ਅਮਰੀਕਾ ਦੀ ਅਤੀਤ ''ਚ ''ਖਰਾਬ'' ਅਗਵਾਈ ਕਾਰਨ ਚੀਨ ਨੇ ਉਠਾਇਆ ''ਫਾਇਦਾ'' : ਟਰੰਪ

04/10/2018 10:11:10 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੀ ਅਤੀਤ ਵਿਚ 'ਖਰਾਬ' ਅਗਵਾਈ ਨੇ ਚੀਨ ਨੂੰ ਦੇਸ਼ ਦਾ 'ਫਾਇਦਾ' ਉਠਾਉਣ ਦਾ ਮੌਕਾ ਦਿੱਤਾ। ਵਪਾਰ ਵਾਰਤਾ ਦੇ ਬਾਰੇ ਵਿਚ ਆਪਣੇ ਕੈਬਨਿਟ ਸਾਥੀਆਂ ਨੂੰ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਨਾਫਟਾ (ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ) 'ਤੇ ਕੈਨੇਡਾ ਅਤੇ ਮੈਕਸੀਕੋ ਨਾਲ ਦੁਬਾਰਾ ਤੋਂ ਗੱਲਬਾਤ ਕੀਤੀ ਜਾ ਰਹੀ ਹੈ। ਵ੍ਹਾਈਟ ਹਾਊਸ ਵਿਚ ਇਕ ਬੈਠਕ ਦੌਰਾਨ ਟਰੰਪ ਨੇ ਕਿਹਾ,''ਚੀਨ ਕਈ ਸਾਲਾਂ ਤੋਂ ਅਮਰੀਕਾ ਦਾ ਫਾਇਦਾ ਉਠਾ ਰਿਹਾ ਹੈ। ਅਸਲ ਵਿਚ ਵਿਸ਼ਵ ਵਪਾਰ ਸੰਗਠਨ ਦੀ ਸ਼ੁਰੂਆਤ ਤੋਂ ਹੀ ਅਜਿਹਾ ਹੈ। ਅਜਿਹਾ ਉਸ ਨੇ ਕਈ ਵਾਰੀ ਕੀਤਾ ਹੈ।'' ਉਨ੍ਹਾਂ ਨੇ ਕਿਹਾ,''ਮੈਂ ਇਸ ਲਈ ਚੀਨ ਨੂੰ ਦੋਸ਼ ਨਹੀਂ ਦਿੰਦਾ। ਮੈਂ ਇਸ ਲਈ ਦੇਸ਼ ਚਲਾਉਣ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ। ਮੈਂ ਰਾਸ਼ਟਰਪਤੀ ਨੂੰ ਦੋਸ਼ ਦਿੰਦਾ ਹਾਂ। ਮੈਂ ਪ੍ਰਤੀਨਿਧੀਆਂ ਨੂੰ ਦੋਸ਼ ਦਿੰਦਾ ਹਾਂ। ਅਸੀਂ ਵੀ ਉਂਝ ਕਰ ਸਕਦੇ ਸੀ, ਜਿਸ ਤਰ੍ਹਾਂ ਉਨ੍ਹਾਂ ਨੇ ਕੀਤਾ। ਅਸੀਂ ਉਂਝ ਨਹੀਂ ਕੀਤਾ, ਉਨ੍ਹਾਂ ਨੇ ਕਰ ਦਿੱੱਤਾ। ਇਹ ਹੁਣ ਤੱਕ ਦੇ ਸਭ ਤੋਂ ਵੱਡੇ ਇਕ ਪਾਸੜ ਵਪਾਰਕ ਨਿਯਮ ਅਤੇ ਕਾਨੂੰਨ ਹਨ।'' 
ਟਰੰਪ ਵੱਲੋਂ ਚੀਨ ਤੋਂ ਆਯਾਤ ਕੀਤੇ 100 ਅਰਬ ਡਾਲਰ ਕੀਮਤ ਦੀਆਂ ਵਸਤਾਂ 'ਤੇ ਵਾਧੂ ਟੈਕਸ ਲਗਾਉਣ ਦੀ ਚਿਤਾਵਨੀ ਮਗਰੋਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਦੀਆਂ ਸੰਭਾਵਨਾਵਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲੇ ਚੰਗੇ ਸੰਬੰਧ ਹਨ। ਟਰੰਪ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਅਸੀਂ ਉਹ ਰਿਸ਼ਤਾ ਕਾਇਮ ਰੱਖ ਸਕਾਂਗੇ। ਰਾਸ਼ਟਰਪਤੀ ਸ਼ੀ ਮੇਰੇ ਚੰਗੇ ਦੋਸਤ ਹਨ। ਮੈਂ ਰਾਸ਼ਟਰਪਤੀ ਸ਼ੀ ਦਾ ਕਾਫੀ ਸਨਮਾਨ ਕਰਦਾ ਹਾਂ ਅਤੇ ਤੁਹਾਨੂੰ ਪਤਾ ਹੈ ਕਿ ਮੈਂ ਚੀਨ ਵਿਚ ਦੋ ਦਿਨ ਬਿਤਾਏ ਸਨ। ਸ਼ੀ ਨੇ ਸਾਡੇ ਨਾਲ ਫਲੋਰੀਡਾ ਵਿਚ ਦੋ ਦਿਨ ਬਿਤਾਏ ਅਤੇ ਅਸੀਂ ਚਾਰ ਸਮਝੌਤੇ ਕੀਤੇ।'' ਟਰੰਪ ਨੇ ਕਿਹਾ ਕਿ ਅਮਰੀਕਾ ਨਾਫਟਾ 'ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਦਿਆਂ ਗੱਲਬਾਤ ਕਰ ਰਿਹਾ ਹੈ ਅਤੇ ਅਸੀਂ 'ਸੰਤੁਲਿਤ ਸਮਝੌਤੇ' ਦੇ ਕਰੀਬ ਹਾਂ।


Related News