਲਈ ਬੀਮ ਦੇ ਦੋਵਾਂ ਸਿਰਿਆਂ 'ਤੇ ਲੱਕੜ ਦੀ ਬੰਸਰੀ ਲਟਕਾ ਦਿਓ।
ਆਪਣੇ ਘਰ ਦੇ ਪੂਜਾ-ਘਰ ਵਿਚ ਦੇਵਤਿਆਂ ਦੀਆਂ ਤਸਵੀਰਾਂ ਨੂੰ ਭੁੱਲ ਕੇ ਵੀ ਆਹਮੋ-ਸਾਹਮਣੇ ਨਾ ਲਗਾਓ। ਇਸ ਨਾਲ ਵੀ ਵੱਡਾ ਦੋਸ਼ ਪੈਦਾ ਹੁੰਦਾ ਹੈ।
ਆਪਣੇ ਘਰ ਦੇ ਈਸ਼ਾਨ ਕੋਣ ਵਿਚ ਸਥਿਤ ਪੂਜਾ-ਘਰ ਵਿਚ ਆਪਣੀਆਂ ਕੀਮਤੀ ਚੀਜ਼ਾਂ ਨਹੀਂ ਛੁਪਾਉਣੀਆਂ ਚਾਹੀਦੀਆਂ।
ਘਰ ਦੇ ਮੰਦਰ ਵਿਚ ਘਿਓ ਦਾ ਇਕ ਦੀਵਾ ਨਿਯਮਿਤ ਜਲਾਓ। ਸ਼ੰਖ ਦੀ ਆਵਾਜ਼ ਤਿੰਨ ਵਾਰ ਸਵੇਰੇ ਅਤੇ ਸ਼ਾਮ ਨੂੰ ਕਰਨ ਨਾਲ ਨਕਾਰਾਤਮਕ ਊਰਜਾ ਘਰ ਚੋਂ ਬਾਹਰ ਨਿਕਲਦੀ ਹੈ।
ਘਰ ਵਿਚ ਵਾਸਤੂ ਦੋਸ਼ ਦਾ ਅਸਰ ਘਰ ਦੇ ਮੁਖੀ ਲਈ ਕਸ਼ਟ ਵਾਲਾ ਹੁੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਘਰ ਦੇ ਮੁਖੀ ਨੂੰ ਸੱਤਮੁਖੀ ਰੁਦਰਾਕਸ਼ ਧਾਰਨ ਕਰਨਾ ਚਾਹੀਦਾ ਹੈ।
ਜੇ ਤੁਹਾਡੇ ਘਰ ਦਾ ਮੁੱਖ ਦੁਆਰ ਦੱਖਣ ਵੱਲ ਹੈ ਤਾਂ ਇਹ ਵੀ ਘਰ ਦੇ ਮੁਖੀ ਲਈ ਹਾਨੀਕਾਰਕ ਹੈ। ਇਸ ਲਈ ਘਰ ਦੇ ਮੁੱਖ ਦੁਆਰ 'ਤੇ ਗਣਪਤੀ ਦੀ ਸਥਾਪਨਾ ਕਰਨੀ ਚਾਹੀਦੀ ਹੈ।
ਘਰ ਵਿਚ ਭੋਜਨ ਕਰਦੇ ਸਮੇਂ ਘਰ ਦੇ ਮੁੱਖੀ ਦੇ ਸਾਹਮਣੇ ਕਲੇਸ਼ ਨਾ ਕਰੋ ਅਤੇ ਨਾ ਹੀ ਕੋਈ ਸਾਕਾਰਾਤਮਕ ਗੱਲ ਵੀ ਨਾ ਕਰੋ।
ਘਰ ਦੇ ਮੁੱਖ ਦੁਆਰ ਦੇ ਦੋਵਾਂ ਪਾਸੇ ਮੌਲੀ, ਸੰਦੂਰ, ਹਲਦੀ, ਕੇਸਰ ਆਦਿ ਘੋਲ ਕੇ ਸਵਾਸਤਿਕ ਅਤੇ ਓਂਕਾਰ ਦਾ ਸ਼ੁੱਭ ਨਿਸ਼ਾਨ ਬਣਾਓ।
ਘਰ ਵਿਚ ਮੱਕੜੀ ਦੇ ਜਾਲੇ ਹਨ ਤਾਂ ਤੁਰੰਤ ਸਾਫ ਕਰੋ। ਨਹੀਂ ਤਾਂ ਰਾਹੂ ਦੇ ਮਾੜੇ ਪ੍ਰਭਾਵ ਵਿਚ ਵਾਧਾ ਹੁੰਦਾ ਹੈ।
ਘਰ ਵਿਚ ਹੋ ਰਹੀ ਸਲਾਬ ਨੂੰ ਤੁਰੰਤ ਠੀਕ ਕਰਵਾ ਲਓ। ਇਹ ਘਰ ਦੀ ਆਰਥਿਕ ਸਥਿਤੀ 'ਤੇ ਪ੍ਰਭਾਵ ਪਾਉਂਦੀ ਹੈ। ਇਸ ਨੂੰ ਠੀਕ ਕਰਵਾਉਣ ਨਾਲ ਆਰਥਿਕ ਖੁਸ਼ਹਾਲੀ ਮਿਲੇਗੀ।
ਘਰ ਦੇ ਹਰ ਤਰ੍ਹਾਂ ਦੇ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਘਰ ਦੀ ਛੱਤ 'ਤੇ ਇਕ ਮਿੱਟੀ ਦੇ ਭਾਂਡੇ ਵਿਚ ਪਾਣੀ ਭਰ ਕੇ ਪੰਛੀਆਂ ਲਈ ਰੱਖੋ।