ਚੀਨ ਖੁੱਲੀ ਅਰਥ ਵਿਵਸਥਾ ਲਈ ਵਚਨਬੱਧ : ਜਿਨਪਿੰਗ

04/10/2018 2:51:38 PM

ਬੀਜਿੰਗ (ਭਾਸ਼ਾ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਖੁੱਲੀ ਅਰਥ ਵਿਵਸਥਾ ਅਤੇ ਆਯਾਤ ਕੀਤੇ ਉਤਪਾਦਾਂ 'ਤੇ ਦਰਾਂ ਘੱਟ ਕਰਨ ਲਈ ਵਚਨਬੱਧ ਹੈ। ਜਿਨਪਿੰਗ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ 40ਵੀਂ ਵਰ੍ਹੇਗੰਢ 'ਤੇ ਹੈਨਾਨ ਟਾਪੂ ਸੂਬੇ ਦੇ ਤਟੀ ਸ਼ਹਿਰ ਬਾਓ ਵਿਚ 'ਏਸ਼ੀਆ ਲਈ ਬਾਓ ਫੋਰਮ' 'ਤੇ ਦਿੱਤੇ ਗਏ ਭਾਸ਼ਣ ਵਿਚ ਕਿਹਾ ਕਿ ਚੀਨ ਵਿਦੇਸ਼ੀ ਨਿਵੇਸ਼ਕਾਂ ਦੀ ਚੀਨ ਦੇ ਬਾਜ਼ਾਰ ਤੱਕ ਪਹੁੰਚ ਵਧਾਏਗਾ। ਉਨ੍ਹਾਂ ਨੇ ਕਿਹਾ ਕਿ 'ਜਿਵੇਂ ਹੀ ਸੰਭਵ ਹੋਵੇਗਾ' ਚੀਨ ਆਟੋਮੋਬਾਇਲ ਖੇਤਰ ਵਿਚ ਵਿਦੇਸ਼ੀ ਮਾਲਕੀ ਦੀ ਹੱਕ ਦੀ ਸੀਮਾ ਵਧਾਈ ਜਾਵੇਗੀ ਅਤੇ ਵਿੱਤੀ ਖੇਤਰ ਨੂੰ ਖੋਲਣ ਲਈ ਪਹਿਲਾਂ ਐਲਾਨੇ ਗਏ ਕਦਮਾਂ 'ਤੇ ਤੇਜ਼ੀ ਨਾਲ ਅੱਗੇ ਵਧਿਆ ਜਾਵੇਗਾ। ਉਨ੍ਹਾਂ ਨੇ ਕਿਹਾ,''ਇਸ ਸਾਲ ਅਸੀਂ ਗੱਡੀਆਂ ਦੇ ਨਾਲ-ਨਾਲ ਹੋਰ ਉਤਪਾਦਾਂ ਦੀਆਂ ਆਯਾਤ ਦਰਾਂ ਵਿਚ ਕਾਫੀ ਕਮੀ ਕੀਤੀ ਹੈ।'' ਇਸ ਦੇ ਇਲਾਵਾ ਉਨ੍ਹਾਂ ਨੇ ਪੁਰਾਣੇ ਆਰਥਿਕ ਐਲਾਨਾਂ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਕਿਹਾ 'ਸ਼ੀਤ ਯੁੱਧ ਦੀ ਮਾਨਸਿਕਤਾ' ਅਤੇ ਵੱਖਵਾਦ ਦੇ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਅਮਰੀਕਾ-ਚੀਨ ਵਿਚਕਾਰ ਜਾਰੀ ਕਾਰੋਬਾਰੀ  ਮੁਕਾਬਲੇ ਦੌਰਾਨ ਜਿਨਪਿੰਗ ਦੇ ਇਸ ਬਿਆਨ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ। ਵਿਦੇਸ਼ੀ ਕਾਰੋਬਾਰੀ ਸਮੂਹਾਂ ਨੇ ਜਿਨਪਿੰਗ ਦੇ ਆਰਥਿਕ ਸੁਧਾਰਾਂ, ਬੌਧਿਕ ਸੰਪੱਤੀ ਦੀ ਉਲੰਘਣਾ ਦੀ ਰੋਕਥਾਮ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦਾ ਸਵਾਗਤ ਕੀਤਾ ਹੈ।


Related News