ਨੀਰਵ ਮੋਦੀ ਦੀ ਗ੍ਰਿਫਤਾਰੀ ਲਈ ਭਾਰਤ ਦੀ ਸਹਾਇਤਾ ਕਰ ਸਕਦਾ ਹੈ ਇਹ ਦੇਸ਼

04/10/2018 9:15:02 AM

ਪੇਇਚਿੰਗ — ਚੀਨ ਨੇ ਸੋਮਵਾਰ ਨੂੰ ਦੱਸਿਆ ਕਿ ਸਥਾਨਕ ਕਾਨੂੰਨ ਅਤੇ ਆਪਸੀ ਨਿਆਂ ਪਾਲਿਕਾ ਦੇ ਅਧਾਰ 'ਤੇ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਗ੍ਰਿਫਤਾਰੀ ਦੀ ਬੇਨਤੀ ਨੂੰ ਹਾਂਗਕਾਂਗ ਸਵੀਕਾਰ ਕਰ ਸਕਦਾ ਹੈ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਬੀਤੇ ਹਫਤੇ ਹੀ ਸੰਸਦ ਨੂੰ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਹਾਂਗਕਾਂਗ ਪ੍ਰਸ਼ਾਸਨ ਕੋਲ ਨੀਰਵ ਮੋਦੀ ਦੀ ਪ੍ਰਵੀਜ਼ਨਲ ਗ੍ਰਿਫਤਾਰੀ ਲਈ ਬੇਨਤੀ ਕੀਤੀ ਹੈ।
ਭਾਰਤ ਦੀ ਬੇਨਤੀ ਬਾਰੇ 'ਚ ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,' ਇਕ ਦੇਸ਼ ਦੋ ਨੀਤੀ ਅਤੇ HKSAR(ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਟਿਵ) ਅਨੁਸਾਰ HKSAR ਹੋਰ ਦੇਸ਼ਾਂ ਨਾਲ ਆਪਸੀ ਅਦਾਲਤੀ ਸਹਿਯੋਗ ਨੂੰ ਲੈ ਕੇ ਪੁਰੀ ਤਰ੍ਹਾਂ ਨਾਲ ਪ੍ਰਬੰਧ ਕਰ ਸਕਦਾ ਹੈ।' ਪ੍ਰਵੀਜਨਲ ਅਰੈਸਟ ਰਸਮੀ ਤੌਰ 'ਤੇ ਗ੍ਰਿਫਤਾਰੀ ਲਈ ਬੇਨਤੀ ਕਰਨ ਤੋਂ ਪਹਿਲਾਂ ਦੀ ਪ੍ਰਕਿਰਿਆ ਹੈ। ਇਸ ਤੋਂ ਬਾਅਦ ਦੋਸ਼ੀ ਵਿਅਕਤੀ 'ਤੇ ਸ਼ਿਕੰਜਾ ਕੱਸਿਆ ਜਾਂਦਾ ਹੈ ਅਤੇ ਉਹ ਜਿਥੇ ਵੀ ਹੁੰਦਾ ਹੈ ਉਥੇ ਉਸਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ।
ਗੇਂਗ ਨੇ ਅੱਗੇ ਕਿਹਾ, 'ਜੇਕਰ ਭਾਰਤ HKSAR ਨੂੰ ਸਹੀ ਬੇਨਤੀ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ HKSAR ਭਾਰਤ ਨਾਲ ਹੋਏ ਨਿਆਇਕ ਸਮਝੌਤਿਆਂ ਦੇ ਤਹਿਤ ਬੁਨਿਆਦੀ ਕਾਨੂੰਨ ਦਾ ਪਾਲਣ ਕਰੇਗਾ। ਜ਼ਿਕਰਯੋਗ ਹੈ ਕਿ ਨੀਰਵ ਮੋਦੀ 'ਤੇ ਪੀ.ਐੱਨ.ਬੀ. ਨਾਲ 13,000 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਮੀਡੀਆ ਰਿਪੋਰਟਸ ਅਨੁਸਾਰ ਨੀਰਵ ਮੋਦੀ ਹਾਂਗਕਾਂਗ 'ਚ ਹੈ, ਜਿਹੜਾ ਕਿ ਚੀਨ ਦਾ ਵਿਸ਼ੇਸ਼ ਸਰਕਾਰੀ ਖੇਤਰ ਹੈ।
 


Related News