ਭਾਰਤ ''ਚ ਚੀਨ ਦੀ ਇਹ ਕੰਪਨੀ ਦੇਵੇਗੀ 50 ਹਜ਼ਾਰ ਨੌਕਰੀਆਂ

04/10/2018 1:41:45 AM

ਜਲੰਧਰ—ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਨੇ ਭਾਰਤ 'ਚ ਪ੍ਰਿੰਟੈਟ ਸਰਕੀਟ ਬੋਰਡ ਅਸੈਂਬਲੀ ਨਾਲ ਤਿੰਨ ਨਵੇਂ ਮੋਬਾਇਲ ਫੋਨ ਨਿਰਮਾਣ ਪਲਾਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤ ਦੇ ਇਲੈਕਟ੍ਰਾਨਿਕਸ ਨਿਰਮਾਣ ਦੇ ਖੇਤਰ 'ਚ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਲਈ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ।


ਗਲੋਬਲੀ ਪੱਧਰ 'ਤੇ 50 ਤੋਂ ਜ਼ਿਆਦਾ ਸਮਾਰਟਫੋਨ ਕੰਪੋਨੈਂਟ ਬਣਾਉਣ ਦੇ ਤਿੰਨ ਦਿਨੀ ਸੰਮੇਲਨ ਦੇ ਮੌਕੇ ਦੇ ਅਵਸਰ 'ਤੇ ਕੰਪਨੀ ਨੇ ਇਥੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਉੱਤਰੇ ਪ੍ਰਦੇਸ਼ ਦੇ ਨੋਇਡਾ 'ਚ ਹੁਣ ਤਕ ਕੰਪਨੀ ਲਈ ਪਾਵਰ ਬੈਂਕ ਬਣਾਉਣ ਵਾਲੀ ਕੰਪਨੀ ਹਿਪਡ ਟੈਕਨਾਲੋਜੀ ਨੇ ਵੀ ਸਮਾਰਟਫੋਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ ਨਾਲ ਮਿਲ ਕੇ ਤਿੰਨ ਨਵੇਂ ਪਲਾਂਟ ਵੀ ਸ਼ੁਰੂ ਕੀਤੇ ਹਨ।
ਔਰਤਾਂ ਨੂੰ 95 ਫੀਸਦੀ ਰੁਜ਼ਗਾਰ


ਫਾਕਸਕਾਨ ਦੇ ਪਲਾਂਟ 'ਚ ਹੁਣ 10 ਹਜ਼ਾਰ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ ਜਿਨ੍ਹਾਂ ਚੋਂ 95 ਫੀਸਦੀ ਔਰਤਾਂ ਹਨ। ਨਵੇਂ ਪਲਾਂਟ 'ਚ ਨਿਰਮਾਣ ਸ਼ੁਰੂ ਹੋਣ ਨਾਲ ਹੀ ਸ਼ਿਓਮੀ ਹੁਣ ਹਰ ਮਿੰਟ ਦੋ ਸਮਾਰਟਫੋਨ ਦਾ ਭਾਰਤ 'ਚ ਨਿਰਮਾਣ ਕਰਨ ਲਗੀ ਹੈ। 


ਨਿਰਮਾਣ ਹਬ ਲਈ ਪੀ.ਸੀ.ਬੀ.ਏ. ਜ਼ਰੂਰੀ
ਜੈਨ ਨੇ ਕਿਹਾ ਕਿ ਭਾਰਤ ਨੂੰ ਗਲੋਬਲ ਨਿਰਮਾਣ ਹਬ ਬਣਾਉਣ ਲਈ ਪੀ.ਸੀ.ਬੀ.ਏ. ਯੂਨਿਟ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਮਾਟਰਫੋਨ ਦੀ ਲਾਗਤ 'ਚ 50 ਫੀਸਦੀ ਹਿੱਸੇਦਾਰੀ ਪ੍ਰਿੰਟੈਟ ਸਰਕੀਟ ਬੋਰਡ ਦੀ ਹੁੰਦੀ ਹੈ ਅਤੇ ਚਾਲੂ ਸਾਲ ਦੀ ਤੀਸਰੀ ਤਿਮਾਹੀ 'ਚ ਭਾਰਤ 'ਚ ਉਨ੍ਹਾਂ ਦੀ ਕੰਪਨੀ ਪ੍ਰਿੰਟੈਟ ਬੋਰਡ ਦੀ ਅਸੈਂਬਲੀ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸੰਮੇਲਨ 'ਚ ਹਿੱਸਾ ਲੈ ਰਹੇ ਸਾਰੇ ਗਲੋਬਲੀ ਸਪਲਾਇਰ ਜੇਕਰ ਭਾਰਤ 'ਚ ਨਿਰਮਾਣ ਸ਼ੁਰੂ ਕਰਣਗੇ ਤਾਂ ਇਸ ਨਾਲ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਉਣ ਨਾਲ ਹੀ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਲਈ ਰੁਜ਼ਗਾਰ ਦੇ ਅਸਵਰ ਪੈਦਾ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਸ਼ਿਓਮੀ ਇਸ ਟੀਚੇ ਨੂੰ ਲੈ ਕੇ ਅਗੇ ਵਧ ਰਹੀ ਹੈ ਅਤੇ ਉਸ ਦੇ ਸਾਰੇ ਸਪਾਇਲਰਸ ਦਾ ਭਾਰਤ 'ਚ ਨਿਰਮਾਣ ਪਲਾਂਟ ਲਗਾਉਣ ਦੀ ਸੰਭਾਵਨਾ ਹੈ। ਇਸ ਸੰਮੇਲਨ 'ਚ ਹਿੱਸਾ ਲੈ ਰਹੇ ਗਲੋਬਲੀ ਸਪਾਇਲਰ ਨੂੰ ਕੰਪਨੀ ਨੋਇਡਾ ਅਤੇ ਆਂਧ ਪ੍ਰਦੇਸ਼ ਦਾ ਦੌਰਾ ਕਰਵਾਵੇਗੀ ਤਾਂਕਿ ਉਹ ਭਾਰਤ 'ਚ ਨਿਵੇਸ਼ ਦੀ ਸੰਭਾਵਨਾ ਲੱਭ ਸਕ ਅਤੇ ਕੇਂਦਰ ਅਤੇ ਸੂਬੇ ਦੇ ਨਿਵੇਸ਼ ਆਕਰਸ਼ਤ ਕਰਨ ਦੀ ਨੀਤੀਆਂ ਤੋਂ ਅਵਗਤ ਹੋ ਸਕੇ।


Related News